ਲਾਲਾਂ ਨੂੰ ਦੀਵਾਰ ਪੁੱਛਦੀ ਤੁਸੀਂ ਕਿਸ ਅੰਮੜੀ ਦੇ ਜਾਏ,ਮਨਮੋਹਨ ਵਾਰਿਸ ਨੇ ਇਸ ਤਰ੍ਹਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੀਤਾ ਯਾਦ

By  Shaminder December 28th 2019 01:28 PM

ਨਿੱਕੀਆਂ ਜਿੰਦਾਂ ਵੱਡੇ ਸਾਕੇ,ਜੀ ਹਾਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਹਰ ਕੋਈ ਆਪੋ ਆਪਣੇ ਤਰੀਕੇ ਨਾਲ ਯਾਦ ਕਰ ਰਿਹਾ ਹੈ । ਗਾਇਕ ਮਨਮੋਹਨ ਵਾਰਿਸ ਨੇ ਵੀ ਬੜੇ ਹੀ ਭਾਵੁਕ ਬੋਲਾਂ ਰਾਹੀਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕੀਤਾ ਹੈ ।ਮਨਮੋਹਨ ਵਾਰਿਸ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ 'ਚ ਉਹ ਚਰਨ ਸਿੰਘ ਸਫ਼ਾਰੀ ਦੇ ਲਿਖੇ ਧਾਰਮਿਕ ਗੀਤ ਰਾਹੀਂ ਸ਼ਰਧਾਂਜਲੀ ਦੇ ਰਹੇ ਨੇ ।

ਹੋਰ ਵੇਖੋ:ਮਨਮੋਹਨ ਵਾਰਿਸ ‘ਮਿਲ ਨਹੀਂ ਸਕਦੀ’ ਗਾਣੇ ਨਾਲ ਹੋਏ ਦਰਸ਼ਕਾਂ ਦੇ ਰੁ-ਬ-ਰੂ, ਦੇਖੋ ਵੀਡੀਓ

ਪਲਾਜ਼ਮਾ ਰਿਕਾਰਡਜ਼ ਦੇ ਲੇਬਲ ਹੇਠ ਇਸ ਗੀਤ ਨੂੰ ਜਾਰੀ ਕੀਤਾ ਗਿਆ ਹੈ ।ਮਨਮੋਹਨ ਵਾਰਿਸ ਦਾ ਇਹ ਗੀਤ ਹਰ ਕਿਸੇ ਨੂੰ ਭਾਵੁਕ ਕਰ ਰਿਹਾ ਹੈ । ਮਨਮੋਹਨ ਵਾਰਿਸ ਇਸ ਤੋਂ ਪਹਿਲਾਂ ਵੀ ਕਈ ਧਾਰਮਿਕ ਗੀਤ ਕੱਢ ਚੁੱਕੇ ਹਨ ਅਤੇ ਕਈ ਸਾਲ ਪਹਿਲਾਂ ਵੀ ਛੋਟੇ ਸਾਹਿਬਜ਼ਾਦਿਆਂ ਨੁੰ ਸਮਰਪਿਤ ਇੱਕ ਧਾਰਮਿਕ ਗੀਤ ਕੱਢਿਆ ਸੀ 'ਘਰ ਹੁਣ ਕਿਤਨੀ ਕੁ ਦੂਰ'ਜੋ ਕਿ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ।

diwan toder mal diwan toder mal

ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੀ ਧਾਰਮਿਕ ਗੀਤ ਪਿੱਛੇ ਜਿਹੇ ਕੱਢਿਆ ਗਿਆ ਸੀ'ਸਿੱਧੀ ਬੱਸ ਨਨਕਾਣੇ ਨੂੰ' ਟਾਈਟਲ ਹੇਠ ਆਏ ਇਸ ਧਾਰਮਿਕ ਗੀਤ 'ਚ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਸਥਿਤ ਗੁਰਦੁਆਰਾ ਸਾਹਿਬ ਜੀ ਦੀ ਗੱਲ ਕੀਤੀ ਗਈ ਸੀ ।

 

Related Post