ਮਾਸਟਰ ਸਲੀਮ ਦਾ 'ਮਾਹੀਆ' ਕਰ ਰਿਹਾ ਹਰ ਕਿਸੇ ਨੂੰ ਮੋਹਿਤ , ਦੇਖੋ ਵੀਡੀਓ

By  Aaseen Khan December 31st 2018 11:14 AM

ਮਾਸਟਰ ਸਲੀਮ ਦਾ 'ਮਾਹੀਆ' ਕਰ ਰਿਹਾ ਹਰ ਕਿਸੇ ਨੂੰ ਮੋਹਿਤ , ਦੇਖੋ ਵੀਡੀਓ : ਪੀਟੀਸੀ ਰਿਕਾਰਡ ਪੰਜਾਬੀ ਗਾਇਕੀ ਦਾ ਅਜਿਹਾ ਮੰਚ ਜਿੱਥੇ ਪੰਜਾਬੀ ਗਾਇਕਾਂ ਨੂੰ ਗਾਣਿਆਂ ਦੀ ਇੱਕ ਵੱਡੀ ਸਟੇਜ ਮੁੱਹਈਆ ਕਰਵਾਈ ਜਾ ਰਹੀ ਹੈ। ਪੀਟੀਸੀ ਰਿਕਾਰਡਜ਼ 'ਚ ਹਰ ਹਫਤੇ ਵੱਡੇ ਵੱਡੇ ਕਲਾਕਾਰ ਆਪਣੀ ਗਾਇਕੀ ਦਾ ਲੋਹਾ ਮਨਵਾਉਂਦੇ ਰਹਿੰਦੇ ਹਨ ਪਰ ਉੱਥੇ ਹੀ ਨਵੇਂ ਹੁਨਰ ਨੂੰ ਵੀ ਮੌਕਾ ਦਿੱਤਾ ਜਾਂਦਾ ਹੈ। ਇਸੇ ਲੜੀ 'ਚ ਬਾਲੀਵੁੱਡ ਅਤੇ ਪੰਜਾਬ ਦੇ ਸੁਰਾਂ ਦੇ ਸਰਤਾਜ ਕਹੇ ਜਾਣ ਵਾਲੇ ਮਾਸਟਰ ਸਲੀਮ ਦਾ ਨਾਮ ਵੀ ਸ਼ਾਮਿਲ ਹੋ ਚੁੱਕਿਆ ਹੈ। ਮਾਸਟਰ ਸਲੀਮ ਪੀਟੀਸੀ ਰਿਕਾਰਡਜ਼ 'ਚ ਆਪਣਾ ਨਵਾਂ ਗੀਤ 'ਮਾਹੀਆ' ਲੈ ਕੇ ਹਾਜ਼ਿਰ ਹੋ ਚੁੱਕੇ ਹਨ।

https://www.youtube.com/watch?v=8gg-sJgtGLM&feature=youtu.be

ਹੋਰ ਪੜ੍ਹੋ : ਜੱਸ ਬਾਜਵਾ ਕਿਸ ਦੀਆਂ ਡਿਮਾਂਡਾਂ ਵੰਨ ਬਾਏ ਵੰਨ ਪੂਰੀਆਂ ਕਰਨ ‘ਤੇ ਲੱਗੇ ਹੋਏ ਹਨ , ਦੇਖੋ ਵੀਡੀਓ

ਗਾਣੇ ਦਾ ਮਿਊਜ਼ਿਕ ਕੀਤਾ ਹੈ ਮੰਨੇ ਪਰਮੰਨੇ ਮਿਊਜ਼ਿਕ ਡਾਇਰੈਕਟਰ ਤੇਜਵੰਤ ਕਿੱਟੂ ਹੀਰਾਂ ਨੇ। ਗਾਣੇ 'ਚ ਮਾਸਟਰ ਸਲੀਮ ਦੇ ਸੁਰਾਂ ਨਾਲ ਛਿੜੇ ਤਾਰ ਦਿਲ ਦੀਆਂ ਗਹਿਰਾਈਆਂ ਤੱਕ ਪਹੁੰਚਦੇ ਹਨ। ਮਾਸਟਰ ਸਲੀਮ ਨੂੰ ਅੱਜ ਸੁਰਾਂ ਦੇ ਬਾਦਸ਼ਾਹ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਮਾਸਟਰ ਸਲੀਮ ਹੁਣ ਤੱਕ ਆਪਣੀ ਗਾਇਕੀ ਨਾਲ ਬਾਲੀਵੁੱਡ ਹੀ ਨਹੀਂ ਸਗੋਂ ਪੂਰੀ ਦੁਨੀਆ 'ਚ ਆਪਣੀ ਗਾਇਕੀ ਨਾਲ ਧਮਾਲ ਮਚਾ ਚੁੱਕੇ ਹਨ। ਇੰਨ੍ਹਾਂ ਹੀ ਨਹੀਂ ਮਾਸਟਰ ਸਲੀਮ ਕਈ ਸਿੰਗਿੰਗ ਰਿਐਲਟੀ ਸ਼ੋਅਜ਼ 'ਚ ਜੱਜ ਦੀ ਭੂਮਿਕਾ ਵੀ ਨਿਭਾ ਚੁੱਕੇ ਹਨ। ਹੁਣ ਉਹਨਾਂ ਵੱਲੋਂ ਗਾਇਆ ਇਹ 'ਮਾਹੀਆ' ਗੀਤ ਵੀ ਸਰੋਤਿਆਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਮਾਸਟਰ ਸਲੀਮ ਦਾ ਨਾਮ ਹੀ ਮਾਸਟਰ ਨਹੀਂ ਸਗੋਂ ਉਹ ਗਾਇਕੀ ਦੇ ਵੀ ਮਾਸਟਰ ਮੰਨੇ ਜਾਂਦੇ ਹਨ।

Related Post