ਮਾਨਸੀ ਸ਼ਰਮਾ ਨੇ ਮੋਟੇ ਲੋਕਾਂ ਨੂੰ ਲੈ ਕੇ ਬਣਾਈ ਇਹ ਵੀਡੀਓ, ਲੱਖਾਂ ਲੋਕਾਂ ਨੂੰ ਆਈ ਪਸੰਦ

By  Shaminder July 28th 2021 03:38 PM

ਮਾਨਸੀ ਸ਼ਰਮਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।ਇਸ ਵੀਡੀਓ ‘ਚ ਮਾਨਸੀ ਸ਼ਰਮਾ ਸ਼ਹਿਨਾਜ਼ ਗਿੱਲ ਦੇ ਇੱਕ ਡਾਈਲੌਗ ‘ਤੇ ਐਕਟ ਕਰਦੀ ਹੋਈ ਦਿਖਾਈ ਦੇ ਰਹੀ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਮਾਨਸੀ ਸ਼ਰਮਾ ਕਹਿ ਰਹੀ ਹੈ । ‘ਜੇ ਮੈਂ ਮੋਟੀ ਨਾਂ ਹੋਵਾਂ, ਮੇਰਾ ਪੇਟ ਬਾਹਰ ਨਾ ਨਿਕਲਿਆ ਹੋਵੇ ਤਾਂ ਪੰਜਾਬ ਕਿੱਥੋਂ ਦਿੱਸੇਗਾ’।

Mansi and yuvraj Image From Instagram

ਹੋਰ ਪੜ੍ਹੋ : ਅੰਮ੍ਰਿਤ ਮਾਨ ਨੇ ਆਪਣੀ ਐਲਬਮ ਦਾ ਪੋਸਟਰ ਕੀਤਾ ਸਾਂਝਾ, ਇਹ ਗਾਣੇ ਹੋਣਗੇ ਐਲਬਮ ਵਿੱਚ 

yuvraj hans and mansi Image From Instagram

ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।ਮਾਨਸੀ ਸ਼ਰਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਯੁਵਰਾਜ ਹੰਸ ਦੇ ਨਾਲ ਨਵੀਂ ਫ਼ਿਲਮ ‘ਚ ਨਜ਼ਰ ਆਉਣਗੇ । ਇਸ ਤੋਂ ਇਲਾਵਾ ਉਹ ਕਈ ਟੀਵੀ ਸੀਰੀਅਲਸ ‘ਚ ਵੀ ਨਜ਼ਰ ਆ ਚੁੱਕੀ ਹੈ ।

Yuvraj Hans Mansi Sharma Image From Instagram

ਉਸ ਦੇ ਪਤੀ ਯੁਵਰਾਜ ਹੰਸ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਹਨ । ਗੀਤਾਂ ਦੇ ਨਾਲ –ਨਾਲ ਉਹ ਫ਼ਿਲਮ ਇੰਡਸਟਰੀ ‘ਚ ਵੀ ਸਰਗਰਮ ਹਨ ।ਉਨ੍ਹਾਂ ਦਾ ਪੂਰਾ ਪਰਿਵਾਰ ਗਾਇਕੀ ਨੂੰ ਸਮਰਪਿਤ ਹੈ । ਗਾਇਕੀ ਦੀ ਗੁੜ੍ਹਤੀ ਯੁਵਰਾਜ ਹੰਸ ਨੂੰ ਆਪਣੇ ਘਰ ਤੋਂ ਹੀ ਮਿਲੀ ਸੀ ।

 

View this post on Instagram

 

A post shared by Mansi Sharma (@mansi_sharma6)

Related Post