ਮਾਨਸੀ ਸ਼ਰਮਾ ਨੇ ਆਪਣੇ ਬੇਟੇ ਹਰੀਦਾਨ ਯੁਵਰਾਜ ਹੰਸ ਨਾਲ ਇੰਝ ਕੀਤੀ ਮਸਤੀ, ਹਰੀਦਾਨ ਦਾ ਕਿਊਟ ਵੀਡੀਓ ਕੀਤਾ ਸਾਂਝਾ

By  Shaminder September 28th 2020 01:28 PM

ਹਰੀਦਾਨ ਯੁਵਰਾਜ ਹੰਸ ਦਾ ਇੱਕ ਵੀਡੀਓ ਮਾਨਸੀ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਆਪਣੇ ਬੇਟੇ ਦੇ ਨਾਲ ਖੂਬ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਨੇ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਹਰੀਦਾਨ ਦੇ ਨਾਲ ਅੰਗ੍ਰੇਜ਼ੀ ਗੀਤ ‘ਤੇ ਮਾਨਸੀ ਸ਼ਰਮਾ ਮਸਤੀ ਕਰ ਰਹੇ ਹਨ । ਹਰੀਦਾਨ ਵੀ ਪੂਰੀ ਮਸਤੀ ‘ਚ ਨਜ਼ਰ ਆ ਰਹੇ ਨੇ ਅਤੇ ਬਹੁਤ ਹੀ ਸ਼ਾਂਤ ਦਿਖਾਈ ਦੇ ਰਹੇ ਨੇ ।

yuvraj hans and mansi yuvraj hans and mansi

ਦੱਸ ਦਈਏ ਕਿ ਮਾਨਸੀ ਸ਼ਰਮਾ ਅਤੇ ਯੁਵਰਾਜ ਹੰਸ ਦੇ ਘਰ ਮਈ ਮਹੀਨੇ ‘ਚ ਪੁੱਤਰ ਨੇ ਜਨਮ ਲਿਆ ਹੈ ਅਤੇ ਉਦੋਂ ਤੋਂ ਹੀ ਇਹ ਜੋੜੀ ਲਗਾਤਾਰ ਆਪਣੇ ਬੇਟੇ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੀ ਹੈ ।

ਹੋਰ ਪੜ੍ਹੋ:ਮਾਨਸੀ ਸ਼ਰਮਾ ਨੇ ਸਾਂਝੀ ਕੀਤੀ ਆਪਣੇ ਬੇਟੇ ਦੇ ਨਾਲ ਕਿਊਟ ਜਿਹੀ ਤਸਵੀਰ, ਦਰਸ਼ਕਾਂ ਨੂੰ ਆ ਰਹੀ ਪਸੰਦ

yuvraj hans and mansi yuvraj hans and mansi

ਦੋਵਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਜਲਦ ਹੀ ਇਹ ਜੋੜੀ ਰੀਲ ਲਾਈਫ ‘ਚ ਇੱਕਠਿਆਂ ਨਜ਼ਰ ਆਏਗੀ । ਕਿਉਂਕਿ ਇਹ ਜੋੜੀ ਫ਼ਿਲਮ ‘ਪਰਿੰਦੇ’ ‘ਚ ਨਜ਼ਰ ਆਏਗੀ । ਕੋਰੋਨਾ ਕਾਲ ਦੇ ਕਾਰਨ ਇਹ ਫ਼ਿਲਮ ਲਗਾਤਾਰ ਡਿਲੇਅ ਹੁੰਦੀ ਆ ਰਹੀ ਹੈ ।

Mansi Mansi

ਇਸ ਤੋਂ ਇਲਾਵਾ ਯੁਵਰਾਜ ਹੰਸ ਜਲਦ ਹੀ ਫ਼ਿਲਮ ‘ਯਾਰ ਅਣਮੁੱਲੇ ਰਿਟਰਨਸ’ ‘ਚ ਨਜ਼ਰ ਆਉਣਗੇ । ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਪ੍ਰਭ ਗਿੱਲ ਅਤੇ ਹਰੀਸ਼ ਵਰਮਾ ਵੀ ਦਿਖਾਈ ਦੇਣਗੇ ।

 

View this post on Instagram

 

My Boy?? #Hredaan’sFirstReel #Life #MommySon #Happiness #Blessed #ThankURabbJiForEverything ??

A post shared by Mansi Sharma (@mansi_sharma6) on Sep 27, 2020 at 10:27pm PDT

Related Post