ਫ਼ਿਲਮ ਇੰਡਸਟਰੀ ਦੀ ਮਸ਼ਹੂਰ ਗਾਇਕਾ ਗੀਤਾ ਮਾਲੀ ਦੀ ਸੜਕ ਹਾਦਸੇ 'ਚ ਮੌਤ,ਪਤੀ ਦੀ ਹਾਲਤ ਗੰਭੀਰ

By  Shaminder November 15th 2019 12:23 PM

ਮਰਾਠੀ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਗਾਇਕਾ ਗੀਤਾ ਮਾਲੀ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਹੈ । ਦੱਸਿਆ ਜਾ ਰਿਹਾ ਹੈ ਕਿ ਇਹ ਗਾਇਕਾ ਵੀਰਵਾਰ ਨੂੰ ਹੀ ਅਮਰੀਕਾ 'ਚ ਆਪਣਾ ਸ਼ੋਅ ਖ਼ਤਮ ਕਰਕੇ ਭਾਰਤ ਪਹੁੰਚੀ ਸੀ ।ਜਿਸ ਤੋਂ ਬਾਅਦ ਉਹ ਆਪਣੇ ਪਤੀ ਵਿਜੇ ਮਾਲੀ ਦੇ ਨਾਲ ਆਪਣੇ ਨਾਸਿਕ ਵਾਲੇ ਘਰ ਲਈ ਨਿਕਲੀ ਸੀ । ਪਰ ਮੁੰਬਈ ਨਾਸਿਕ ਹਾਈਵੇ ਤੇ ਸ਼ਾਹਪੁਰ ਪਿੰਡ ਦੇ ਕੋਲ ਉਨ੍ਹਾਂ ਦੀ ਗੱਡੀ ਇੱਕ ਤੇਲ ਨਾਲ ਭਰੇ ਟੈਂਕਰ ਨਾਲ ਜਾ ਟਕਰਾਈ ।

ਹੋਰ ਵੇਖੋ:ਲੰਬੇ ਸਮੇਂ ਦੇ ਗੈਪ ਤੋਂ ਬਾਅਦ ‘ਯਾਰੀਆਂ’ ਦੀ ਗੱਲ ਕਰਨਗੇ ਸ਼ੈਰੀ ਮਾਨ, ਨਵੇਂ ਗਾਣੇ ਦਾ ਪੋਸਟਰ ਕੀਤਾ ਸਾਂਝਾ

https://www.facebook.com/geeta.shewalemali/posts/2769558099775065

ਇਸ ਹਾਦਸੇ ਦੌਰਾਨ ਗਾਇਕਾ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਉਸ ਦਾ ਪਤੀ ਗੰਭੀਰ ਤੌਰ 'ਤੇ ਜ਼ਖਮੀ ਹੋ ਗਿਆ ਜਿਸ ਦਾ ਇਲਾਜ ਚੱਲ ਰਿਹਾ ਹੈ ।ਦੱਸ ਦਈਏ ਕਿ ਅਮਰੀਕਾ ਤੋਂ ਮੁੰਬਈ ਵਾਪਸ ਪਰਤਣ ਤੋਂ ਬਾਅਦ ਗੀਤਾ ਨੇ ਫੇਸਬੁੱਕ ਏਅਰਪੋਰਟ ਦੀ ਸੈਲਫੀ ਵੀ ਕਲਿੱਕ ਕੀਤੀ ਸੀ ਅਤੇ ਪੋਸਟ ਕਰਕੇ ਦੱਸਿਆ ਸੀ ਕਿ ਉਹ ਘਰ ਪਰਤ ਕੇ ਕਾਫੀ ਖ਼ੁਸ਼ ਹੈ ।

Related Post