ਮਨਮੀਤ ਗਰੇਵਾਲ ਤੋਂ ਇਲਾਵਾ ਕਰਜ਼ ਨੇ ਇਹਨਾਂ ਟੀਵੀ ਅਦਾਕਾਰਾਂ ਦੀ ਵੀ ਲਈ ਜਾਨ, ਘਰ ’ਚ ਇਹਨਾਂ ਹਲਾਤਾਂ ਵਿੱਚ ਮਿਲੀਆਂ ਲਾਸ਼ਾਂ

By  Rupinder Kaler May 18th 2020 11:44 AM

ਟੀਵੀ ਅਦਾਕਾਰ ਮਨਮੀਤ ਗਰੇਵਾਲ ਨੇ ਬੀਤੇ ਸ਼ੁੱਕਰਵਾਰ ਨੂੰ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ । 32 ਸਾਲਾਂ ਮਨਮੀਤ ਕਰਜ਼ ਵਿੱਚ ਡੁੱਬੇ ਹੋਏ ਸਨ ਤੇ ਲਾਕਡਾਊਨ ਕਰਕੇ ਉਹ ਹੋਰ ਆਰਥਿਕ ਤੰਗੀ ਵਿੱਚ ਆ ਗਏ ਸਨ, ਜਿਸ ਕਰਕੇ ਉਹਨਾਂ ਨੇ ਖੁੁਦਕੁਸ਼ੀ ਕੀਤੀ । ਮਨਮੀਤ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕਲਾਕਾਰ ਹਨ ਜਿਨ੍ਹਾਂ ਨੇ ਆਪਣੇ ਆਰਥਿਕ ਹਲਾਤਾਂ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ ਸੀ ।

ਸਾਊਥ ਫ਼ਿਲਮ ਇੰਡਸਟਰੀ ਦੀ ਅਦਾਕਾਰਾ ਵਿਜੈਲਕਸ਼ਮੀ ਵਦਲਾਪਤੀ ਜਿਨ੍ਹਾਂ ਨੂੰ ਫ਼ਿਲਮੀ ਦੁਨੀਆ ਵਿੱਚ ਸਿਲਕ ਸਮਿਤਾ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ, ਉਹਨਾਂ ਦੀ ਮੌਤ 35 ਸਾਲ ਦੀ ਉਮਰ ਵਿੱਚ ਹੋਈ ਸੀ । 23 ਸਤੰਬਰ 1996 ਵਿੱਚ ਸਿਲਕ ਆਪਣੇ ਚੇਨਈ ਵਾਲੇ ਘਰ ਵਿੱਚ ਮ੍ਰਿਤਕ ਹਾਲਤ ਵਿੱਚ ਮਿਲੀ ਸੀ । ਕੁਝ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਖੁਦਕੁਸ਼ੀ ਕੀਤੀ ਸੀ ਕਿਉਂਕਿ ਉਹ ਆਪਣੇ ਕਰਜ਼ ਤੇ ਦੇਣਦਾਰੀਆਂ ਤੋਂ ਕਾਫੀ ਪਰੇਸ਼ਾਨ ਸੀ ।

90 ਦੇ ਦਹਾਕੇ ਵਿੱਚ ਵਿਵੇਕਾ ਬਾਬਾਜੀ ਨੇ ਇੱਕ ਬੋਲਡ ਐਡ ਕਰਕੇ ਹਰ ਪਾਸੇ ਸਨਸਨੀ ਫੈਲਾ ਦਿੱਤੀ ਸੀ । ਸਾਲ 1993 ਵਿੱਚ ਉਹਨਾਂ ਨੇ ਮਿਸ ਮਾਰੀਸ਼ਸ ਦਾ ਖਿਤਾਬ ਆਪਣੇ ਨਾਂਅ ਕੀਤਾ ਸੀ । 1994 ਵਿੱਚ ਉਹਨਾਂ ਨੂੰ ਸੁਪਰ ਮਾਡਲ ਦੇ ਖਿਤਾਬ ਨਾਲ ਵੀ ਨਵਾਜਿਆ ਗਿਆ ਸੀ । 24 ਜੂਨ 2010 ਵਿੱਚ ਉਸ ਦੀ ਲਾਸ਼ ਵੀ ਪੱਖੇ ਨਾਲ ਲਟਕਦੀ ਮਿਲੀ ਸੀ ।

ਤੇਲਗੂ ਅਦਾਕਾਰਾ ਨਾਗਾ ਝਾਂਸੀ ਨੇ ਹੈਦਰਾਬਾਦ ਸਥਿਤ ਆਪਣੇ ਘਰ ਵਿੱਚ ਫਾਂਸੀ ਲਗਾ ਲਈ ਸੀ । ਨਾਗਾ ਝਾਂਸੀ ਦੀ ਲਾਸ਼ ਵੀ ਪੱਖੇ ਨਾਲ ਲਟਕਦੀ ਹੋਈ ਮਿਲੀ ਸੀ ।ਉਸ ਨੇ ਕਈ ਟੀਵੀ ਸੀਰੀਅਲਾਂ ਵਿੱਚ ਕੰਮ ਕੀਤਾ ਸੀ ਬਾਅਦ ਵਿੱਚ ਉਹ ਬਿਊਟੀ ਪਾਰਲਰ ਚਲਾਉਣ ਲੱਗ ਗਈ ਸੀ ।

ਟੀਵੀ ਅਦਾਕਾਰਾ ਤੇ ਮਾਡਲ ਕੁਲਜੀਤ ਰੰਧਾਵਾ ਨੇ ਵੀ 2006 ਵਿੱਚ ਆਪਣੇ ਜੁਹੂ ਸਥਿਤ ਫਲੈਟ ਵਿੱਚ ਖੁਦਕੁਸ਼ੀ ਕਰ ਲਈ ਸੀ । ਕੁਲਜੀਤ ਹਿਪ ਹਿਪ ਹੁਰਰੇ, ਕੁਮਕੁਮ ਵਰਗੇ ਸੀਰੀਅਲਾਂ ਵਿੱਚ ਦਿਖਾਈ ਦਿੱਤੀ ਸੀ । ਕੁਲਜੀਤ ਨੇ ਆਪਣੇ ਸੁਸਾਈਡ ਨੋਟ ਵਿੱਚ ਲਿਖਿਆ ਸੀ ਕਿ ਉਹ ਜ਼ਿੰਦਗੀ ਤੋਂ ਪਰੇਸ਼ਾਨ ਹੋ ਗਈ ਹੈ ਤੇ ਉਹਨਾਂ ਕੋਲ ਖੁਦਕੁਸ਼ੀ ਦਾ ਹੀ ਰਸਤਾ ਬਚਿਆ ਹੈ ।

Related Post