ਮਿਰਜ਼ੇ ਦੇ ਤੀਰ ਤੇ ਸੋਹਣੀ ਦੇ ਘੜੇ ਤੋਂ ਖ਼ੂਬਸੂਰਤ 'ਤਸਵੀਰ' ਤਿਆਰ ਕਰ ਰਹੇ ਨੇ ਮਨਮੋਹਨ ਵਾਰਿਸ, ਦੇਖੋ ਵੀਡੀਓ

By  Aaseen Khan August 7th 2019 11:31 AM

ਜੇਕਰ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਦੀ ਗੱਲ ਪੰਜਾਬੀ ਸੰਗੀਤ 'ਚ ਕਰੀਏ ਤਾਂ ਅੱਜ ਸਿਰਫ਼ ਕੁਝ ਹੀ ਨਾਮ ਸਾਹਮਣੇ ਆਉਂਦੇ ਹਨ। ਪਰ ਸਭ ਤੋਂ ਪਹਿਲਾ ਨਾਮ ਜੋ ਜ਼ਹਿਨ 'ਚ ਆਉਂਦਾ ਹੈ ਉਹ ਮਨਮੋਹਨ ਵਾਰਿਸ ਜਿਹੜੇ ਆਪਣਾ ਨਵਾਂ ਗੀਤ 'ਤਸਵੀਰ' ਲੈ ਕੇ ਦਰਸ਼ਕਾਂ ਦੇ ਸਨਮੁਖ ਆ ਚੁੱਕੇ ਹਨ। ਤਸਵੀਰ ਗੀਤ ਨੂੰ ਨਾਮੀ ਗੀਤਕਾਰ ਮੰਗਲ ਹਠੂਰ ਦੀ ਕਲਮ ਨੇ ਲਿਖਿਆ ਹੈ। ਲਿਖਿਆ ਵੀ ਬਹੁਤ ਹੀ ਖ਼ੂਬਸੂਰਤ ਹੈ ਜਿਸ 'ਚ ਮਿਰਜ਼ੇ ਦੇ ਤੀਰਾਂ ਤੋਂ ਲੈ ਸੋਹਣੀ ਦੇ ਘੜੇ ਤੱਕ ਨੂੰ ਗੀਤ ਦੇ ਬੋਲਾਂ 'ਚ ਪਿਰੋਇਆ ਗਿਆ ਹੈ।

ਮਨਮੋਹਨ ਵਾਇਰਸ ਦੀ ਗਾਇਕੀ ਦੇ ਤਾਂ ਕੀ ਹੀ ਕਹਿਣੇ ਹਨ। ਆਪਣੀ ਅਵਾਜ਼ ਨਾਲ ਹਰ ਕਿਸੇ ਨੂੰ ਦੀਵਾਨਾ ਬਣਾਉਣ ਵਾਲੇ ਮਨਮੋਹਨ ਵਾਰਿਸ ਦਾ ਭੰਗੜਾ ਵੀ ਕਾਫੀ ਸ਼ਾਨਦਾਰ ਹੈ। ਵੀਡੀਓ ਕਾਨਸੈਪਟ 'ਚ ਮਨਮੋਹਨ ਵਾਰਿਸ ਇੱਕ ਲੜਕੀ ਦੀ ਤਸਵੀਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਉਸ ਦੀ ਤਸਵੀਰ ਕਿੰਝ ਬਣੇਗੀ ਇਸ ਦੀ ਹੀ ਤਾਰੀਫ਼ ਕਰ ਰਹੇ ਹਨ।

ਹੋਰ ਵੇਖੋ : ਬੱਬੂ ਮਾਨ ਦੀ ਨਵੀਂ ਐਲਬਮ 'ਪਾਗਲ ਸ਼ਾਇਰ' ਜਲਦ ਹੋਵੇਗੀ ਰਿਲੀਜ਼, ਪਹਿਲੀ ਝਲਕ ਆਈ ਸਾਹਮਣੇ

ਕੁੱਲ ਮਿਲਾ ਕੇ ਗੀਤ ਕਾਫੀ ਜ਼ਬਰਦਸਤ ਹੈ ਜਿਹੜਾ ਨੱਚਣ ਲਈ ਵੀ ਮਜਬੂਰ ਕਰਦਾ ਹੈ ਤੇ ਮੁਹੱਬਤ ਦੀ ਬਾਤ ਵੀ ਪਾਉਂਦਾ ਹੈ। ਮਨਮੋਹਨ ਵਾਰਿਸ ਇਹਨਾਂ ਗੀਤਾਂ ਦੇ ਕਰਕੇ ਹੀ ਲੰਬੇ ਅਰਸੇ ਤੋਂ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰਦੇ ਆ ਰਹੇ ਹਨ। ਸਾਫ਼ ਸੁਥਰੀ ਗਾਇਕੀ ਲਈ ਜਾਣੇ ਜਾਂਦੇ ਵਾਰਿਸ ਭਰਾਵਾਂ ਦੇ ਗੀਤ ਪੰਜਾਬੀ ਇੰਡਸਟਰੀ ਲਈ ਇੱਕ ਅਣਮੁੱਲੀ ਦੇਣ ਹਨ।

Related Post