ਸ਼ੈਰੀ ਮਾਨ ਨੇ ਬੰਨ ਲਿਆ ਸਿਹਰਾ ਅਤੇ ਤਿਆਰ ਹੈ 'ਮੈਰਿਜ ਪੈਲੇਸ' 'ਤੇ ਇੰਤਜ਼ਾਰ ਹੈ ਲਾੜੀ ਦਾ 

By  Shaminder November 1st 2018 05:09 AM

ਸ਼ੈਰੀ ਮਾਨ ਦੀ ਫਿਲਮ 'ਮੈਰਿਜ ਪੈਲੇਸ' ਤੇਈ ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ।ਪਰ ਇਸ ਤੋਂ ਪਹਿਲਾਂ ਸ਼ੈਰੀ ਮਾਨ ਦੀ ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ । ਸ਼ੈਰੀ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਫਿਲਮ ਦਾ ਟ੍ਰੇਲਰ ਸਾਂਝਾ ਕੀਤਾ ਹੈ । ਸ਼ੈਰੀ ਮਾਨ ਨੇ ਇਸ ਟ੍ਰੇਲਰ ਨੂੰ ਜਾਰੀ ਕਰਨ ਤੋਂ ਬਾਅਦ ਆਪਣੇ ਫੈਨਸ ਨੂੰ ਪੁੱਛਿਆ ਵੀ ਹੈ ਕਿ ਉਹ ਵੇਖ ਕੇ ਦੱਸਣ ਕਿ ਇਸ ਫਿਲਮ ਦਾ ਟ੍ਰੇਲਰ ਕਿਵੇਂ ਦਾ ਲੱਗਾ ਹੈ । ਫਿਲਮ ਦਾ ਟ੍ਰੇਲਰ ਬੇਹੱਦ ਰੋਚਕ ਨਜ਼ਰ ਆ ਰਿਹਾ ਹੈ ।

ਹੋਰ ਵੇਖੋ : ਸ਼ੈਰੀ ਮਾਨ ਦੀ ‘ਬਰਾਤ ਬੰਦੀ’ ਫਿਲਮ ਦਾ ਪੋਸਟਰ ਜਾਰੀ ,ਸ਼ੈਰੀ ਮਾਨ ਨੇ ਸਾਂਝੀ ਕੀਤੀ ਜਾਣਕਾਰੀ

https://www.instagram.com/p/Bpnv4zyFR4W/?hl=en&taken-by=sharrymaan

ਇਸ ਵਿੱਚ ਨੱਬੇ ਦੇ ਦਹਾਕੇ ਦੀ ਗੱਲ ਕੀਤੀ ਗਈ ਹੈ ਜਦੋਂ ਵਾਟਸਐੱਪ ਅਤੇ ਸੰਚਾਰ ਦੇ ਸਾਧਨ ਬਹੁਤ ਹੀ ਸੀਮਤ ਸਨ ਅਤੇ ਲੋਕਾਂ ਨੂੰ ਆਪਣੇ ਸੁਨੇਹੇ ਖਾਸ ਕਰਕੇ ਪ੍ਰੇਮੀ ਜੋੜਿਆਂ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਨ ਲਈ ਜਾਂ ਤਾਂ ਚਿੱਠੀਆਂ ਦਾ ਇਸਤੇਮਾਲ ਕਰਨਾ ਪੈਂਦਾ ਸੀ ਜਾਂ ਫਿਰ ਵਾਰ ਵਾਰ ਫੋਨ ਘੁੰਮਾਉਣਾ ਪੈਂਦਾ ਸੀ ।ਸ਼ੈਰੀ ਮਾਨ ਦੀ ਲੁਕ ਇਸ ਵਾਰ ਬਦਲੀ-ਬਦਲੀ ਨਜ਼ਰ ਆ ਰਹੀ ਹੈ ਅਤੇ ਉਹ ਇੱਕ ਨਵੇਂ ਹੀ ਰੂਪ 'ਚ ਨਜ਼ਰ ਆਉਣਗੇ । ਇਹ ਫਿਲਮ ਇੱਕ ਰੋਮਾਂਟਿਕ ਕਾਮੇਡੀ ਹੈ । ਜਿਸ 'ਚ ਫਿਲਮ 'ਚ ਪ੍ਰੇਮ ਕਹਾਣੀ ਦੇ ਨਾਲ-ਨਾਲ ਜਸਵਿੰਦਰ ਭੱਲਾ ਅਤੇ ਹਾਰਬੀ ਸੰਘਾ ਆਪਣੇ ਹਾਸੋ ਹੀਣੇ ਡਾਇਲਾਗਸ ਨਾਲ ਲੋਕਾਂ ਦਾ ਦਿਲ ਪਰਚਾਉਣਗੇ ।

