ਭਾਈ ਜਗਤਾਰ ਸਿੰਘ ਜੀ ਦੀ ਆਵਾਜ਼ 'ਚ ਪੀਟੀਸੀ ਰਿਕਾਰਡਜ਼ ਵੱਲੋਂ 'ਮਸਤਕ ਲਗੇ ਸਾਧ' ਧਾਰਮਿਕ ਸ਼ਬਦ ਰਿਲੀਜ਼, ਦੇਖੋ ਵੀਡੀਓ

By  Aaseen Khan March 3rd 2019 11:10 AM -- Updated: March 5th 2019 12:26 PM

ਭਾਈ ਜਗਤਾਰ ਸਿੰਘ ਜੀ ਦੀ ਆਵਾਜ਼ 'ਚ ਪੀਟੀਸੀ ਰਿਕਾਰਡਜ਼ ਵੱਲੋਂ 'ਮਸਤਕ ਲਗੇ ਸਾਧ' ਧਾਰਮਿਕ ਸ਼ਬਦ ਰਿਲੀਜ਼ : ਪੀਟੀਸੀ ਦੇ ਵਿਲੱਖਣ ਉਪਰਾਲੇ ਤਹਿਤ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਲਈ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਲਈ ਧਾਰਮਿਕ ਸ਼ਬਦ ਗਾਇਨ ਰਿਲੀਜ਼ ਕੀਤੇ ਜਾ ਰਹੇ ਹਨ। ਇਸੇ ਲੜੀ ਦੇ ਤਹਿਤ ਭਾਈ ਜਗਤਾਰ ਸਿੰਘ (ਹਜ਼ੂਰੀ ਰਾਗੀ ਸਚਖੰਡ ਸ੍ਰੀ ਹਰਿਮੰਦਰ ਸਾਹਿਬ) ਦੀ ਰਸਭਿੰਨੀ ਆਵਾਜ਼ 'ਚ ਸ਼ਬਦ ਰਿਲੀਜ਼ ਹੋ ਚੁੱਕਿਆ ਹੈ। ‘ਮਸਤਕ ਲਗੇ ਸਾਧ ਰੇਣੁ ਵਡਭਾਗ ਜਿੰਨ੍ਹਾਂ ਦੇ’ ਟਾਈਟਲ ਹੇਠ ਰਿਲੀਜ਼ ਕੀਤੇ ਇਸ ਸ਼ਬਦ ਨੂੰ ਭਾਈ ਜਗਤਾਰ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੇ ਗਾਇਆ ਹੈ।

ਇਸ ਧਾਰਮਿਕ ਸ਼ਬਦ ਦਾ ਸੰਗੀਤ ਪਰਵਿੰਦਰ ਸਿੰਘ ਬੱਬੂ ਵੱਲੋਂ ਤਿਆਰ ਕੀਤਾ ਗਿਆ ਹੈ। ਸ਼ਬਦ ਨੂੰ ਪੀਟੀਸੀ ਸਟੂਡੀਓ 'ਚ ਫਿਲਮਾਇਆ ਗਿਆ ਹੈ। ਇਹ ਸ਼ਬਦ ਪੀਟੀਸੀ ਰਿਕਾਡਜ਼ ਦੇ ਯੂਟਿਊਬ ਚੈਨਲ ਦੇ ਨਾਲ-ਨਾਲ ਆਈ-ਟਿਊਨ ਤੇ ਵੀ ਉਪਲੱਬਧ ਹੈ । ਇਸ ਦਾ ਪ੍ਰਸਾਰਣ ਪੀਟੀਸੀ ਨੈੱਟਵਰਕ ਦੇ ਟੀਵੀ ਚੈਨਲ ‘ਤੇ ਵੀ ਕੀਤਾ ਜਾ ਰਿਹਾ ਹੈ।

ਹੋਰ ਵੇਖੋ : ਪੀਟੀਸੀ ਰਿਕਾਡਜ਼ ਵੱਲੋਂ ਭਾਈ ਜਗਤਾਰ ਸਿੰਘ ਜੀ ਦੀ ਆਵਾਜ਼ 'ਚ 'ਗੁਰਸਿਖਾਂ ਗੁਰਸਿਖ ਮੇਲਿ ਮਿਲਾਇਆ' ਸ਼ਬਦ ਹੋਇਆ ਰਿਲੀਜ਼, ਦੇਖੋ ਵੀਡੀਓ

ਇਸ ਤੋਂ ਪਹਿਲਾਂ ਪੀਟੀਸੀ ਰਿਕਾਰਡਜ਼ ਦੇ ਲੇਬਲ ਨਾਲ ਕਈ ਧਾਰਮਿਕ ਸ਼ਬਦ ਸੰਗਤਾਂ ਨੂੰ ਗੁਰਬਾਣੀ ਦੇ ਲੜ ਲਗਾਉਣ ਲਈ ਰਿਲੀਜ਼ ਕੀਤੇ ਜਾ ਚੁੱਕੇ ਹਨ। ਭਾਈ ਜਗਤਾਰ ਸਿੰਘ ਜੀ ਦੀ ਆਵਾਜ਼ 'ਚ ਪੀਟੀਸੀ ਰਿਕਾਰਡਜ਼ ਵੱਲੋਂ ਪਹਿਲਾਂ ਵੀ ਧਾਰਮਿਕ ਸ਼ਬਦ ਰਿਲੀਜ਼ ਕੀਤੇ ਜਾ ਚੁੱਕੇ ਹਨ ਜਿੰਨ੍ਹਾਂ 'ਚ ‘ਜਾਹਰ ਪੀਰ ਜਗਤੁ ਗੁਰ ਬਾਬਾ’ ਸ਼ਬਦ ਸ਼ਾਮਿਲ ਹੈ, ਜਿਸ ਨੂੰ ਕਿ ਭਾਈ ਜਗਤਾਰ ਸਿੰਘ ਜੀ ਦੀ ਰੂਹਾਨੀ ਆਵਾਜ਼ ‘ਚ ਗੁਰੂ ਨਾਨਕ ਦੇਵ ਜੀ ਦੇ 549ਵੇਂ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਰਿਲੀਜ਼ ਕੀਤਾ ਗਿਆ ਸੀ। ਜਿਸ ਨੂੰ ਸੰਗਤਾਂ ਨੇ ਭਰਵਾਂ ਹੁੰਗਾਰਾ ਦਿੱਤਾ ਸੀ।

Related Post