ਪ੍ਰਿਟੀ ਜ਼ਿੰਟਾ ਬਣੀ ਰਿਪੋਰਟਰ, ਆਪਣੀ ਟੀਮ ਦੇ ਖਿਡਾਰੀ ਤੋਂ ਹੀ ਪੁੱਛੇ ਕਈ ਸਵਾਲ

By  Gourav Kochhar April 26th 2018 12:09 PM

ਕੋਲਕਾਤਾ ਨਾਈਟ ਰਾਈਡਰਜ਼ ਖਿਲਾਫ ਆਈ. ਪੀ. ਐੱਲ. ਟੂਰਨਾਮੈਂਟ ਦੇ 18ਵੇਂ ਮੈਚ ਤੋਂ ਬਾਅਦ ਕਿੰਗਸ ਇਲੈਵਨ ਪੰਜਾਬ ਦੀ ਮਾਲਕਿਨ ਪ੍ਰਿਟੀ ਜ਼ਿੰਟਾ ਇਕ ਰਿਪੋਰਟਰ ਦੀ ਭੂਮੀਕਾ ਨਿਭਾਉਦੀ ਹੋਈ ਨਜ਼ਰ ਆਈ। ਉਨ੍ਹਾਂ ਨੇ ਆਪਣੀ ਟੀਮ ਦੇ ਓਪਨਰ ਕੇ. ਐੱਲ. ਰਾਹੁਲ ਦਾ ਇੰਟਰਵਿਊ ਲਿਆ। ਪ੍ਰਿਟੀ Preity Zinta ਨੇ ਰਾਹੁਲ ਤੋਂ ਕ੍ਰਿਸ ਗੇਲ ਦੀ ਦੋਸਤੀ ਤੇ ਖੇਡ ਨਾਲ ਜੁੜੇ ਕੁਝ ਸਵਾਲ ਪੁੱਛੇ। ਰਾਹੁਲ ਨੇ ਇਸ ਮੈਚ 'ਚ 27 ਗੇਂਦਾਂ 'ਤੇ 60 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜਿਸ ਦੀ ਬਦੌਲਤ ਉਸ ਨੂੰ 'ਮੈਨ ਆਫ ਦ ਮੈਚ' ਐਵਾਰਡ ਨਾਲ ਸਨਮਾਨਤ ਕੀਤਾ ਗਿਆ।



ਪ੍ਰਿਟੀ - ਗੇਲ Chris Gayle ਦੇ ਨਾਲ ਓਪਨਿੰਗ ਕਰਨੇ 'ਤੇ ਇਸ ਬਾਰ ਕਿਸ ਤਰ੍ਹਾਂ ਲੱਗ ਰਿਹਾ?

ਰਾਹੁਲ- ਜ਼ਿਆਦਾ ਅੰਤਰ ਨਹੀਂ ਸੀ। ਪਿਛਲੀ ਬਾਰ ਅਸੀਂ ਸਾਥ ਖੇਡੇ ਸੀ ਪਰ ਜ਼ਿਆਦਾ ਸਾਂਝੇਦਾਰੀ ਨਹੀਂ ਕਰ ਸਕੇ ਸੀ। ਇਸ ਸਾਲ ਗੇਲ ਆਈ. ਪੀ. ਐੱਲ. 'ਚ ਸ਼ਾਨਦਾਰ ਬੱਲੇਬਾਜ਼ੀ ਕਰ ਰਹੇ ਹਨ। ਅਸੀਂ ਸਾਰੇ ਜਾਣਦੇ ਹਾਂ ਕਿ ਉਹ ਆਪਣੇ ਅੰਦਾਜ 'ਚ ਹੁੰਦੇ ਹਨ ਤਾਂ ਵਿਰੋਧੀ ਟੀਮਾਂ ਦੇ ਲਈ ਖਤਰਨਾਕ ਸਾਬਕ ਹੁੰਦਾ ਹੈ। ਅਸੀਂ ਇਕ ਦੂਜੇ ਦੀ ਕੰਪਨੀ ਦਾ ਅਨੰਦ ਲੈਂਦੇ ਹਾਂ। ਹੱਸਦੇ ਵੀ ਹਾਂ।

ਪ੍ਰਿਟੀ Preity Zinta - ਕ੍ਰੀਜ਼ 'ਤੇ ਇਕ ਦੂਜੇ ਨੂੰ ਕੀ ਕਹਿੰਦੇ ਹੋ?

ਰਾਹੁਲ— ਕ੍ਰਿਸ ਗੇਲ ਨੂੰ ਮੈਂ ਕਿ ਦੌੜਾਂ ਬਣਾਉਣ ਲਈ ਬੋਲਾਗਾ। ਉਸ ਨੂੰ ਕਹਿਣ ਦੀ ਜ਼ਰੂਰਤ ਨਹੀਂ ਪੈਦੀ।

preity zinta

ਪ੍ਰਿਟੀ — ਕਿਸ ਤਰ੍ਹਾਂ ਜੋਕ ਕ੍ਰੈਕ ਕਰਦੇ ਹੋ?

ਰਾਹੁਲ- ਇਹ ਹਾਲਾਤ 'ਤੇ ਨਿਰਭਰ ਕਰਦਾਂ ਹਾਂ ਕਿ ਮੈਂ ਕਈ ਵਾਰ ਸ਼ਾਨਦਾਰ ਸ਼ਾਟ ਖੇਡਦਾ ਹਾਂ ਤਾਂ ਕਦੀ ਵੀ ਉਹ ਸ਼ਾਟ ਖੇਡਦੇ ਹਨ। ਅਸੀਂ ਬ੍ਰੇਕ 'ਚ ਗੱਲ ਕਰਦੇ ਹਾਂ। ਥੋੜ੍ਹਾ ਮਜ਼ਾਕ ਵੀ ਕਰਦੇ ਹਾਂ।

ਪ੍ਰਿਟੀ - ਰਾਹੁਲ ਇਸ ਸਾਲ 'ਚ ਕੀ ਖਾਸ ਹੈ?

ਰਾਹੁਲ— ਮੈਂ ਹਮੇਸ਼ਾ ਤੋਂ ਖਾਸ ਰਿਹਾ ਹਾਂ। ਇਸ ਸਾਲ ਮੈਨੂੰ ਬੱਲੇਬਾਜ਼ੀ ਕਰ ਕੇ ਵਧੀਆ ਲੱਗ ਰਿਹਾ ਹੈ। ਨਵੀਂ ਫ੍ਰੈਂਚਾਇਜ਼ੀ ਵੀ ਹੈ।

ਪ੍ਰਿਟੀ Preity Zinta - ਦੂਜੇ 'ਮੈਨ ਆਫ ਦ ਮੈਚ' ਹਨ? ਕੀ ਅੱਗੇ ਵੀ ਖਿਤਾਬ ਇਸ ਤਰ੍ਹਾਂ ਆਉਣ ਵਾਲੇ ਹਨ?

ਰਾਹੁਲ- ਮੇਰੇ ਤੇ ਗੇਲ ਦੇ ਵਿਚ ਇਸ ਗੱਲ 'ਤੇ ਜੋਕ ਵੀ ਹੋਇਆ ਸੀ। ਉਰੇਂਜ ਕੈਪ ਨੂੰ ਲੈ ਕੇ। ਸਾਡੇ 'ਚ ਤੈਅ ਹੋਇਆ ਸੀ ਕਿ ਅਸੀਂ ਦੋਵੇਂ ਕਿਸੇ ਹੋਰ ਟੀਮ ਦੇ ਖਿਡਾਰੀ ਦੇ ਕੋਲ ਇਸ ਕੈਪ ਨੂੰ ਜਾਣ ਨਹੀਂ ਦੇਵਾਂਗੇ।

preity zinta

Related Post