ਹੋਰ ਵੇਖੋ : ਮਨਕਿਰਤ ਨੇ ਮੁਟਿਆਰ ਦਾ ਦੁਖਾਇਆ ਦਿਲ ,ਮੁਟਿਆਰ ਨੂੰ ਦਿਲ ਦੇਣ ਤੋਂ ਕੀਤਾ ਇਨਕਾਰ

sharry maan new movie sharry maan new movie

ਫਿਲਮ ਤੇਈ ਨਵੰਬਰ ਨੂੰ ਰਿਲੀਜ਼ ਹੋਵੇਗੀ । ਸ਼ੈਰੀ ਮਾਨ ਨੇ ਪਿਛਲੇ ਦਿਨੀਂ ਹੀ ਆਪਣੀ ਇਸ ਫਿਲਮ ਦਾ ਫਰਸਟ ਲੁਕ ਜਾਰੀ ਕੀਤਾ ਸੀ ।ਇਸ ਪੋਸਟਰ 'ਚ ਸ਼ੈਰੀ ਮਾਨ ਲਾੜੇ ਦੀ ਡਰੈੱਸ 'ਚ ਬਹੁਤ ਹੀ ਹੈਰਾਨ ਪ੍ਰੇਸ਼ਾਨ ਨਜ਼ਰ ਆ ਰਹੇ ਸਨ ।  ਇਸ ਫਿਲਮ ਦੇ ਰਾਹੀਂ ਸ਼ੈਰੀ ਮਾਨ ਕਈ ਸਾਲਾਂ ਬਾਅਦ ਪਰਦੇ 'ਤੇ ਵਾਪਸੀ ਕਰ ਰਹੇ ਨੇ । ਇਸ ਫਿਲਮ 'ਚ ਉਨ੍ਹਾਂ ਦੇ ਨਾਲ ਨਜ਼ਰ ਆਉਣਗੇ ਪਾਇਲ ਰਾਜਪੂਤ ।

sharry maan movie trailer sharry maan movie trailer

ਸ਼ੈਰੀ ਮਾਨ ਪਿਛਲੇ ਦੋ ਸਾਲਾਂ ਤੋਂ ਚੰਗੇ ਵਿਸ਼ੇ ਦੀ ਭਾਲ 'ਚ ਸਨ ਕਿ ਕੋਈ ਚੰਗਾ ਵਿਸ਼ਾ ਮਿਲੇ ਤਾਂ ਉਹ ਉਸ 'ਤੇ ਕੰਮ ਕਰਨਗੇ ਅਤੇ ਆਖਿਰਕਾਰ ਉਨ੍ਹਾਂ ਨੂੰ ਇੱਕ ਚੰਗੇ ਵਿਸ਼ੇ ਵਾਲੀ ਫਿਲਮ ਮਿਲੀ ਅਤੇ ਇਸ ਫਿਲਮ 'ਚ ਕੰਮ ਕਰਨ ਲਈ ਉਹ ਰਾਜ਼ੀ ਹੋ ਗਏ । ਦੱਸਿਆ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਦਾ ਕਿਰਦਾਰ ਉਹ ਇਸ ਫਿਲਮ 'ਚ ਨਿਭਾਅ ਰਹੇ ਨੇ ਉਹ ਅਸਲ ਜ਼ਿੰਦਗੀ ਦੇ ਬਹੁਤ ਕਰੀਬ ਹੈ ।

Related Post