ਪੰਜਾਬੀ ਜੋੜੀ ਦੇ ਰੂਪ ਵਿੱਚ ਨਜ਼ਰ ਆ ਰਹੇ ਹਨ ਅਭਿਸ਼ੇਕ ਬੱਚਨ ਅਤੇ ਤਾਪਸੀ ਪੰਨੂ ਆਉਣ ਵਾਲੀ ਇਸ ਫ਼ਿਲਮ 'ਚ

By  Rajan Sharma August 9th 2018 02:02 PM

ਅਦਾਕਾਰ ਅਭਿਸ਼ੇਕ ਬੱਚਨ abhishek bachchan ਅਤੇ ਅਦਾਕਾਰਾ ਤਾਪਸੀ ਪਨੂੰ ਜਲਦ ਹੀ ਸਿਲਵਰ ਸਕਰੀਨ ਨੂੰ ਸਾਂਝਾ ਕਰਨ ਜਾ ਰਹੇ ਹਨ ਜੀ ਹਾਂ ਦੋਨਾਂ ਦੀ ਫ਼ਿਲਮ 'ਮਨਮਰਜ਼ੀਆਂ' bollywood film ਦਾ ਟਰੇਲਰ ਰਿਲੀਜ਼ ਹੋ ਚੁੱਕਾ ਹੈ| ਅਭਿਸ਼ੇਕ ਅਤੇ ਤਾਪਸੀ ਤੋਂ ਇਲਾਵਾ ਉਹਨਾਂ ਨਾਲ ਇਸ ਵਿੱਚ ਵਿੱਕੀ ਕੌਸ਼ਲ ਵੀ ਦਿਖਾਈ ਦੇਣਗੇ ਅਤੇ ਇਸ ਵਿੱਚ ਉਹਨਾਂ ਦਾ ਇੱਕ ਵੱਖਰਾ ਅੰਦਾਜ ਵੇਖਣ ਨੂੰ ਮਿਲੇਗਾ| ਫਿਲਮ 'ਚ ਲਵ ਟ੍ਰੈਂਗਲ ਦਿਖਾਇਆ ਗਿਆ ਹੈ, ਜੋ ਕਾਫੀ ਰੋਮਾਂਟਿਕ ਹੋਣ ਦੇ ਨਾਲ ਕੁਝ ਹੱਦ ਤੱਕ ਤਾਂ ਬਿੰਦਾਸ ਵੀ ਹੈ। ਟਰੇਲਰ ਦੀ ਸ਼ੁਰੂਆਤ ਹੀ ਵਿੱਕੀ ਤੇ ਤਾਪਸੀ ਦੇ ਕਿਸਿੰਗ ਸੀਨ ਤੋਂ ਹੁੰਦੀ ਹੈ।

https://www.youtube.com/watch?v=ToxnuakJrqE

ਗੱਲ ਫ਼ਿਲਮ bollywood film ਦੀ ਕਰੀਏ ਤਾਂ ਇਸ 'ਚ ਤਾਪਸੀ ਪੰਨੂ ਇੱਕ ਪੰਜਾਬੀ ਕੁੜੀ ਦਾ ਕਿਰਦਾਰ ਅਦਾ ਕਰ ਰਹੀ ਹੈ,ਜੋ ਵਿੱਕੀ ਨੂੰ ਬੇਹੱਦ ਪਿਆਰ ਕਰਦੀ ਹੈ। ਓਥੇ ਹੀ ਅਭਿਸ਼ੇਕ ਬੱਚਨ  abhishek bachchan ਇਸ ਵਿੱਚ ਰੌਬੀ ਦੇ ਨਾਂ ਦਾ ਕਿਰਦਾਰ ਨਿਭਾਅ ਰਿਹਾ ਹੈ। ਰੌਬੀ ਦੀ ਮੈਰਿਜ਼ ਰੂਮੀ (ਤਾਪਸੀ) ਨਾਲ ਹੋ ਜਾਦੀ ਹੈ। ਦੱਸ ਦੇਈਏ ਕਿ ਟਰੇਲਰ 'ਚ ਤਿੰਨ ਐਕਟਰਾਂ ਦੀ ਐਕਟਿੰਗ ਫੈਨਜ਼ ਦੀਆਂ ਉਮੀਦਾਂ 'ਤੇ ਖਰੀ ਉਤਰ ਰਹੀ ਹੈ। ਇਸ ਫਿਲਮ ਤੋਂ ਉਮੀਦਾਂ ਹੁਣ ਹੋਰ ਵੀ ਵਧ ਗਈਆਂ ਹਨ। ਫਿਲਮ ਨੂੰ ਬਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਅਨੁਰਾਗ ਕਸ਼ਅੱਪ ਦੁਆਰਾ ਡਾਇਰੈਕਟ ਕੀਤਾ ਗਿਆ ਹੈ|

 

Related Post