ਮਾਸਟਰ ਸਲੀਮ ਦਾ ਗੀਤ 'ਓ ਬੇਕਦਰ' ਕਰ ਰਿਹਾ ਹੈ ਹਰ ਕਿਸੇ ਨੂੰ ਭਾਵੁਕ, ਦੇਖੋ ਵੀਡੀਓ

By  Aaseen Khan February 9th 2019 06:02 PM

ਮਾਸਟਰ ਸਲੀਮ ਦਾ ਗੀਤ 'ਓ ਬੇਕਦਰ' ਕਰ ਰਿਹਾ ਹੈ ਹਰ ਕਿਸੇ ਨੂੰ ਭਾਵੁਕ, ਦੇਖੋ ਵੀਡੀਓ : ਪੰਜਾਬ ਦੇ ਸੁਰਾਂ ਦੇ ਬਾਦਸ਼ਾਹ ਕਹੇ ਜਾਣ ਵਾਲੇ ਮਾਸਟਰ ਸਲੀਮ ਜਿੰਨ੍ਹਾਂ ਨੇ ਆਪਣੀ ਸ਼ਾਨਦਾਰ ਗਾਇਕੀ ਦਾ ਲੋਹਾ ਪੂਰੀਆ ਦੁਨੀਆ 'ਚ ਮਨਵਾਇਆ ਹੈ। ਮਾਸਟਰ ਸਲੀਮ ਆਪਣਾ ਨਵਾਂ ਗੀਤ 'ਓ ਬੇਕਦਰ' ਲੈ ਕੇ ਆ ਚੁੱਕੇ ਹਨ। ਇਹ ਗਾਣਾ ਸੈਡ ਸੌਂਗ ਹੈ ਜਿਸ ਨੂੰ ਬੜੀ ਹੀ ਖੂਬਸੂਰਤੀ ਨਾਲ ਮਾਸਟਰ ਸਲੀਮ ਨੇ ਗਾਇਆ ਹੈ। ਗਾਣੇ ਦੀ ਵੀਡੀਓ 'ਚ ਭਵਦੀਪ ਰੋਮਾਨਾ ਵੱਲੋਂ ਫ਼ੀਚਰ ਕੀਤਾ ਗਿਆ ਹੈ। ਗਾਣੇ ਦੇ ਖੂਬਸੂਰਤ ਬੋਲ ਸ਼ਾਹ ਅਲੀ ਨੇ ਲਿਖੇ ਹਨ। ਉੱਥੇ ਮਿਊਜ਼ਿਕ ਫੇਮਸ ਮਿਊਜ਼ਿਕ ਡਾਇਰੈਕਟਰ ਗੋਲਡ ਬੋਆਏ ਹੋਰਾਂ ਨੇ ਦਿੱਤਾ ਹੈ।

ਹੋਰ ਵੇਖੋ : ਧਮਕ ਬੇਸ ਇੱਕ ਵਾਰ ਫਿਰ ਪਵਾਉਣ ਆ ਰਿਹਾ ਹੈ ਮੁੱਖ ਮੰਤਰੀ, ਗਾਣੇ ਦਾ ਟੀਜ਼ਰ ਹੋਇਆ ਰਿਲੀਜ਼, ਦੇਖੋ ਵੀਡੀਓ

ਗਾਣੇ ਦੀ ਵੀਡੀਓ ਦੀ ਗੱਲ ਕਰੀਏ ਤਾਂ ਕਾਨਸੈਪਟ ਬਹੁਤ ਹੀ ਸ਼ਾਨਦਾਰ ਹੈ। ਓ ਬੇਕਦਰ ਗਾਣੇ ਦੀ ਵੀਡੀਓ ਰਾਜੀਵ ਠਾਕੁਰ ਦੀ ਦੇਖ ਰੇਖ ਹੇਠ ਬਣਾਈ ਗਈ ਹੈ। ਗਾਣੇ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਗਾਣੇ ਨੂੰ ਟੀ ਸੀਰੀਜ਼ ਵੱਲੋਂ ਰਿਲੀਜ਼ ਕੀਤਾ ਗਿਆ ਹੈ। ਮਾਸਟਰ ਸਲੀਮ ਦੁਨੀਆਂ ਦੀਆਂ ਵੱਡੀਆਂ ਵੱਡੀਆਂ ਸਟੇਜਾਂ 'ਤੇ ਆਪਣੇ ਸੁਰਾਂ ਦਾ ਜਲਵਾ ਬਿਖੇਰ ਚੁੱਕੇ ਹਨ। ਉੱਥੇ ਹੀ ਬਾਲੀਵੁੱਡ 'ਚ ਵੀ ਕਈ ਸੁਪਰਹਿੱਟ ਗਾਣੇ ਮਾਸਟਰ ਸਲੀਮ ਹੋਰਾਂ ਨੇ ਗਾਏ ਹਨ। ਉਹਨਾਂ ਦੇ ਹਰ ਗਾਣੇ ਨੂੰ ਪ੍ਰਸ਼ੰਸ਼ਕਾਂ ਵੱਲੋਂ ਭਰਮਾ ਹੁੰਗਾਰਾ ਮਿਲਿਆ ਹੈ।

Related Post