ਮਾਸਟਰ ਸਲੀਮ ਨੇ ਨਰਾਤਿਆਂ ਦੇ ਮੌਕੇ 'ਤੇ ਕੱਢੀ ਭੇਂਟ 'ਤੇਰਾ ਭਵਨ ਹੈ ਰੰਗ ਬਰੰਗਾ'

By  Shaminder October 10th 2018 10:42 AM

ਮਾਤਾ ਦੇ ਨਰਾਤੇ ਅੱਜ ਤੋਂ ਸ਼ੁਰੂ ਹੋ ਚੁੱਕੇ ਨੇ ਅਤੇ ਨਰਾਤਿਆਂ ਦੇ ਮੌਕੇ 'ਤੇ ਮਾਸਟਰ ਸਲੀਮ ਨੇ ਮਾਂ ਦੇ ਚਰਨਾਂ 'ਚ ਇੱਕ ਬਹੁਤ ਹੀ ਪਿਆਰੀ ਭੇਂਟ ਸਮਰਪਿਤ ਕੀਤੀ ਹੈ । 'ਤੇਰਾ ਭਵਨ ਹੈ ਰੰਗ ਬਰੰਗਾ ਵਗੇ ਚਰਨਾਂ ਦੇ ਵਿੱਚ ਗੰਗਾ' ਮਾਸਟਰ ਸਲੀਮ ਦੀ ਅਵਾਜ਼ ਨਾਲ ਸ਼ਿੰਗਾਰੀ ਹੋਈ ਇਹ ਭੇਂਟ ਨਰਾਤਿਆਂ ਦੇ ਮੌਕੇ 'ਤੇ ਰਿਲੀਜ਼ ਹੋ ਚੁੱਕੀ ਅਤੇ ਮਾਸਟਰ ਸਲੀਮ ਨੇ ਇਸ ਦਾ ਇੱਕ ਪੋਸਟਰ ਵੀ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ ।

ਹੋਰ ਵੇਖੋ : ਯੂ.ਕੇ.ਵਿੱਚ ਅੰਗਰੇਜ਼ਾਂ ਦੇ ਬੱਚਿਆਂ ਨੂੰ ਵੰਦੇ ਮਾਤਰਮ ਸਿਖਾਉਂਦੇ ਹੋਏ ਨਜ਼ਰ ਆਏ ਮਾਸਟਰ ਸਲੀਮ

https://www.instagram.com/p/BovIIWdHP9d/?hl=en&taken-by=mastersaleem786official

ਇਸ ਭੇਂਟ ਦਾ ਵੀਡਿਓ ਬਹੁਤ ਹੀ ਪਿਆਰਾ ਬਣਾਇਆ ਹੈ ਡਾਇਰੈਕਟਰ ਵਿੱਕੀ ਘਈ ਨੇ ਅਤੇ ਇਸ ਗੀਤ ਦੇ ਬੋਲ ਪਿਆਰਾ ਪੰਛੀ ਨੇ ਲਿਖੇ ਨੇ ।ਇਸ ਭੇਂਟ ਨੂੰ ਮਿਊਜ਼ਿਕ ਦਿੱਤਾ ਹੈ ਵਿਨੇ ਵਿਨਾਇਕ ਨੇ । ਇਸ ਭੇਂਟ ਨੂੰ ਨਰਾਤਿਆਂ ਦੇ ਮੌਕੇ 'ਤੇ ਰਿਲੀਜ਼ ਕਰਕੇ ਮਾਸਟਰ ਸਲੀਮ ਨੇ ਮਾਤਾ ਦੇ ਚਰਨਾਂ 'ਚ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ ਨੇ ।

ਇਸ ਭੇਂਟ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਮਾਂ ਦੇ ਭਗਤਾਂ ਵੱਲੋਂ ਵੀ ਇਸ ਭੇਂਟ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਤੁਹਾਨੂੰ ਦੱਸ ਦਈਏ ਕਿ ਅੱਜ ਤੋਂ ਮਾਤਾ ਦੇ ਨਰਾਤੇ ਸ਼ੁਰੂ ਹੋ ਚੁੱਕੇ ਨੇ ਜੋ ਪੂਰੇ ਨੌ ਦਿਨ ਤੱਕ ਚੱਲਣਗੇ ਇਸ ਦੌਰਾਨ ਮਾਂ ਦੇ ਭਗਤ ਮਾਂ ਦੇ ਨੌ ਰੂਪਾਂ ਦੀ ਪੂਜਾ ਕਰਕੇ ਮਹਾਮਾਈ ਦੀ ਕਿਰਪਾ ਦੇ ਪਾਤਰ ਬਣਨਗੇ । ਇਨ੍ਹਾਂ ਨੌ ਦਿਨਾਂ ਦੌਰਾਨ ਸ਼ਰਧਾਲੂ ਵਰਤ ਰੱਖ ਕੇ ਆਪਣੀਆਂ ਮਨੋਕਾਮਨਾਵਾਂ ਦੀ ਪੂਰਤੀ ਲਈ ਮਾਤਾ ਰਾਣੀ ਅੱਗੇ ਪ੍ਰਾਰਥਨਾ ਕਰਦੇ ਨੇ ਅਤੇ ਮਾਂ ਵੀ ਉਨ੍ਹਾਂ ਦੀਆਂ ਮੁਰਾਦਾਂ ਨੂੰ ਪੂਰਿਆਂ ਕਰਦੀ ਹੈ ਅਤੇ ਮਾਸਟਰ ਸਲੀਮ ਨੇ ਨਰਾਤਿਆਂ ਦੇ ਮੌਕੇ 'ਤੇ 'ਤੇਰਾ ਭਵਨ ਹੈ ਰੰਗ ਬਰੰਗਾ' ਭੇਂਟ ਪੇਸ਼ ਕਰਕੇ ਮਾਂ ਦੇ ਚਰਨਾਂ 'ਚ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ ਨੇ ।

Related Post