ਐਂਬੂਲੈਂਸ ਨਾ ਮਿਲਣ ਦੇ ਕਾਰਨ ਇਸ ਅਦਾਕਾਰਾ ਅਤੇ ਉਸ ਦੇ ਬੱਚੇ ਦੀ ਹੋਈ ਮੌਤ

By  Aaseen Khan October 22nd 2019 05:01 PM

ਮਰਾਠੀ ਫ਼ਿਲਮਾਂ 'ਚ ਕੰਮ ਕਰ ਚੁੱਕੀ ਐਕਟਰੈੱਸ ਅਤੇ ਉਨ੍ਹਾਂ ਦੇ ਬੱਚੇ ਦੀ ਸਹੀ ਸਮੇਂ 'ਤੇ ਐਂਬੂਲੈਂਸ ਨਾ ਮਿਲਣ ਦੇ ਕਾਰਨ ਮੌਤ ਹੋ ਗਈ। ਪੂਜਾ ਝੁੰਜਾਰ ਨਾਮ ਦੀ 25 ਸਾਲ ਦੀ ਇਸ ਐਕਟਰੈੱਸ ਨੇ ਐਤਵਾਰ ਨੂੰ ਮਹਾਰਾਸ਼‍ਟਰ ਦੇ ਹਿੰਗੋਲੀ ਜਿਲ੍ਹੇ ਦੇ ਹਸਪਤਾਲ ਵਿਚ ਬੱਚੇ ਨੂੰ ਜਨ‍ਮ‍ ਦਿੱਤਾ ਸੀ। ਜਨ‍ਮ ਤੋਂ ਕੁਝ ਦੇਰ ਬਾਅਦ ਹੀ ਨਵਜਾਤ ਬੱਚੇ ਦੀ ਮੌਤ ਹੋ ਗਈ, ਜਦੋਂ ਕਿ ਐਂਬੂਲੈਂਸ ਨਾ ਮਿਲਣ ਦੇ ਚਲਦਿਆਂ ਪੂਜਾ ਨੂੰ ਵੀ ਨਹੀਂ ਬਚਾਇਆ ਜਾ ਸਕਿਆ।

ਪੂਜਾ ਦੇ ਰਿਸ਼‍ਤੇਦਾਰਾਂ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਨੂੰ ਸਮੇਂ 'ਤੇ ਐਂਬੂਲੈਂਸ ਮਿਲ ਜਾਂਦੀ ਤਾਂ ਇਸ ਬੱਚੇ ਨੂੰ ਬਚਾਇਆ ਜਾ ਸਕਦਾ ਸੀ। ਇਹ ਘਟਨਾ ਮੁੰਬਈ ਤੋਂ 600 ਕਿਲੋਮੀਟਰ ਦੂਰ ਹਿੰਗੋਲੀ ਜਿਲ੍ਹੇ ਦੀ ਹੈ। ਪੁਲਿਸ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਪੂਜਾ ਨੂੰ ਐਤਵਾਰ ਸਵੇਰੇ ਗੋਰੇਗਾਂਵ ਦੇ ਪ੍ਰਾਇਮਰੀ ਹੈਲ‍ਥ ਸੈਂਟਰ ਵਿਚ ਲਿਆਇਆ ਗਿਆ ਸੀ, ਜਿਸ ਤੋਂ ਬਾਅਦ ਉਸਨੂੰ ਲੇਬਰ ਪੇਨ ਸ਼ੁਰੂ ਹੋ ਗਿਆ। ਪੁਲਿਸ ਦੇ ਅਨੁਸਾਰ ਉਨ੍ਹਾਂ ਦੇ ਬੱਚੇ ਦੀ ਪੈਦਾ ਹੋਣ ਤੋਂ ਕੁੱਝ ਸਮਾਂ ਬਾਅਦ ਹੀ ਮੌਤ ਹੋ ਗਈ।

ਹੋਰ ਵੇਖੋ : ਟੀਵੀ ਦੀ ਦੁਨੀਆਂ ਦੇ ਮੰਨੇ ਪ੍ਰਮੰਨੇ 14 ਸਾਲਾ ਕਲਾਕਾਰ ਦੀ ਸੜਕ ਹਾਦਸੇ 'ਚ ਮੌਤ

ਪੁਲਿਸ ਮੁਤਾਬਿਕ ਹੈਲਥ ਸੈਂਟਰ ਦੇ ਡਾਕਟਰ ਨੇ ਪੂਜਾ ਨੂੰ ਹਿੰਗੋਲੀ ਦੇ ਸਰਕਾਰੀ ਹਸਪਤਾਲ 'ਚ ਲਿਜਾਣ ਦੀ ਸਲਾਹ ਦਿੱਤੀ ਜਿਸ ਤੋਂ ਬਾਅਦ ਪਰਿਵਾਰ ਐਂਬੂਲੈਂਸ ਦੀ ਭਾਲ ਕਰਨ ਲੱਗਿਆ। ਜਿਵੇਂ ਤਿਵੇਂ ਉਹਨਾਂ ਨੇ ਇੱਕ ਪ੍ਰਾਈਵੇਟ ਐਂਬੂਲੈਂਸ ਦਾ ਇੰਤਜ਼ਾਮ ਕੀਤਾ ਪਰ ਰਸਤੇ 'ਚ ਹੀ ਪੂਜਾ ਦੀ ਮੌਤ ਹੋ ਗਈ। ਪੂਜਾ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਅਧਾਰ 'ਤੇ ਇੱਕ ਮੇਡੀਕੋ ਲੀਗਲ ਕੇਸ ਦਰਜ ਕਰ ਲਿਆ ਗਿਆ ਹੈ। ਦੱਸ ਦਈਏ ਪੂਜਾ ਦੋ ਮਰਾਠੀ ਫ਼ਿਲਮਾਂ 'ਚ ਮੁੱਖ ਭੂਮਿਕਾ ਨਿਭਾ ਚੁੱਕੀ ਹੈ। ਪ੍ਰੈਗਨੈਂਸੀ ਦੇ ਕਾਰਨ ਉਹਨਾਂ ਫ਼ਿਲਮਾਂ ਤੋਂ ਦੂਰੀ ਬਣਾਈ ਹੋਈ ਸੀ।

Related Post