ਮੋਹ ਦੀਆਂ ਤੰਦਾਂ ‘ਚ ਬੱਝੇ ਰਿਸ਼ਤੇ ਗੁੱਸੇ ਕਾਰਨ ਕਿਵੇਂ ਟੁੱਟਦੇ ਹਨ ਦੱਸ ਰਹੇ ਨੇ ਪ੍ਰਦੀਪ ਸਰਾਂ

By  Shaminder September 5th 2019 11:40 AM

ਪ੍ਰਦੀਪ ਸਰਾਂ ਦਾ ‘ਮੇਰਾ ਗੁੱਸਾ’ ਰਿਲੀਜ਼ ਹੋ ਚੁੱਕਿਆ ਹੈ ਇਸ ਗੀਤ ‘ਚ ਇਨਸਾਨ ਦੇ ਗੁੱਸੇ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਦੇ-ਕਦੇ ਕਿਸੇ ਦੇ ਵਰਤਾੳੇੁ ਕਾਰਨ ਕਿਸੇ ਦਾ ਦਿਲ ਟੁੱਟ ਜਾਂਦਾ ਹੈ ਅਤੇ ਇਸ ਵਤੀਰੇ ਕਾਰਨ ਕਈ ਵਾਰ ਇਨਸਾਨ ਦੇ ਆਪਣੇ ਦਿਲ ਦੇ ਕਰੀਬ ਰਹਿਣ ਵਾਲੇ ਹੀ ਉਸ ਤੋਂ ਦੂਰ ਹੋ ਜਾਂਦੇ ਨੇ । ਪਿਆਰ ਦਾ ਜੋ ਰਿਸ਼ਤਾ ਦੋ ਦਿਲਾਂ ਵਿਚਕਾਰ ਹੁੰਦਾ ਹੈ ਉਸ ‘ਚ ਇੱਕ ਗੰਢ ਪੈ ਜਾਂਦੀ ਹੈ ।

ਹੋਰ ਵੇਖੋ:Mother’s Day ‘ਤੇ ਸੁਣੋ ‘ਮਾਂ’ ਦੀ ਮਮਤਾ ਤੇ ਪਿਆਰ ਨੂੰ ਦਰਸਾਉਂਦੇ ਇਹ ਪੰਜਾਬੀ ਗੀਤ , ਦੇਖੋ ਵੀਡੀਓ

ਜੋ ਚਾਹੁਣ ਤੇ ਵੀ ਖੋਲੀ ਨਹੀਂ ਜਾ ਸਕਦੀ ਹੈ ਅਤੇ ਇਹ ਗੰਢਾਂ ਪੀਡੀਆਂ ਹੋ ਜਾਣ ਤਾਂ ਫਿਰ ਖੋਲਣੀਆਂ ਮੁਸ਼ਕਿਲ ਹੋ ਜਾਂਦੀਆਂ ਹਨ । ਇਸ ਗੀਤ ‘ਚ ਕਿਤੇ ਨਾ ਕਿਤੇ ਪ੍ਰਦੀਪ ਸਰਾਂ ਨੇ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਇਨਸਾਨ ਨੂੰ ਆਪਣੇ ਰਿਸ਼ਤਿਆਂ ਨੂੰ ਸਾਂਭ ਕੇ ਰੱਖਣਾ ਚਾਹੀਦਾ ਹੈ ।

https://www.instagram.com/p/B13U_isFS8L/

ਕਿਉਂਕਿ ਇੱਕ ਵਾਰ ਇਹ ਰਿਸ਼ਤੇ ਟੁੱਟ ਜਾਣ ਤਾਂ ਮੁੜ ਤੋਂ ਨਹੀਂ ਜੁੜਦੇ ਅਤੇ ਇਨਸਾਨ ਕੋਲ ਫਿਰ ਸਿਵਾਏ ਪਛਤਾਵੇ ਦੇ ਹੋਰ ਕੁਝ ਨਹੀਂ ਰਹਿੰਦਾ । ਇਹ ਗੀਤ ਇੱਕ ਸੈਡ ਸੌਂਗ ਹੈ । ਜਿਸ ਦੇ ਬੋਲ ਸ਼ੇਰਾ ਧਾਲੀਵਾਲ ਨੇ ਲਿਖੇ ਨੇ ਜਦਕਿ ਮਿਊਜ਼ਿਕ ਜੈਮੀਤ ਨੇ ਦਿੱਤਾ ਹੈ । ਵੀਡੀਓ ਟਰੂ ਮੇਕਰਸ ਫ਼ਿਲਮਸ ਵੱਲੋਂ ਤਿਆਰ ਕੀਤਾ ਗਿਆ ਹੈ । ਇਸ ਗੀਤ ਨੂੰ ਤੁਸੀਂ ਪੀਟੀਸੀ ਪੰਜਾਬੀ ‘ਤੇ ਵੇਖ ਸਕਦੇ ਹੋ ।

 

Related Post