ਆਪਣੀ ਮੌਤ ਤੋਂ ਦੋ ਦਿਨ ਪਹਿਲਾਂ ਮਰਹੂਮ ਗਾਇਕ ਰਾਜ ਬਰਾੜ ਨੇ ਗੀਤਕਾਰ ਮੱਟ ਸ਼ੇਰੋਂ ਵਾਲਾ ਕੋਲੋਂ ਮੰਗੀ ਸੀ ਮੁਆਫ਼ੀ

By  Aaseen Khan April 30th 2019 05:15 PM

ਆਪਣੀ ਮੌਤ ਤੋਂ ਦੋ ਦਿਨ ਪਹਿਲਾਂ ਮਰਹੂਮ ਗਾਇਕ ਰਾਜ ਬਰਾੜ ਨੇ ਗੀਤਕਾਰ ਮੱਟ ਸ਼ੇਰੋਂ ਵਾਲਾ ਕੋਲੋਂ ਮੰਗੀ ਸੀ ਮੁਆਫ਼ੀ : ਭਾਰਤੀ ਫੌਜ 'ਚ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਨਾਮਵਰ ਗੀਤਕਾਰ ਮੱਟ ਸ਼ੇਰੋਂ ਵਾਲਾ ਜਿੰਨ੍ਹਾਂ ਦੇ ਗੀਤਾਂ ਨੂੰ ਪੰਜਾਬੀ ਇੰਡਸਟਰੀ ਦੇ ਵੱਡੇ ਵੱਡੇ ਗਾਇਕ ਗਾ ਚੁੱਕੇ ਹਨ। ਮਰਹੂਮ ਗਾਇਕ ਰਾਜ ਬਰਾੜ ਨੂੰ ਆਪਣਾ ਰੋਲ ਮਾਡਲ ਮੰਨਣ ਵਾਲੇ ਮੱਟ ਸ਼ੇਰੋਂ ਦੇ ਗੀਤ ਰਾਜ ਬਰਾੜ ਵੀ ਗਾ ਚੁੱਕੇ ਸਨ, ਜਿੰਨ੍ਹਾਂ 'ਚ ਗੀਤ 'ਪੁੱਤ ਵਰਗਾ ਫੋਰਡ ਟਰੈਕਟਰ' ਵਰਗੇ ਗੀਤ ਨੂੰ ਸਰੋਤਿਆਂ ਨੇ ਬਹੁਤ ਮਕਬੂਲ ਕੀਤਾ ਹੈ। 2 ਸਾਲ ਪਹਿਲਾਂ ਪੀਟੀਸੀ ਸਪਾਟ ਲਾਈਟ 'ਚ ਮੱਟ ਸ਼ੇਰੋਂ ਵਾਲਾਂ ਨੇ ਕਿਹਾ ਸੀ ਕਿ ਰਾਜ ਬਰਾੜ ਨੇ ਆਪਣੀ ਮੌਤ ਤੋਂ ਦੋ ਦਿਨ ਪਹਿਲਾਂ ਉਹਨਾਂ ਨੂੰ ਵਾਇਸ ਮੈਸੇਜ ਭੇਜਿਆ ਸੀ ਜਿਸ 'ਚ ਉਹਨਾਂ ਨੇ ਮੁਆਫ਼ੀ ਮੰਗੀ ਸੀ ਪਰ ਮੱਟ ਸ਼ੇਰੋਂ ਵਾਲਾ ਅਜੇ ਤੱਕ ਇਸ ਗੱਲ ਤੋਂ ਅਣਜਾਣ ਹਨ ਕਿ ਰਾਜ ਬਰਾੜ ਨੇ ਉਹਨਾਂ ਤੋਂ ਮੁਆਫ਼ੀ ਕਿਉਂ ਮੰਗੀ ਸੀ।

ਹਾਲਾਂਕਿ ਰਾਜ ਬਰਾੜ ਹੀ ਉਹ ਪਹਿਲੇ ਸਖਸ਼ ਸਨ ਜਿੰਨ੍ਹਾਂ ਨੇ ਮੱਟ ਸ਼ੇਰੋਂ ਦੇ ਗੀਤ ਦੀ ਪਹਿਲੀ ਵਾਰ ਕਿਸੇ ਗੀਤ ਲਈ ਕੀਮਤ ਦਿੱਤੀ ਸੀ। ਰਾਜ ਬਰਾੜ ਨੇ ਮੱਟ ਸ਼ੇਰੋਂ ਨੂੰ ਪੁੱਤ ਵਰਗਾ ਫੋਰਡ ਟਰੈਕਟਰ ਲਈ 2100 ਸੋ ਰੁਪਿਆ ਦਿੱਤਾ ਸੀ ਤੇ ਮੱਟ ਲਈ ਇਹ ਪਹਿਲਾ ਮੌਕਾ ਸੀ ਜਦੋਂ ਕਿਸੇ ਗੀਤ ਲਈ ਉਹਨਾਂ ਨੂੰ ਰੁਪਏ ਮਿਲੇ ਹੋਣਗੇ।

ਹੋਰ ਵੇਖੋ : ਇੱਕ ਬਜ਼ੁਰਗ ਮਹਿਲਾ ਅੰਦਰ ਬਦਲੇ ਦੀ ਧੁਖਦੀ ਅੱਗ ਤੇ ਔਰਤਾਂ ‘ਤੇ ਹੁੰਦੇ ਜ਼ੁਲਮ ਦੀ ਕਹਾਣੀ ਪੇਸ਼ ਕਰੇਗੀ ਫ਼ਿਲਮ ‘ਨਾਸੂਰ’

ਉਹਨਾਂ ਹੋਰ ਆਪਣੀ ਗੀਤਕਾਰੀ ਦੇ ਕਿੱਸੇ ਇਸ ਇੰਟਰਵਿਊ 'ਚ ਸਾਂਝੇ ਕੀਤੇ ਸਨ ਅਤੇ ਆਪਣੇ ਸਫ਼ਰ ਬਾਰੇ ਵੀ ਚਾਨਣਾ ਪਾਇਆ ਹੈ। ਦੱਸ ਦਈਏ ਮੱਟ ਸ਼ੇਰੋਂ ਵਾਲਾ ਰੋਟੀ ਖਾਦੀ ਐ ਕਿ ਨਹੀਂ, ਸੇਮ ਸਾਈਜ਼, ਪੁੱਤ ਵਰਗਾ ਫੋਰਡ ਟਰੈਕਟਰ, ਮੌਸਮ ਆਦਿ ਵਰਗੇ ਬਹੁਤ ਸਾਰੇ ਗੀਤ ਪੰਜਾਬੀ ਇੰਡਸਟਰੀ 'ਚ ਉਹਨਾਂ ਦੀ ਕਲਮ ਵੱਲੋਂ ਦਿੱਤੇ ਜਾ ਚੁੱਕੇ ਹਨ।

Related Post