ਮਿਲੋ ਬਠਿੰਡਾ ਦੀ ਰਹਿਣ ਵਾਲੀ ਕ੍ਰਿਸ਼ਣਾ ਦੇਵੀ ਨੂੰ ਜਿਹੜੀ ਹੈ ਇਲਾਕੇ ਦੀ ਪਹਿਲੀ ਰਾਜ ਮਿਸਤਰੀ, ਕੋਠੀਆਂ ਦੇ ਲੈਂਦੀ ਹੈ ਠੇਕੇ

By  Rupinder Kaler September 28th 2021 01:04 PM

ਬਠਿੰਡਾ (Bathinda ) ਜ਼ਿਲ੍ਹੇ ਦੇ ਮੁਲਤਾਨੀ ਪਿੰਡ ਦੀ ਰਹਿਣ ਵਾਲੀ ਕ੍ਰਿਸ਼ਣਾ ਦੇਵੀ ( Krishna Devi) ਦੇ ਏਨੀਂ ਦਿਨੀਂ ਸੋਸ਼ਲ ਮੀਡੀਆ ਤੇ ਕਾਫੀ ਚਰਚੇ ਹਨ ।ਕ੍ਰਿਸ਼ਣਾ ਦੇਵੀ ਪਿਛਲੇ 15 ਸਾਲਾਂ ਤੋਂ ਰਾਜ ਮਿਸਤਰੀ ਦਾ ਕੰਮ ਕਰ ਰਹੀ ਹੈ ਅਤੇ ਆਪਣੇ ਖੇਤਰ ਦੀ ਪਹਿਲੀ ਮਹਿਲਾ ਰਾਜ ਮਿਸਤਰੀ ਹੈ । ਉਸ ਦੇ ਕੰਮ ਦੇ ਚਰਚੇ ਇਲਾਕੇ ਵਿੱਚ ਖੂਬ ਹੁੰਦੇ ਹਨ । ਉਹ ( Krishna Devi) ਆਪਣੇ ਕੰਮ ਵਿੱਚ ਇਸ ਕਦਰ ਪਰਪੱਕ ਹੋ ਗਈ ਹੈ ਕਿ ਹੁਣ ਉਹ ਕੋਠੀਆਂ ਤੇ ਮਕਾਨਾਂ ਦੇ ਠੇਕੇ ਲੈਂਦੀ ਹੈ ।

Pic Courtesy: Youtube

ਹੋਰ ਪੜ੍ਹੋ :

ਇਸ ਵਜ੍ਹਾ ਕਰਕੇ ਸਿਮਰਨ ਕੌਰ Dhadli ਦਾ ਗਾਣਾ ‘ਲਹੂ ਦੀ ਆਵਾਜ਼’ ਯੂਟਿਊਬ ਤੋਂ ਹਟਾਇਆ ਗਿਆ

Pic Courtesy: Youtube

 

ਕ੍ਰਿਸ਼ਣਾ ( Krishna Devi) ਦੀ ਮੰਨੀਏ ਤਾਂ ਘਰ ਦੀ ਗਰੀਬੀ ਨੂੰ ਦੂਰ ਕਰਨ ਲਈ ਉਸ ਨੇ ਇਹ ਕਿੱਤਾ ਚੁਣਿਆ ਸੀ । ਪਹਿਲਾਂ ਉਹ ਲੋਕਾਂ ਦੇ ਘਰ ਵਿੱਚ ਸਫਾਈ ਦਾ ਕੰਮ ਕਰਦੀ ਸੀ ਜਿਸ ਤੋਂ ਬਹੁਤ ਥੋੜੇ ਪੈਸੇ ਮਿਲਦੇ ਸਨ । ਘਰ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਉਸ ਨੂੰ ਜ਼ਿਆਦਾ ਪੈਸੇ ਦੀ ਲੋੜ ਸੀ । ਇਸ ਲਈ ਉਸ ਨੇ ਰਾਜ ਮਿਸਤਰੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ।

Pic Courtesy: Youtube

ਕ੍ਰਿਸ਼ਣਾ ਦੇਵੀ ( Krishna Devi) ਨੇ ਇੱਕ ਸਾਲ ਮਜ਼ਦੂਰਾਂ ਦੇ ਨਾਲ ਦਿਹਾੜੀ ਕੀਤੀ ਅਤੇ ਫਿਰ ਮਿਸਤਰੀ ਦਾ ਕੰਮ ਸਿਖਿਆ। ਉਹ ਖ਼ੁਦ ਤਾਂ ਨਹੀਂ ਪੜ੍ਹ ਸਕੀ ਪਰ ਆਪਣੇ ਬੱਚਿਆਂ ਨੂੰ ਪੜ੍ਹਾ ਰਹੀ ਹੈ। ਕ੍ਰਿਸ਼ਣਾ ਦੇਵੀ ਦੱਸਦੀ ਹੈ ਕਿ ਇਸ ਕੰਮ ਦੀ ਵਜ੍ਹਾ ਨਾਲ ਦੁਨੀਆਂ ਤੋਂ ਉਨ੍ਹਾਂ ਨੂੰ ਕਾਫੀ ਕੁਝ ਸੁਨਣਾ ਪੈਂਦਾ ਹੈ। ਕ੍ਰਿਸ਼ਣਾ ਦੇਵੀ ਨੂੰ ਆਪਣੇ ਕੰਮ ਲਈ ਕਈ ਵਾਰ ਸਨਮਾਨਿਤ ਵੀ ਕੀਤਾ ਜਾ ਚੁੱਕਿਆ ਹੈ।

Related Post