ਬਾਲੀਵੁੱਡ ਦੀ ਚਕਾਚੌਂਧ ਵਿੱਚ ਮਨੋਜ ਵਾਜਪਾਈ ਨਹੀਂ ਭੁੱਲੇ ਆਪਣਾ ਪਿੰਡ, ਉਹਨਾਂ ਦੀ ਇਹ ਪੋਸਟ ਤੁਹਾਨੂੰ ਵੀ ਆਏਗੀ ਪਸੰਦ

By  Rupinder Kaler February 5th 2020 05:13 PM

ਕੁਝ ਲੋਕ ਭਾਵੇਂ ਜਿੰਨੇ ਮਰਜੀ ਕਾਮਯਾਬ ਹੋ ਜਾਣ ਪਰ ਆਪਣੀ ਜ਼ਮੀਨੀ ਹਕੀਕਤ ਕਦੇ ਵੀ ਨਹੀਂ ਭੁੱਲਦੇ ਅਜਿਹੇ ਹੀ ਇੱਕ ਅਦਾਕਾਰ ਹਨ ਮਨੋਜ ਵਾਜਪਾਈ, ਜਿਨ੍ਹਾਂ ਨੂੰ ਕਦੇ ਵੀ ਆਪਣਾ ਪਿੰਡ ਨਹੀਂ ਭੁੱਲਦਾ । ਹਾਲ ਹੀ ਵਿੱਚ ਉਹਨਾਂ ਨੇ ਇੱਕ ਪੋਸਟ ਸ਼ੇਅਰ ਕੀਤੀ ਹੈ । ਆਪਣੇ ਇੰਸਟਾਗ੍ਰਾਮ ਤੇ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਉਹਨਾਂ ਨੇ ਲਿਖਿਆ ਹੈ ਕਿ ‘ਬਿਹਾਰ ਦੇ ਬੇਲਵਾ ਵਿੱਚ ਘਰ ਹੈ, ਬਾਬੂ ਜੀ ਨੇ ਇਸ ਘਰ ਦੀ ਹਾਲ ਹੀ ਵਿੱਚ ਮੁਰੰਮਤ ਕਰਾਈ ਹੈ ਤੇ ਹੁਣ ਇਹ ਚਮਕ ਰਿਹਾ ਹੈ, ਮੈਂ ਖੁਦ ਨੂੰ ਕਿਸਮਤ ਵਾਲਾ ਮੰਨਦਾ ਹਾਂ ਕਿ ਮੈਂ ਦੁਨੀਆ ਦੇ ਇਸ ਹਿੱਸੇ ਵਿੱਚ ਪੈਦਾ ਹੋਇਆ’ ।

https://www.instagram.com/p/B8ITaTNnqJE/?utm_source=ig_embed

ਇਸ ਤੋਂ ਅੱਗੇ ਉਹਨਾਂ ਨੇ ਲਿਖਿਆ ਹੈ ‘ਇਥੋਂ ਚਾਰ ਕਿਲੋਮੀਟਰ ਦੀ ਦੂਰੀ ’ਤੇ ਇੱਕ ਨਦੀ ਹੈ, ਇਕ ਨਹਿਰ, ਇਕ ਟਾਈਗਰ ਰਿਜਰਵ, ਇੱਕ ਰੇਲਵੇ ਲਾਈਨ ਤੇ ਕਈ ਕਿਲੋਮੀਟਰ ਲੰਮਾ ਖਾਲੀ ਮੈਦਾਨ ਹੈ । ਇਹ ਸਰਦੀਆਂ ਵਿੱਚ ਬਹੁਤ ਠੰਡਾ ਤੇ ਗਰਮੀਆਂ ਵਿੱਚ ਬਹੁਤ ਗਰਮ ਹੁੰਦਾ ਹੈ ।

https://twitter.com/BajpayeeManoj/status/835682099424219136

ਪਿੰਡ ਦਾ ਦਿਨ, ਪਿੰਡ ਦੀ ਦੁਪਿਹਰ, ਪਿੰਡ ਦੀ ਗੱਲ ਹੀ ਕੁਝ ਹੋਰ ਹੈ ! ਮੈਂ ਆਪਣੇ ਪਿੰਡ ਨੂੰ ਹਮੇਸ਼ਾ ਮਿਸ ਕਰਦਾ ਹਾਂ’ । ਉਹਨਾਂ ਦੀ ਇਸ ਪੋਸਟ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

https://www.instagram.com/p/B77hcbTnYLS/

Related Post