ਮੀਨੂ ਪਾਂਚਾਲ ਦੀ ਹਰ ਗੱਲ ‘ਚ ਹੁੰਗਾਰਾ ਭਰਦਾ ਹੈ ਇਹ ਕਾਂ, ਤੁਹਾਨੂੰ ਵੀ ਇਹ ਵੀਡੀਓ ਆਏਗਾ ਪਸੰਦ

By  Shaminder April 17th 2020 12:35 PM

ਅਦਾਕਾਰਾ ਮੀਨੂ ਪਾਂਚਾਲ ਨੇ ਟਿਕ ਟੌਕ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਇੱਕ ਕਾਂ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਨੇ । ਕਾਂ ਨੂੰ ਤਾਂ ਹਾਲਾਂਕਿ ਉਨ੍ਹਾਂ ਦੀ ਗੱਲਬਾਤ ਦਾ ਪਤਾ ਲੱਗਿਆ ਜਾਂ ਨਹੀਂ ਇਹ ਕਹਿਣਾ ਤਾਂ ਥੋੜਾ ਮੁਸ਼ਕਿਲ ਹੈ । ਪਰ ਕਾਂ ਉਨ੍ਹਾਂ ਦੀ ਹਰ ਗੱਲ ‘ਚ ਹੁੰਗਾਰਾ ਭਰਦਾ ਨਜ਼ਰ ਆਇਆ ।ਇਸ ਦੇ ਨਾਲ ਹੀ ਮੀਨੂ ਪਾਂਚਾਲ ਨੇ ਇਸ ਕਾਂ ਨੂੰ ਇੱਕ ਬਿਸਕੁਟ ਵੀ ਖਾਣ ਲਈ ਦਿੱਤਾ ਅਤੇ ਆਪਣੇ ਹੱਥ ਦੇ ਨਾਲ ਉਹ ਬਿਸਕੁਟ ਖੁਆਉਂਦੇ ਹੋਏ ਨਜ਼ਰ ਆ ਰਹੇ ਹਨ ।

@meenupanchal01Bas koi aise baat karle aapse usse zyada kya chahiye? ##meenupanchal ##viralclan ##foryou ##quarantine ##fyp ##dosti ##viral ##crow

♬ original sound - meenupanchal

ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਮੀਨੂ ਪਾਂਚਾਲ ਨੇ ਲਿਖਿਆ ਕਿ “ਬਸ ਕੋਈ ਇਸੇ ਤਰ੍ਹਾਂ ਹੀ ਗੱਲ ਕਰੇ ਤੁਹਾਡੇ ਨਾਲ ਉਸ ਤੋਂ ਜ਼ਿਆਦਾ ਕੀ ਚਾਹੀਦਾ ਹੈ ?” ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ਨੂੰ ਕਾਫੀ ਪਸੰਦ ਕਰ ਰਹੇ ਨੇ । ਦੱਸ ਦਈਏ ਕਿ ਦੇਸ਼ ‘ਚ ਫੈਲੇ ਕੋਰੋਨਾ ਵਾਇਰਸ ਕਾਰਨ ਕਈ ਦਿਨਾਂ ਤੋਂ ਲਾਕਡਾਊਨ ਚੱਲ ਰਿਹਾ ਹੈ ਅਤੇ ਇਸ ਲਾਕ ਡਾਊਨ ਦੌਰਾਨ ਸੈਲੀਬ੍ਰੇਟੀਜ਼ ਦੇ ਨਾਲ-ਨਾਲ ਵੀ ਆਮ ਲੋਕ ਵੀ ਤਰ੍ਹਾਂ-ਤਰ੍ਹਾਂ ਦੀਆਂ ਗਤੀਵਿਧੀਆਂ ਕਰਕੇ ਆਪਣਾ ਸਮਾਂ ਬਿਤਾ ਰਹੇ ਹਨ ਅਤੇ ਮੀਨੂ ਪਾਂਚਾਲ ਵੀ ਇਸ ਕਾਂ ਦੇ ਨਾਲ ਕਲੋਲਾਂ ਕਰਦੇ ਰਹਿੰਦੇ ਹਨ ਅਤੇ ਅਕਸਰ ਇਸ ਨਾਲ ਗੱਲਾਂ ਕਰਦੇ ਹੋਏ ਨਜ਼ਰ ਆ ਜਾਂਦੇ ਹਨ ।

Related Post