ਕਲ ਰਿਲੀਜ਼ ਹੋਵੇਗਾ ਮਹਿਤਾਬ ਵਿਰਕ ਦਾ ਨਵਾਂ ਗੀਤ

By  Gourav Kochhar December 16th 2017 01:36 PM

ਮਹਿਤਾਬ ਵਿਰਕ ਦੀ ਆਵਾਜ਼ ਦਾ ਜਾਦੂ ਇਸ ਕਦਰ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਲੈਂਦਾ ਹੈ ਕਿ ਜਦੋਂ ਵੀ ਉਨ੍ਹਾਂ ਦਾ ਕੋਈ ਗੀਤ ਰਿਲੀਜ਼ ਹੁੰਦਾ ਹੈ, ਸੋਸ਼ਲ ਨੈੱਟਵਰਕਿੰਗ ਸਾਈਟਾਂ ਤੇ ਉਨ੍ਹਾਂ ਦੇ ਗੀਤ ਨੂੰ ਸ਼ੇਅਰ ਕਰਨ ਦੀ ਗਿਣਤੀ ਬਸ ਵਧਦੀ ਹੀ ਰਹਿੰਦੀ ਹੈ |

ਇਸ ਕਰਕੇ ਮਹਿਤਾਬ ਵਿਰਕ ਦੇ ਚਾਹੁਣ ਵਾਲਿਆਂ ਨੂੰ ਅਸੀਂ ਹੀ ਕਹਿਣਾ ਚਾਵਾਂਗੇ ਕਿ ਇਕ ਵਾਰ ਫਿਰ ਤੋਂ ਤਿਆਰ ਹੋ ਜਾਓ ਦੱਬ ਕੇ ਸ਼ੇਅਰ ਦੇ ਵਿਕਲਪ ਦਾ ਇਸਤਮਾਲ ਕਰਨ ਦੇ ਲਈ, ਕਿਉਂਕਿ ਮਹਿਤਾਬ ਵਿਰਕ ਦਾ ਗੀਤ ਤਿਆਰ ਹੈ ਰਿਲੀਜ਼ ਹੋਣ ਦੇ ਲਈ | ਮਹਿਤਾਬ ਵਿਰਕ Mehtab Virk ਦਾ ਆਉਣ ਵਾਲਾ ਟਰੈਕ ਸਾਡੇ ਬਾਰਾਂ 17 ਦਸੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ | ਇਸ ਗੀਤ ਨੂੰ ਤੁਸੀਂ ਖਾਸ PTC Punjabi ਤੇ PTC Chak De ਤੇ ਵੇਖ ਸਕੋਂਗੇ | ਇਸ ਕਰਕੇ ਤਿਆਰ ਰਹੋ ਆਪਣੇ ਪਸੰਦੀਦਾ ਸਿਤਾਰੇ ਦੇ ਗੀਤ ਨੂੰ ਸਾਂਝਾ ਕਰਨ ਦੇ ਲਈ !

Related Post