ਦੀਪ ਢਿੱਲੋਂ ਦੇ ਬੇਟੇ ਨੂੰ ਪਹਿਲੀ ਵਾਰ ਦੇਖਣ ਦੇ ਲਈ ਪਹੁੰਚੇ ਕਈ ਗਾਇਕ, ਗਾਇਕ ਨੇ ਤਸਵੀਰਾਂ ਕੀਤੀਆਂ ਸਾਂਝੀਆਂ

By  Shaminder March 6th 2022 06:19 AM -- Updated: March 6th 2022 07:02 AM

ਦੀਪ ਢਿੱਲੋਂ (Deep Dhillon) ਨੇ ਆਪਣੇ ਬੇਟੇ (Son) ਦੇ ਨਾਲ ਕੁਝ ਨਵੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ਕਿ ‘ਬੀਤੀ ਰਾਤ ਨਿਵਾਜ਼ ਨੂੰ ਵੇਖਣ ਦੇ ਲਈ ਸਪੈਸ਼ਲ ਵੱਡੇ ਬਾਈ ਅਵਤਾਰ ਰਾਜਾ ਕੈਨੇਡਾ, ਭੁਪਿੰਦਰ ਗਿੱਲ ਬਾਈ, ਅੰਗਰੇਜ ਅਲੀ ਸਾਬ ਅਤੇ ਕੁਲਵੰਤ ਸੇਖੋਂ ਘਰ ਆਏ, ਦੇਰ ਰਾਤ ਤੱਕ ਮਹਿਫਲ ਲੱਗੀ ਦਿਲੋਂ ਖੁਸ਼ੀ ਹੋਈ ਵੀਰਾਂ ਦੇ ਆਉਣ ਦੀ, ਬਹੁਤ ਵਧੀਆ ਮਿਲਣੀ ਰਹੀ ਰੱਬ ਰਾਜ਼ੀ ਰੱਖੇ ਯਾਰੀਆਂ ਜ਼ਿੰਦਾਬਾਰ’। ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਸਭ ਦੀਪ ਢਿੱਲੋਂ ਨੂੰ ਵਧਾਈ ਦੇ ਰਹੇ ਹਨ ।

deep dhillon with brother image From instagram

ਹੋਰ ਪੜ੍ਹੋ : ਸੁਨੰਦਾ ਸ਼ਰਮਾ ਦਾ ਨਵਾਂ ਗੀਤ ‘ਸਾਡੀ ਯਾਦ’ ਰਿਲੀਜ਼, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਦੱਸ ਦਈਏ ਕਿ ਦੀਪ ਢਿੱਲੋਂ ਅਤੇ ਜੈਸਮੀਨ ਜੱਸੀ ਦੇ ਘਰ ਕੁਝ ਮਹੀਨੇ ਪਹਿਲਾਂ ਬੇਟੇ ਨੇ ਜਨਮ ਲਿਆ ਹੈ ਪਰ ਦੋਵਾਂ ਨੇ ਇਸ ਦੀ ਜਾਣਕਾਰੀ ਕਦੇ ਵੀ ਸਾਂਝੀ ਨਹੀਂ ਸੀ ਕੀਤੀ । ਜਿਸ ਤੋਂ ਬਾਅਦ ਕੁਝ ਦਿਨ ਪਹਿਲਾਂ ਹੀ ਦੋਵਾਂ ਨੇ ਆਪਣੇ ਘਰ ਬੇਟੇ ਦੇ ਜਨਮ ਹੋਣ ਦਾ ਖੁਲਾਸਾ ਕੀਤਾ ਸੀ । ਇਸ ਜੋੜੀ ਦੇ ਘਰ ਪਹਿਲਾਂ ਤੋਂ ਹੀ ਇੱਕ ਧੀ ਹੈ ।

deep dhillon

ਦੋਵਾਂ ਨੇ ਕੁਝ ਸਾਲ ਪਹਿਲਾਂ ਵਿਆਹ ਕਰਵਾਇਆ ਸੀ ਅਤੇ ਦੋਵੇਂ ਅਕਸਰ ਸਟੇਜ ਸਾਂਝੀ ਕਰਦੇ ਸਨ ਇਸੇ ਦੌਰਾਨ ਹੀ ਦੋਵਾਂ ‘ਚ ਪਿਆਰ ਹੋਇਆ ਅਤੇ ਇਸ ਤੋਂ ਬਾਅਦ ਇਸ ਜੋੜੀ ਨੇ ਵਿਆਹ ਕਰਵਾ ਲਿਆ ਸੀ । ਇਹ ਜੋੜੀ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ ਅਤੇ ਅਕਸਰ ਆਪਣੇ ਆਉਣ ਵਾਲੇ ਪ੍ਰੋਜੈਕਟਸ ਅਤੇ ਆਪਣੀ ਨਿੱਜੀ ਜ਼ਿੰਦਗੀ ਦੇ ਨਾਲ ਸਬੰਧਤ ਗੱਲਾਂ ਸਾਂਝੀਆਂ ਕਰਦੇ ਰਹਿੰਦੇ ਹਨ । ਦੋਵੇਂ ਪਿਛਲੇ ਕਈ ਮਹੀਨਿਆਂ ਤੋਂ ਵਿਦੇਸ਼ ਗਏ ਹੋਏ ਸਨ ਅਤੇ ਹੁਣ ਲਗਾਤਾਰ ਆਪਣੇ ਸ਼ੋਅਸ ‘ਚ ਰੁੱਝੇ ਹੋਏ ਨਜ਼ਰ ਆ ਰਹੇ ਹਨ ।

 

View this post on Instagram

 

A post shared by Deep Dhillon (@deepdhillon111)

Related Post