ਮਨਮੋਹਨ ਵਾਰਿਸ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਵੇਂ ਕੀਤੀ ਸੀ ਆਪਣੇ ਕਰੀਅਰ ਦੀ ਸ਼ੁਰੂਆਤ

By  Shaminder August 3rd 2022 10:48 AM

ਮਨਮੋਹਨ ਵਾਰਿਸ (Manmohan Waris) ਇੱਕ ਪੰਜਾਬੀ ਗਾਇਕ (Singer)  ਹਨ । ਜਿਨ੍ਹਾਂ ਨੇ ਆਪਣੀ ਸਾਫ਼ ਸੁਥਰੀ ਗਾਇਕੀ ਦੇ ਨਾਲ ਦੁਨੀਆ ਭਰ ‘ਚ ਵੱਖਰੀ ਪਛਾਣ ਬਣਾਈ ਹੈ । ਅੱਜ ਉਨ੍ਹਾਂ ਦਾ ਜਨਮ ਦਿਨ (Birthday)  ਹੈ ਅਤੇ ਉਨ੍ਹਾਂ ਦੇ ਜਨਮ ਦਿਨ ‘ਤੇ ਪ੍ਰਸ਼ੰਸਕ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ । ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਜਨਮ ਦਿਨ ਦੇ ਮੌਕੇ ‘ਤੇ ਵਧਾਈ ਭੇਜਣ ਵਾਲਿਆਂ ਦਾ ਸ਼ੁਕਰੀਆ ਅਦਾ ਕੀਤਾ ਹੈ ।

Manmohan Waris image From instagram

ਹੋਰ ਪੜ੍ਹੋ : ਜੌਰਡਨ ਸੰਧੂ ਦੇ ਵਿਆਹ ‘ਚ ਮਨਮੋਹਨ ਵਾਰਿਸ, ਅੰਮ੍ਰਿਤ ਮਾਨ ਸਣੇ ਕਈ ਗਾਇਕ ਪਹੁੰਚੇ, ਵੀਡੀਓ ਜੌਰਡਨ ਸੰਧੂ ਨੇ ਕੀਤਾ ਸਾਂਝਾ

ਮਨਮੋਹਨ ਵਾਰਿਸ ਦਾ ਜਨਮ ੩ ਅਗਸਤ ਨੂੰ ਪਿੰਡ ਹੱਲੂਵਾਲ ਪੰਜਾਬ ‘ਚ ਹੋਇਆ ਸੀ । ਜੱਟ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਮਨਮੋਹਨ ਵਾਰਸ ਦੇ ਪਿਤਾ ਨੂੰ ਕਵਿਤਾ ਲਿਖਣ ਦਾ ਸ਼ੌਂਕ ਸੀ । ਗਾਇਕੀ ਨੂੰ ਉਹ ਗੌਡ ਗਿਫ਼ਟ ਮੰਨਦੇ ਹਨ ਮਨਮੋਹਨ ਵਾਰਿਸ ਨੇ ਜਸਵੰਤ ਭੰਵਰਾ ਨੂੰ ਪੁੱਛ ਕੇ ਸੰਗੀਤ ਦੇ ਗੁਰ ਆਪਣੇ ਭਰਾਵਾਂ ਨੂੰ ਵੀ ਦਿੱਤੇ ।

Manmohan Waris

ਹੋਰ ਪੜ੍ਹੋ : ਪੰਜਾਬੀ ਗਾਇਕ ਗਿੱਪੀ ਗਰੇਵਾਲ ਦੀ ਭਤੀਜੀ ਦੇ ਵਿਆਹ ‘ਚ ਮਨਮੋਹਨ ਵਾਰਿਸ, ਸਤਿੰਦਰ ਸਰਤਾਜ ਸਣੇ ਕਈ ਗਾਇਕ ਹੋਏ ਸ਼ਾਮਿਲ

ਵਾਰਿਸ ਭਰਾ ਇੱਕ ਦੂਜੇ ਨੂੰ ਬਹੁਤ ਕ੍ਰਿਟੀਸਾਈਜ਼ ਕਰਦੇ ਹਨ ਅਤੇ ਇੱਕ ਦੂਜੇ ਨੂੰ ਵਧੀਆ ਬਨਾਉਣ 'ਚ ਲੱਗੇ ਰਹਿੰਦੇ ਹਨ ।ਦੀਪਕ ਬਾਲੀ ਉਨ੍ਹਾਂ ਦੇ ਕਲਾਸਮੇਟ ਰਹੇ ਹਨ । ਦੀਪਕ ਬਾਲੀ ਪਲਾਜ਼ਮਾ ਰਿਕਾਰਡਜ਼ ਕੰਪਨੀ ਦਾ ਕੰਮ ਵੇਖਦੇ ਹਨ । ਉਨ੍ਹਾਂ ਦੀ ਗਾਇਕੀ ਨੂੰ ਚਾਹੁਣ ਵਾਲੇ ਲੱਖਾਂ ਦੀ ਗਿਣਤੀ ਵਿੱਚ ਹਨ । ਮਨਮੋਹਨ ਵਾਰਸ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।

Manmohan Waris image From instagram

ਜਿਨ੍ਹਾਂ ਵਿੱਚੋਂ 'ਸਾਨੂੰ ਛੱਡ ਕੇ ਕਿੱਦਾਂ ਦਾ ਮਹਿਸੂਸ ਹੋ ਰਿਹਾ ਹੈ', 'ਕਿਤੇ ਕੱਲ੍ਹੀ ਬਹਿ ਕੇ ਸੋਚੀ ਨੀ' ਆਪਣੀ ਸਾਫ਼ ਸੁਥਰੀ ਗਾਇਕੀ ਲਈ ਮਨਮੋਹਨ ਵਾਰਸ ਮਸ਼ਹੂਰ ਹਨ ਅਤੇ ਉਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਪੰਜਾਬੀ ਮਿਊੁਜ਼ਿਕ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੇ ਜਨਮ ਦੀ ਗੱਲ ਕੀਤੀ ਜਾਵੇ ਤਾਂ ਹੁਸ਼ਿਆਰਪੁਰ ਦੇ ਇੱਕ ਪਿੰਡ ਹੱਲੂਵਾਲ 'ਚ 3 ਅਗਸਤ 1967  'ਚ ਉਨ੍ਹਾਂ ਦਾ ਜਨਮ ਹੋਇਆ ਸੀ । ਉਨ੍ਹਾਂ ਨੇ ਮੁੱਢਲੀ ਪੜ੍ਹਾਈ ਆਪਣੇ ਪਿੰਡ ਤੋਂ ਹੀ ਪੂਰੀ ਕੀਤੀ ਅਤੇ ਉਚੇਰੀ ਸਿੱਖਿਆ ਲਈ ਉਹ ਚੰਡੀਗੜ੍ਹ ਆ ਗਏ ।

 

View this post on Instagram

 

A post shared by Manmohan Waris (@manmohanwaris)

Related Post