ਬਿੰਨੂ ਢਿੱਲੋਂ ਨੇ ਕਾਮਯਾਬ ਹੋਣ ਲਈ ਕੀਤੀ ਕਿੰਨੀ ਮਿਹਨਤ ਦੱਸ ਰਹੇ ਨੇ ਸੁਖਬੀਰ ਰੰਧਾਵਾ, ਵੇਖੋ ਵੀਡੀਓ
ਬਿੰਨੂ ਢਿੱਲੋਂ ਅਜਿਹੇ ਕਲਾਕਾਰ ਹਨ ਜਿਨ੍ਹਾਂ ਦੇ ਨਾਮ ਦੀ ਤੂਤੀ ਬੋਲਦੀ ਹੈ । ਪਰ ਇਸ ਮੁਕਾਮ ਨੂੰ ਹਾਸਲ ਕਰਨ ਲਈ ਉਨ੍ਹਾਂ ਨੇ ਲੰਮਾ ਸਮਾਂ ਸੰਘਰਸ਼ ਕੀਤਾ ਅਤੇ ਇਸ ਅਣਥੱਕ ਘਾਲਣਾ ਦਾ ਹੀ ਨਤੀਜਾ ਹੈ ਕਿ ਅੱਜ ਉਨ੍ਹਾਂ ਦੀ ਮਿਹਨਤ ਨੂੰ ਹਰ ਕੋਈ ਸਲਾਮ ਕਰ ਰਿਹਾ ਹੈ । ਉਨ੍ਹਾਂ ਦੀ ਜ਼ਿੰਦਗੀ ਅਤੇ ਸੰਘਰਸ਼ ਨੂੰ ਸੁਖਬੀਰ ਰੰਧਾਵਾ ਨੇ ਆਪਣੇ ਗੀਤ ਰਾਹੀਂ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ।
View this post on Instagram
ਜਿਸ ਦਾ ਇੱਕ ਵੀਡੀਓ ਬਿੰਨੂ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਬਿੰਨੂ ਢਿੱਲੋਂ ਦੇ ਬਚਪਨ ਤੋਂ ਲੈ ਕੇ ਸੰਘਰਸ਼ ਅਤੇ ਕਾਮਯਾਬੀ ਦੀ ਕਹਾਣੀ ਨੂੰ ਬਿਆਨ ਕੀਤਾ ਗਿਆ ਹੈ ।ਇਸ ਗੀਤ ਦੇ ਬੋਲ ਖੁਦ ਸੁਖਬੀਰ ਰੰਧਾਵਾ ਨੇ ਹੀ ਲਿਖੇ ਨੇ ਤੇ ਇਸ ਨੂੰ ‘ਮਿਹਨਤ ਨੂੰ ਸਲਾਮ’ ਟਾਈਟਲ ਹੇਠ ਰਿਲੀਜ਼ ਕੀਤਾ ਗਿਆ ਹੈ ।
View this post on Instagram
ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਦੇ ਨਾਲ ਹੀ ਇਸ ਗੀਤ ਦੇ ਜ਼ਰੀਏ ਗਾਇਕ ਨੇ ਬਿੰਨੂ ਢਿੱਲੋਂ ਦੇ ਸੰਘਰਸ਼ ਅਤੇ ਮਿਹਨਤ ਨੂੰ ਦਰਸਾਉਂਦਿਆਂ ਇੱਕ ਬਹੁਤ ਹੀ ਖੂਬਸੂਰਤ ਸੁਨੇਹਾ ਦੇਣ ਦੀ ਵੀ ਕੋਸ਼ਿਸ਼ ਕੀਤੀ ਹੈ ਕਿ ਮਿਹਨਤ ਕਦੇ ਵੀ ਬੇਕਾਰ ਨਹੀਂ ਜਾਂਦੀ ਅਤੇ ਆਖਿਰਕਾਰ ਉਸ ਦਾ ਫਲ ਮਿਹਨਤ ਕਰਨ ਵਾਲੇ ਨੂੰ ਮਿਲਦਾ ਹੀ ਹੈ ।