ਹੁਣ ਇਸ ਅਦਾਕਾਰ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ, ਘਰ ’ਚ ਲਟਕਦੀ ਮਿਲੀ ਲਾਸ਼

By  Rupinder Kaler July 30th 2020 10:24 AM

ਮਰਾਠੀ ਅਦਾਕਾਰ ਆਸ਼ੁਤੋਸ ਭਾਕਰੇ ਨੇ ਮੁੰਬਈ ਵਿੱਚ ਆਪਣੇ ਘਰ ਵਿੱਚ ਫਾਂਸੀ ਲਗਾ ਕੇ ਖੁਦਕੁਸ਼ੀ ਕਰ ਲਈ ਹੈ । ਇਹ ਅਦਾਕਾਰ ਨਾਂਦੇੜ ਸ਼ਹਿਰ ਵਿੱਚ ਰਹਿੰਦਾ ਸੀ । ਉਸ ਦੀ ਉਮਰ 32 ਸਾਲ ਸੀ । ਪੁਲਿਸ ਮੁਤਾਬਿਕ ਬੁੱਧਵਾਰ ਦੀ ਦੁਪਿਹਰ ਨੂੰ ਜਦੋਂ ਭਾਕਰੇ ਦੇ ਮਾਤਾ ਪਿਤਾ ਗਨੇਸ਼ ਨਗਰ ਇਲਾਕੇ ਦੇ ਫਲੈਟ ਵਿੱਚ ਆਏ ਤਾਂ ਉਹਨਾਂ ਨੇ ਅਦਾਕਾਰ ਦੀ ਲਾਸ਼ ਫਾਹੇ ਨਾਲ ਲਟਕਦੀ ਹੋਈ ਦੇਖੀ ।

ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਅਦਾਕਾਰ ਦੀ ਪਤਨੀ ਵੀ ਮਸ਼ਹੂਰ ਅਦਾਕਾਰਾ ਹੈ । ਪੁਲਿਸ ਮੁਤਾਬਿਕ ਭਾਕਰੇ ਪਿਛਲੇ ਕੁਝ ਦਿਨਾਂ ਤੋਂ ਡਿਪਰੈਸ਼ਨ ਵਿੱਚ ਸੀ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸੁਸ਼ਾਂਤ ਸਿੰਘ ਰਾਜਪੂਤ ਨੇ ਵੀ ਡਿਪਰੈਸ਼ਨ ਦੇ ਚਲਦੇ 14 ਜੂਨ ਨੂੰ ਖੁਦਲਕੁਸ਼ੀ ਕਰ ਲਈ ਸੀ । ਹਾਲਾਂਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਦੀ ਵਜ੍ਹਾ ਹਾਲੇ ਤੱਕ ਸਾਹਮਣੇ ਨਹੀਂ ਆਈ ।

Related Post