ਅੱਜ ਹੈ ਅਦਾਕਾਰ ਮਨੋਜ ਕੁਮਾਰ ਦਾ ਜਨਮ ਦਿਨ, ਦੇਸ਼ ਭਗਤੀ ਦੀਆਂ ਫ਼ਿਲਮਾਂ ਕਰਨ ਵਾਲੇ ਮਨੋਜ ਕੁਮਾਰ ਨੂੰ ਸੀ ਇਹ ਬੁਰੀ ਆਦਤ

By  Rupinder Kaler July 24th 2020 11:16 AM -- Updated: July 24th 2020 11:19 AM

ਬਾਲੀਵੁੱਡ ਐਕਟਰ ਮਨੋਜ ਕੁਮਾਰ ਦਾ ਅੱਜ ਜਨਮਦਿਨ ਹੈ। ਉਨ੍ਹਾਂ ਦਾ ਜਨਮ 24 ਜੁਲਾਈ 1937 'ਚ ਹੋਇਆ ਸੀ। ਮਨੋਜ ਕੁਮਾਰ ਦਾ ਅਸਲੀ ਨਾਮ ਹਰਿਸ਼ੰਕਰ ਗਿਰੀ ਗੋਸਵਾਮੀ ਹੈ। ਮਨੋਜ ਕੁਮਾਰ ਨੇ ਆਪਣੇ ਕਰੀਅਰ 'ਚ ਕਈ ਹਿੱਟ ਤੇ ਯਾਦਗਾਰ ਫਿਲਮਾਂ ਦਿੱਤੀਆਂ ਹਨ ।ਉਹਨਾਂ ਦੇ ਜਨਮ ਦਿਨ ਤੇ ਇਸ ਆਰਟੀਕਲ ਵਿੱਚ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਗੱਲਾਂ ਦੱਸਾਂਗੇ । ਮਨੋਜ ਕੁਮਾਰ ਇੰਡਸਟਰੀ ਦੇ ਅਜਿਹੇ ਕਲਾਕਾਰ ਹਨ ਜਿਨ੍ਹਾਂ ਨੇ ਹਿੰਦੀ ਫਿਲਮਾਂ 'ਚ ਦੇਸ਼ ਭਗਤੀ ਦਾ ਰੰਗ ਘੋਲਿਆ।

ਮਨੋਜ ਦੀ ਪਹਿਲੀ ਫਿਲਮ 'ਫੈਸ਼ਨ' ਸੀ ਜੋ ਸਾਲ 1957 'ਚ ਰਿਲੀਜ਼ ਹੋਈ ਸੀ। ਇਸ ਦੇ ਬਾਅਦ ਉਨ੍ਹਾਂ ਨੇ ਸਾਲ 1965 'ਚ 'ਸ਼ਹੀਦ' ਕੀਤੀ। ਇਸ ਫਿਲਮ ਤੋਂ ਮਨੋਜ ਨੂੰ ਅਸਲੀ ਪਛਾਣ ਮਿਲੀ। ਮਨੋਜ ਕੁਮਾਰ ਨੇ ਲਾਲ ਬਹਾਦੁਰ ਸ਼ਾਸਤਰੀ ਦੇ ਕਹਿਣ 'ਤੇ 'ਉਪਕਾਰ' ਫਿਲਮ ਬਣਾਈ ਜੋ ਸ਼ਾਸਤਰੀ ਜੀ ਦੇ ਦਿੱਤੇ ਨਾਅਰੇ 'ਜੈ ਜਵਾਨ ਜੈ ਕਿਸਾਨ' 'ਤੇ ਅਧਾਰਿਤ ਸੀ। ਮਨੋਜ ਕੁਮਾਰ ਦੇ ਜੀਵਨ ਨਾਲ ਇਕ ਹੋਰ ਗੱਲ ਜੁੜੀ ਹੈ।

ਉਨ੍ਹਾਂ ਨੇ ਇਕ ਵਾਰ ਇੰਟਰਵਿਊ 'ਚ ਆਪਣੇ ਜੀਵਨ ਨਾਲ ਜੁੜਿਆ ਇਕ ਦਿਲਚਸਪ ਕਿੱਸਾ ਸੁਣਾਇਆ। ਮਨੋਜ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਸਿਗਰਟ ਪੀਣ ਦੀ ਬੁਰੀ ਆਦਤ ਸੀ ਪਰ ਇਕ ਅਣਪਛਾਤੀ ਕੁੜੀ ਦੀ ਵਜ੍ਹਾ ਨਾਲ ਉਹ ਆਦਤ ਛੁਟ ਗਈ। ਮਨੋਜ ਦੇ ਕਰੀਅਰ ਦੀ ਸ਼ੁਰੂਆਤ ਇਨ੍ਹਾਂ ਫਿਲਮਾਂ ਤੋਂ ਹੋਈ ਜਿਵੇ ਕਿ 'ਹਰਿਆਲੀ ਔਰ ਰਾਸਤਾ'(1962), ਵੋ ਕੌਣ ਥੀ'(1964), 'ਸ਼ਹੀਦ(1965), ਗੁਮਨਾਮ (1965) ਆਦਿ ਕਾਫ਼ੀ ਫਿਲਮਾਂ ਕੀਤੀਆਂ।

Related Post