62 ਸਾਲ ਦੀ ਉਮਰ ’ਚ ਇਸ ਔਰਤ ਨੇ ਕੀਤਾ ਅਜਿਹਾ ਕਾਰਨਾਮਾ, ਫ਼ਿਲਮ ਪ੍ਰੋਡਿਊਸਰਾਂ ਨੂੰ ਬਨਾਉਣੀ ਪੈ ਗਈ ਫ਼ਿਲਮ

By  Rupinder Kaler February 26th 2020 12:38 PM

ਕੁਝ ਕੰਮ ਸ਼ੌਂਕ ਲਈ ਕੀਤੇ ਜਾਂਦੇ ਹਨ ਤੇ ਕੁਝ ਮਜ਼ਬੂਰੀ ਵਿੱਚ ਹੋ ਜਾਂਦੇ ਹਨ । ਪਰ ਕਈ ਵਾਰ ਮਜ਼ਬੂਰੀ ਵਿੱਚ ਕੀਤਾ ਕੰਮ ਬਾਅਦ ਵਿੱਚ ਸ਼ੌਂਕ ਬਣ ਜਾਂਦਾ ਹੈ । ਅਜਿਹਾ ਹੀ ਕੁਝ ਹੋਇਆ ਹੈ ਮਹਾਰਾਸ਼ਟਰ ਦੀ ਰਹਿਣ ਵਾਲੀ 62 ਸਾਲਾ ਔਰਤ ਲਤਾ ਨਾਲ, ਜਿਸ ਨੂੰ ਕਿ ਤੇਜ਼ ਦੌੜਾਕ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ । ਲਤਾ ਭਗਵਾਨ ਕਰੇ ਮਹਾਰਾਸ਼ਟਰ ਦੇ ਬਾਰਾਮਤੀ ਜ਼ਿਲ੍ਹੇ ਦੇ ਕਿਸੇ ਪਿੰਡ ਵਿੱਚ ਰਹਿੰਦੀ ਹੈ ।

ਲਤਾ ਦੀ ਉਮਰ ਹੁਣ 68 ਸਾਲ ਹੈ, ਇਸ ਦੇ ਬਾਵਜੂਦ ਉਹ ਮੈਰਾਥਨ ਰਨਰ ਦੇ ਨਾਂਅ ਨਾਲ ਜਾਣੀ ਜਾਂਦੀ ਹੈ । ਸਾਲ 2014 ਵਿੱਚ ਕੋਈ ਵੀ ਉਸ ਦਾ ਨਾਂਅ ਨਹੀਂ ਸੀ ਜਾਣਦਾ, ਪਰ ਇਸੇ ਸਾਲ ਅਜਿਹਾ ਕੁਝ ਹੋਇਆ ਕਿ ਲਤਾ ਨੂੰ ਮੈਰਾਥਨ ਵਿੱਚ ਹਿੱਸਾ ਲੈਣਾ ਪੈ ਗਿਆ, ਮੈਰਾਥਨ ਵਿੱਚ ਹੋਈ ਜਿੱਤ ਤੋਂ ਬਾਅਦ ਹਰ ਕੋਈ ਉਸ ਨੂੰ ਜਾਨਣ ਲੱਗ ਗਿਆ ।

ਦਰਅਸਲ ਇਸੇ ਸਾਲ ਲਤਾ ਦੇ ਪਤੀ ਬਹੁਤ ਬੀਮਾਰ ਹੋ ਗਏ ਸਨ । ਉਸ ਦੇ ਇਲਾਜ਼ ਲਈ ਲਤਾ ਕੋਲ ਪੈਸੇ ਨਹੀਂ ਸੀ, ਪੈਸੇ ਹਾਸਲ ਕਰਨ ਲਈ ਲਤਾ ਨੇ ਮੈਰਾਥਨ ਵਿੱਚ ਹਿੱਸਾ ਲਿਆ ਤੇ ਇਨਾਮ ਦੀ ਰਾਸ਼ੀ ਹਾਸਲ ਕਰਕੇ ਪਤੀ ਦਾ ਇਲਾਜ਼ ਕਰਵਾਇਆ ।

https://www.youtube.com/watch?time_continue=50&v=Y-hnH1MuFjY&feature=emb_logo

ਹੁਣ ਲਤਾ ਦੀ ਇਹ ਮਜ਼ਬੂਰੀ ਉਸ ਦਾ ਸ਼ੌਂਕ ਬਣ ਗਿਆ ਤੇ ਉਹ ਹੁਣ ਤੱਕ ਕਈ ਲੰਮੀਆਂ ਦੌੜਾਂ ਜਿੱਤ ਚੁੱਕੀ ਹੈ । ਇੱਥੇ ਹੀ ਬਸ ਨਹੀਂ ਲਤਾ ਦੇ ਜੀਵਨ ’ਤੇ ਇੱਕ ਫ਼ਿਲਮ ਵੀ ਬਣ ਚੁੱਕੀ ਹੈ । ਇਹ ਫ਼ਿਲਮ ਮਰਾਠੀ ਭਾਸ਼ਾ ਵਿੱਚ ਬਣੀ ਸੀ, ਲਤਾ ਨੇ ਹੀ ਆਪਣਾ ਕਿਰਦਾਰ ਨਿਭਾਇਆ ਹੈ ।

Related Post