ਕਿਸ ਦੇ 'ਕਹਿਰ' ਅੱਗੇ ਦਿਲ ਹਾਰ ਰਹੇ ਹਨ ਮਹਿਤਾਬ ਵਿਰਕ , ਦੇਖੋ ਵੀਡੀਓ

By  Aaseen Khan November 22nd 2018 02:12 PM -- Updated: November 22nd 2018 02:30 PM

ਕਿਸ ਦੇ 'ਕਹਿਰ' ਅੱਗੇ ਦਿਲ ਹਾਰ ਰਹੇ ਹਨ ਮਹਿਤਾਬ ਵਿਰਕ , ਦੇਖੋ ਵੀਡੀਓ  , ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮੀਠੀ ਆਵਾਜ਼ ਦੇ ਮਾਲਿਕ ਮਹਿਤਾਬ ਵਿਰਕ ਆਪਣੇ ਨਵੇਂ ਗਾਣੇ ਕਹਿਰ ਨਾਲ ਸਰੋਤਿਆਂ ਦਾ ਦਿਲ ਢੁੰਬ ਰਹੇ ਹਨ। ਮਹਿਤਾਬ ਵਿਰਕ ਨੇ ਹੁਣ ਤੱਕ ਬਹੁਤ ਹੀ ਹਿੱਟ ਟਰੈਕ ਇਸ ਇੰਡਸਟਰੀ ਦੇ ਝੋਲੀ ਪਾਏ ਹਨ ਜਿੰਨ੍ਹਾਂ 'ਚ ਬੀਟ , ਸੈਡ , 'ਤੇ ਰੋਮਾਂਟਿਕ ਗਾਣਿਆਂ ਨੂੰ ਦਰਸ਼ਕਾਂ ਨੇ ਭਰਵਾਂ ਹੁੰਗਾਰਾ ਦਿੱਤਾ ਹੈ। ਮਹਿਤਾਬ ਵਿਰਕ ਦਾ ਇਹ ਨਵਾਂ ਗਾਣਾ ਵੀ ਬੀਟ ਰੋਮਾਂਟਿਕ ਗਾਣਾ ਹੈ ਜਿਸ 'ਚੋ ਆਪਣੇ ਪਿਆਰ ਦੇ ਕਹਿਰ 'ਚ ਆਪਣਾ ਦਿਲ ਹਾਰ ਬੈਠੇ ਹਨ।

https://www.youtube.com/watch?v=sqc4g8R-OlI&feature=youtu.be

ਇਸ ਗਾਣੇ ਨੂੰ ਰੈਪ ਦਾ ਤੜਕਾ ਵੀ ਲਗਾਇਆ ਗਿਆ ਹੈ। ਜਿਸ ਨੂੰ ਆਵਾਜ਼ ਦਿੱਤੀ ਹੈ ਆਰਡੀ ਨੇ। ਗਾਣੇ 'ਚ ਜਿਸ ਦੇ ਕਹਿਰ ਅੱਗੇ ਮਹਿਤਾਬ ਵਿਰਕ ਦਿਲ ਹਾਰ ਰਹੇ ਹਨ ਭਾਵ ਫੀਮੇਲ ਲੀਡ 'ਚ ਬਹੁਤ ਹੀ ਖੂਬ ਸੂਰਤ ਅਦਾਕਾਰਾ ਸੋਨੀਆ ਮਾਨ ਨੇ ਭੂਮਿਕਾ ਨਿਭਾਈ ਹੈ। ਗਾਣੇ ਦੇ ਬੋਲ ਵੀ ਇਸ ਗਾਣੇ 'ਚ ਰੈਪ ਦਾ ਤੜਕਾ ਲਗਾਉਣ ਵਾਲੇ ਆਰਡੀ ਨੇ ਹੀ ਉਲੀਕੇ ਹਨ। ਗਾਣੇ ਦਾ ਸੰਗੀਤ ਸਟਾਰ ਬਾਇ ਨੇ ਕੀਤਾ ਹੈ।

ਕਿਸ ਦੇ 'ਕਹਿਰ' ਅੱਗੇ

ਜੇਕਰ ਗਾਣੇ ਦੀ ਖੂਬਸੂਰਤ ਵੀਡੀਓ ਦੀ ਗੱਲ ਕਰੀਏ ਤਾਂ ਰੁੱਪਣ ਬਾਲ ਹੋਰਾਂ ਦੇ ਨਿਰਦੇਸ਼ਨ 'ਚ ਫਿਲਮਾਈ ਗਈ ਹੈ। ਸਾਜ਼ ਰਿਕਾਰਡਸ ਦੇ ਬੈਨਰ ਤਲੇ ਇਸ ਗਾਣੇ ਨੂੰ ਰਿਲੀਜ਼ ਕੀਤਾ ਗਿਆ ਹੈ। ਮਹਿਤਾਬ ਵਿਰਕ 'ਆਪਣੀ ਬਣਾ ਲੈ' , 'ਪਰਪੋਸ', ਅਤੇ 'ਹਾਰ ਜਾਨੀਆਂ' ਵਰਗੇ ਸੁਪਰ ਡੁਪਰ ਹਿੱਟ ਟ੍ਰੈਕਸ ਨਾਲ ਆਪਣੇ ਸਰੋਤਿਆਂ ਦਾ ਮਨੋਰੰਜਨ ਕਰ ਚੁੱਕੇ ਹਨ। ਤੇ ਹੁਣ ਕਹਿਰ ਗਾਣਾ ਵੀ ਲੋਕਾਂ ਦੇ ਦਿਲਾਂ 'ਚ ਕਹਿਰ ਮਚਾ ਰਿਹਾ ਹੈ।

Related Post