ਮਸ਼ਹੂਰ ਗਾਇਕ ਤੇ ਕੰਪੋਜ਼ਰ ਮੀਤ ਬ੍ਰਦਰ ’ਤੇ ਟੁੱਟਿਆ ਦੁੱਖਾਂ ਦਾ ਪਹਾੜ, ਪਿਤਾ ਦਾ ਹੋਇਆ ਦਿਹਾਂਤ
Rupinder Kaler
February 6th 2020 12:09 PM
ਬਾਲੀਵੁੱਡ ਗਾਇਕ ਤੇ ਕੰਪੋਜ਼ਰ ਮੀਤ ਬ੍ਰਦਰ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ । ਖ਼ਬਰਾਂ ਮੁਤਾਬਿਕ ਮਨਮੀਤ ਤੇ ਹਰਮੀਤ ਸਿੰਘ ਦੇ ਪਿਤਾ ਐੱਸ ਗੁਲਜ਼ਾਰ ਸਿੰਘ ਚੰਦਰੋਕੇ ਦਾ ਦਿਹਾਂਤ ਹੋ ਗਿਆ ਹੈ । ਖ਼ਬਰਾਂ ਮੁਤਾਬਿਕ ਮਨਮੀਤ ਤੇ ਹਰਮੀਤ ਦੇ ਪਿਤਾ ਦੀ ਅਚਾਨਕ ਤਬੀਅਤ ਖਰਾਬ ਹੋਈ ਤੇ ਉਹਨਾਂ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ । ਮੀਤ ਬ੍ਰਦਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਐਕਟਿੰਗ ਤੋਂ ਬਾਅਦ ਬਤੌਰ ਮਿਊਜ਼ਿਕ ਡਾਇਰੈਕਟਰ ਬਾਲੀਵੁੱਡ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ।