ਇਸ ਪੁਲਿਸ ਮੁਲਾਜ਼ਮ ਨੇ ਲਿਖਿਆ ਸੀ 'ਕਾਲਾ ਚਸ਼ਮਾ' ਵਰਗਾ ਹਿੱਟ ਗੀਤ, ਦੇਖੋ ਵੀਡਿਓ 

By  Rupinder Kaler March 12th 2019 03:49 PM -- Updated: May 29th 2019 06:27 PM

'ਕਾਲਾ ਚਸ਼ਮਾ' ਇਹ ਗਾਣਾ ਤੁਸੀਂ ਫ਼ਿਲਮ 'ਬਾਰ ਬਾਰ ਦੇਖੋ' ਵਿੱਚ ਸੁਣਿਆ ਹੋਵੇਗਾ । ਪਰ ਅਸਲ ਵਿੱਚ ਇਹ ਗਾਣਾ ਕੋਈ ਨਵਾਂ ਗਾਣਾ ਨਹੀਂ ਇਹ ਗਾਣਾ ਇਸ ਤੋਂ ਪਹਿਲਾਂ ਗਾਇਕ ਅਮਰ ਅਰਸ਼ੀ 1990 ਵਿੱਚ ਗਾ ਚੁੱਕੇ ਹਨ । ਇਸ ਗਾਣੇ ਨੂੰ ਉਸ ਸਮੇਂ ਪ੍ਰੇਮ ਹਰਦੀਪ ਨੇ ਕੰਪੋਜ਼ ਕੀਤਾ ਸੀ ਪਰ ਹੁਣ ਇਸ ਨੂੰ ਬਾਦਸ਼ਾਹ ਨੇ ਰੀਕੰਪੋਜ਼ ਕੀਤਾ ਹੈ । ਇਹ ਗਾਣਾ ਆਪਣੇ ਸਮੇਂ ਦਾ ਸੁਪਰ ਹਿੱਟ ਗਾਣਾ ਸੀ ਤੇ ਹੁਣ ਇੱਕ ਵਾਰ ਫਿਰ ਸੁਪਰ ਹਿੱਟ ਸਾਬਿਤ ਹੋਇਆ ਹੈ । ਪਰ ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਇਸ ਗਾਣੇ ਨੂੰ ਲਿਖਿਆ ਕਿਸ ਨੇ ਸੀ ।

https://www.youtube.com/watch?v=4WRJHbL4dAk

ਦਰਅਸਲ ਇਹ ਗਾਣਾ ਕਪੂਰਥਲਾ ਦੇ ਰਹਿਣ ਵਾਲੇ ਇੱਕ ਕਾਂਸਟੇਬਲ ਅਮਰੀਕ ਸਿੰਘ ਸ਼ੇਰਾ ਨੇ ਲਿਖਿਆ ਸੀ । ਇਹ ਗਾਣਾ ਅਮਰੀਕ ਸ਼ੇਰਾ ਨੇ ਉਸ ਸਮੇਂ ਲਿਖਿਆ ਸੀ ਜਦੋਂ ਉਹ ਸਿਰਫ 15 ਸਾਲਾਂ ਦੇ ਸਨ ਤੇ 9 ਵੀਂ ਕਲਾਸ ਵਿੱਚ ਪੜ੍ਹਦੇ ਸਨ । ਅਮਰੀਕ ਸ਼ੇਰਾ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਜਦੋਂ ਇਹ ਗਾਣਾ ਬਵਾਲੀਵੁੱਡ ਦੀ ਫ਼ਿਲਮ ਲਈ ਕੰਪੋਜ਼ ਕੀਤਾ ਜਾਣਾ ਸੀ ਉਦੋਂ ਜਲੰਧਰ ਦੀ ਇੱਕ ਕੰਪਨੀ ਨੇ ਸਿਰਫ 11 ਹਜ਼ਾਰ ਰੁਪਏ ਵਿੱਚ ਇਸ ਗਾਣੇ ਦੇ ਰਾਈਟ ਖਰੀਦ ਲਏ ਸਨ ।

 Kala Chashma Kala Chashma

ਪਰ ਉਹਨਾਂ ਨੂੰ ਇਹ ਕਿਹਾ ਗਿਆ ਸੀ ਕਿ ਇਹ ਗਾਣਾ ਕਿਸੇ ਸਮਾਜਿਕ ਪ੍ਰੋਗਰਾਮ ਲਈ ਗਾਇਆ ਜਾਣਾ ਹੈ । ਪਰ ਜਦੋਂ ਉਹਨਾਂ ਨੇ ਇਹ ਗਾਣਾ ਬਾਲੀਵੁੱਡ ਦੀ ਫ਼ਿਲਮ ਵਿੱਚ ਦੇਖਿਆ ਤਾਂ ਉਹ ਹੈਰਾਨ ਰਹਿ ਗਏ ।

https://www.youtube.com/watch?v=iPBiVJJCwIQ

ਅਮਰੀਕ ਸ਼ੇਰਾ ਨੂੰ ਇਸ ਗੱਲ ਦਾ ਕੋਈ ਮਲਾਲ ਨਹੀਂ ਹੈ ਪਰ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਉਸ ਨੂੰ ਵੀ ਮੁਬੰਈ ਬੁਲਾਇਆ ਜਾਂਦਾ ਤਾਂ ਉਹਨਾਂ ਦੇ ਪਿੰਡ ਤਲਵੰਡੀ ਚੂੜੀਆਂ ਦਾ ਨਾਂ ਵੀ ਰੌਸ਼ਨ ਹੋ ਜਾਂਦਾ । ਕਾਲਾ ਚਸ਼ਮਾ ਦੇ ਅਸਲੀ ਗੀਤ ਵਿੱਚ ਅਮਰੀਕ ਸ਼ੇਰਾ ਦੇ ਪਿੰਡ ਦਾ ਨਾਂ ਵੀ ਗਾਇਆ ਗਿਆ ਹੈ ।

Related Post