ਫ਼ਿਲਮ 'ਲਵ ਆਜ ਕੱਲ੍ਹ' ਦੇ ਗੀਤ ਮਹਿਰਮਾ 'ਚ ਕਾਰਤਿਕ ਆਰੀਅਨ ਅਤੇ ਸਾਰਾ ਅਲੀ ਖ਼ਾਨ ਦਾ ਰੋਮਾਂਟਿਕ ਅੰਦਾਜ਼ ਆਇਆ ਨਜ਼ਰ

By  Shaminder February 10th 2020 03:40 PM

ਦਰਸ਼ਨ ਰਾਵਲ ਅਤੇ ਅੰਤਰਾ ਮਿੱਤਰਾ ਦੀ ਆਵਾਜ਼ 'ਚ ਗੀਤ 'ਮਹਿਰਮਾ' ਰਿਲੀਜ਼ ਹੋ ਚੁੱਕਿਆ ਹੈ ।ਲਵ ਆਜ ਕੱਲ੍ਹ ਫ਼ਿਲਮ ਦਾ ਇਹ ਗੀਤ ਸਾਰਾ ਅਲੀ ਖ਼ਾਨ ਅਤੇ ਕਾਰਤਿਕ ਆਰੀਅਨ 'ਤੇ ਫ਼ਿਲਮਾਇਆ ਗਿਆ ਹੈ ।ਇਹ ਇੱਕ ਰੋਮਾਂਟਿਕ ਗੀਤ ਹੈ,ਜਿਸ ਦੇ ਬੋਲ ਇਰਸ਼ਾਦ ਕਾਮਿਲ ਨੇ ਲਿਖੇ ਨੇ । ਇਸ ਗੀਤ ਨੂੰ ਪੀਟੀਸੀ ਪੰਜਾਬੀ 'ਤੇ ਵੀ ਚਲਾਇਆ ਜਾ ਰਿਹਾ ਹੈ ।

ਹੋਰ ਵੇਖੋ:‘ਲਵ ਆਜ ਕੱਲ੍ਹ’ ਦਾ ਨਵਾਂ ਗੀਤ ‘ਹਾਂ ਮੈਂ ਗਲਤ’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਦੇਖਣ ਨੂੰ ਮਿਲ ਰਿਹਾ ਹੈ ਕਾਰਤਿਕ ਤੇ ਸਾਰਾ ਦੀ ਰੋਮਾਂਟਿਕ ਕਮਿਸਟਰੀ,ਦੇਖੋ ਵੀਡੀਓ

ਇਹ ਫ਼ਿਲਮ ਇਸ ਵੈਲੇਂਨਟਾਈਨ ਡੇ ਯਾਨੀ ਕਿ 14 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਹ ਇੱਕ ਰੋਮਾਂਟਿਕ ਫ਼ਿਲਮ ਹੈ ਜਿਸ 'ਚ ਸਾਰਾ ਅਤੇ ਕਾਰਤਿਕ ਆਰੀਅਨ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ ।ਇਸ ਤੋਂ ਪਹਿਲਾਂ ਸੈਫ਼ ਅਲੀ ਖ਼ਾਨ ਇਸ ਫ਼ਿਲਮ 'ਚ ਨਜ਼ਰ ਆ ਚੁੱਕੇ ਹਨ ਅਤੇ ਇਸ ਫ਼ਿਲਮ ਦਾ ਸੀਕਵੇਲ ਬਣ ਰਿਹਾ ਹੈ ।ਇਸ ਤੋਂ ਪਹਿਲਾਂ ਵੀ ਫ਼ਿਲਮ ਦੇ ਕਈ ਗੀਤ ਸਾਹਮਣੇ ਆ ਚੁੱਕੇ ਹਨ ।ਜਿਨ੍ਹਾਂ ਨੂੰ ਕਿ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।

 

Related Post