ਸੱਭ ਦੁਆਰਾ ਬੇਸਬਰੀ ਨਾਲ ਉਡੀਕਿਆ ਜਾ ਰਹੀ ਫ਼ਿਲਮ 'ਮਰ ਗਏ ਓਏ ਲੋਕੋ' ਦਾ ਟ੍ਰੇਲਰ ਹੋਇਆ ਰਿਲੀਜ਼

By  Rajan Sharma August 14th 2018 06:49 AM -- Updated: August 14th 2018 06:51 AM

ਲੰਬੇ ਸਮੇਂ ਤੋਂ ਉਡੀਕਿਆ ਜਾ ਰਿਹਾ ਫਿਲਮ 'ਮਰ ਗਏ ਓਏ ਲੋਕੋ' mar gaye oye loko ਦਾ ਟਰੇਲਰ ਅੱਜ ਰਿਲੀਜ਼ ਹੋ ਚੁੱਕਾ ਹੈ ਅਤੇ ਸੋਸ਼ਲ ਮੀਡਿਆ ਤੇ ਬਹੁਤ ਟਰੈਂਡ ਕਰ ਰਿਹਾ ਹੈ| ਟ੍ਰੇਲਰ ਬੜਾ ਹੀ ਸ਼ਾਨਦਾਰ ਹੈ ਅਤੇ ਸੱਭ ਦੁਆਰਾ ਬੇਹੱਦ ਪਸੰਦ ਕੀਤਾ ਜਾ ਰਿਹਾ| ਫ਼ਿਲਮ ਦਾ ਟਰੇਲਰ ਕਨਫਿਊਜ਼ਨ ਤੋਂ ਸ਼ੁਰੂ ਹੁੰਦਾ ਹੈ, ਜਿਸ ਦੇ ਚਲਦਿਆਂ ਬੀਨੂੰ ਢਿੱਲੋਂ ਦੀ ਜਗ੍ਹਾ ਗਿੱਪੀ ਗਰੇਵਾਲ gippy grewal ਨੂੰ ਮਾਰ ਦਿੱਤਾ ਜਾਂਦਾ ਹੈ। ਫਿਰ ਸਵਰਗ 'ਚ ਜਾ ਕੇ ਇਹ ਕਨਫਿਊਜ਼ਨ ਕਿਵੇਂ ਦੂਰ ਹੁੰਦੀ ਹੈ, ਇਹ ਜਾਣਨ ਲਈ ਫਿਲਮ ਦੇਖਣੀ ਪਵੇਗੀ। ਫਿਲਮ 'ਚ ਹਰ ਕਲਾਕਾਰ ਮਜ਼ੇਦਾਰ ਡਾਇਲਾਗ ਬੋਲਦਾ ਨਜ਼ਰ ਆ ਰਿਹਾ ਹੈ, ਖਾਸ ਕਰ ਗੁਰਪ੍ਰੀਤ ਘੁੱਗੀ ਦੇ ਡਾਇਲਾਗ ਟਰੇਲਰ 'ਚ ਕਾਮੇਡੀ ਦਾ ਤੜਕਾ ਲਗਾ ਰਹੇ ਹਨ।

https://www.youtube.com/watch?v=XMHRemPTB4g

ਜੇਕਰ ਆਪਾਂ ਇਸ ਫ਼ਿਲਮ mar gaye oye loko ਦੀ ਗੱਲ ਕਰੀਏ ਤਾਂ ਇਹ ਇੱਕ ਬਹੁਤ ਹੀ ਵਧੀਆ ਕਾਮੇਡੀ ਫ਼ਿਲਮ ਹੈ ਜਿਸ ਵਿੱਚ ਪੰਜਾਬੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਐਕਟਰ ਗਿੱਪੀ ਗਰੇਵਾਲ gippy grewal, ਬੀਨੂੰ ਢਿੱਲੋਂ, ਕਰਮਜੀਤ ਅਨਮੋਲ, ਸਪਨਾ ਪੱਬੀ, ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ, ਬੀ. ਐੱਨ. ਸ਼ਰਮਾ, ਹੋਬੀ ਧਾਲੀਵਾਲ, ਰਘਵੀਰ ਬੋਲੀ, ਜੱਗੀ ਸਿੰਘ, ਬਨਿੰਦਰ ਬੰਨੀ ਤੇ ਗੁਰਪ੍ਰੀਤ ਭੰਗੂ ਮੁੱਖ ਭੂਮਿਕਾ ਨਿਭਾਅ ਰਹੇ ਹਨ ਅਤੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਇਸ ਫ਼ਿਲਮ ਨੂੰ ਗਿਪੀ ਗਰੇਵਾਲ ਨੇ ਖੁਧ ਹੀ ਲਿਖਿਆ ਅਤੇ ਪ੍ਰੋਡਿਊਸ ਕੀਤਾ ਹੈ | ਇਹ ਫ਼ਿਲਮ 31 ਅਗਸਤ ਨੂੰ ਸਿਨੇਮਾਂ ਘਰਾਂ ਵਿੱਚ ਆ ਰਹੀ ਹੈ।

Mar Gaye Oye Loko

Related Post