ਦੇਵ ਥਰੀਕੇਵਾਲਾ ਦੇ ਦਿਹਾਂਤ ‘ਤੇ ਗਾਇਕਾ ਸਤਵਿੰਦਰ ਬਿੱਟੀ, ਪਰਵੀਨ ਭਾਰਟਾ, ਸਤਵਿੰਦਰ ਬੁੱਗਾ ਸਣੇ ਕਈ ਪੰਜਾਬੀ ਸਿਤਾਰਿਆਂ ਨੇ ਜਤਾਇਆ ਦੁੱਖ

By  Shaminder January 25th 2022 03:25 PM

ਦੇਵ ਥਰੀਕੇਵਾਲਾ ( Dev Tharikewala )  ਦਾ ਅੱਜ ਦਿਹਾਂਤ (Death ) ਹੋ ਗਿਆ । ਉਨ੍ਹਾਂ ਦੇ ਦਿਹਾਂਤ ‘ਤੇ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਵੀ ਦੁੱਖ ਜਤਾਇਆ ਹੈ । ਪੰਜਾਬ ਦੀ ਮਸ਼ਹੂਰ ਗਾਇਕਾ ਪਰਵੀਨ ਭਾਰਟਾ (Parveen Bharta) ਨੇ ਵੀ ਉਨ੍ਹਾਂ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਦੇਵ ਥਰੀਕੇਵਾਲਾ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ‘ਪੰਜਾਬੀ ਗੀਤਕਾਰੀ ਦੇ ਬਾਬਾ ਬੋਹੜ ਦੇਵ ਥਰੀਕੇਵਾਲਾ ਵਾਲੇ ਅੱਜ ਅਚਾਨਕ ਦਿਲ ਦੀ ਧੜਕਣ ਰੁਕਣ ਕਾਰਨ ਚਲ ਵਸੇ।ਸੈਂਕੜੇ ਗੀਤ ਅਤੇ ਪੰਜਾਬੀ ਸਾਹਿਤ ਸਰੋਤਿਆਂ ਦੀ ਝੋਲੀ ਪਾਉਣ ਵਾਲੇ ਦੇਵ ਥਰੀਕੇ ਦੇ ਅਚਾਨਕ ਵਿਛੋੜੇ ਨਾਲ ਪੰਜਾਬੀ ਗੀਤਕਾਰੀ ਦੇ ਇਕ ਯੁੱਗ ਦਾ ਅੰਤ ਹੋ ਗਿਆ' ।

Parveen Bharta Shared Post image From instagram

ਹੋਰ ਪੜ੍ਹੋ : ਰੁਪਿੰਦਰ ਹਾਂਡਾ ਇਸ ਜ਼ਰੂਰਤਮੰਦ ਬੱਚੀ ਦੀ ਮਦਦ ਲਈ ਆਈ ਅੱਗੇ, ਵੀਡੀਓ ਕੀਤਾ ਸਾਂਝਾ

ਇਸ ਤੋਂ ਇਲਾਵਾ ਗਾਇਕ ਸਤਵਿੰਦਰ ਬੁੱਗਾ ਨੇ ਵੀ ਉਨ੍ਹਾਂ ਦੇ ਦਿਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਦੇਵ ਥਰੀਕੇਵਾਲਾ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਇੱਕ ਭਾਵੁਕ ਪੋਸਟ ਸਾਂਝੀ ਕਰਦੇ ਹੋਏ ਸ਼ਰਧਾਂਜਲੀ ਦਿੱਤੀ ਹੈ ।ਸਤਵਿੰਦਰ ਬੁੱਗਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ਜਦੋਂ ਇਸ ਦੁਨੀਆਂ ਤੋਂ ਅੱਖਾਂ ਮੀਟ ਜਾਵਾਂਗਾ।ਉਦੋਂ ਇਸ ਦੁਨੀਆਂ ਨੂੰ ਡਾਹਢਾ ਯਾਦ ਆਵਾਂਗਾ।

satwinder bugga shared post image from instagram

ਪੰਜਾਬੀ ਗੀਤਕਾਰੀ ਯੁੱਗ ਦਾ ਅੰਤ।ਪੰਜਾਬੀ ਗੀਤਕਾਰੀ ਦੇ ਬਾਬਾ ਬੋਹੜ ਸਿਰਮੌਰ ਗੀਤਕਾਰ ਸਤਿਕਾਰਯੋਗ ਹਰਦੇਵ ਦਲਗੀਰ (ਦੇਵ ਥਰੀਕੇ ਵਾਲਾ) ਜੋ ਅਨੇਕਾਂ ਗੀਤ, ਗ਼ਜ਼ਲਾਂ, ਛੰਦ, ਕਲੀਆਂ, ਲੋਕ ਕਿੱਸੇ, ਲੋਕ ਤੱਥ 'ਤੇ ਫ਼ਿਲਮੀ ਲਿਖਣ ਵਾਲੇ ਬੇਬਾਕ ਕਲਮ ਦੇ ਮਾਲਕ ਪੰਜਾਬੀ ਸੱਭਿਆਚਾਰ ਦੀ ਝੋਲੀ ਵੱਡਾ ਖ਼ਜ਼ਾਨਾ ਛੱਡ ਕੇ ਅੱਜ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ'। ਸਤਵਿੰਦਰ ਬੁੱਗਾ ਨੇ ਇਸ ਤੋਂ ਇਲਾਵਾ ਪਰਿਵਾਰ ਨੂੰ ਭਾਣਾ ਮੰਨਣ ਲਈ ਵੀ ਅਰਦਾਸ ਕੀਤੀ ਹੈ ।ਗਾਇਕਾ ਸਤਵਿੰਦਰ ਬਿੱਟੀ ਨੇ ਵੀ ਦੇਵ ਥਰੀਕੇਵਾਲਾ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਦੇਵ ਥਰੀਕੇਵਾਲਾ ਨੇ ਅਨੇਕਾਂ ਹੀ ਗੀਤ ਲਿਖੇ ਅਤੇ ਚਾਰ ਦਰਜਨ ਦੇ ਕਰੀਬ ਕਿਤਾਬਾਂ ਵੀ ਲਿਖੀਆਂ ਸਨ । ਉਨ੍ਹਾਂ ਦੇ ਲਿਖੇ ਗੀਤ ਸੁਰਿੰਦਰ ਸ਼ਿੰਦਾ, ਕੁਲਦੀਪ ਮਾਣਕ ਸਣੇ ਕਈ ਵੱਡੇ ਗਾਇਕਾਂ ਨੇ ਗਾਏ ਸਨ । ਉਨ੍ਹਾਂ ਦਾ ਅਸਲ ਨਾਂਅ ਹਰਦੇਵ ਦਿਲਗੀਰ ਉਰਫ ਦੇਵ ਥਰੀਕੇ ਵਾਲਾ ਸੀ ਅਤੇ ਇੰਡਸਟਰੀ ‘ਚ ਉਹ ਦੇਵ ਥਰੀਕੇਵਾਲਾ ਦੇ ਨਾਂਅ ਨਾਲ ਹੀ ਮਸ਼ਹੂਰ ਸਨ ।

 

View this post on Instagram

 

A post shared by Satwinder Bitti (@satwinder_bitti)

Related Post