ਗਾਇਕ ਕਰਣ ਸਿੰਘ ਅਰੋੜਾ ਦੇ ਨਵੇਂ ਗਾਣੇ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ

By  Rupinder Kaler October 1st 2019 02:02 PM

ਗਾਇਕ ਕਰਣ ਸਿੰਘ ਅਰੋੜਾ ਦੇ ਗੀਤ ‘ਮੇਰੇ ਨੈਣਾਂ’ ਸਰੋਤਿਆਂ ਨੂੰ ਖੂਬ ਪਸੰਦ ਆ ਰਿਹਾ ਹੈ । ਉਹਨਾਂ ਦੇ ਇਸ ਗਾਣੇ ਦਾ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਤੇ ਵਰਲਡ ਵਾਈਡ ਪ੍ਰੀਮੀਅਰ ਵੀ ਕੀਤਾ ਗਿਆ ਗਿਆ ਹੈ ।ਗੀਤ ਦੀ ਵੀਡੀਓ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਅਵਨੀਤ ਕੌਰ ਤੇ ਮੋਹਿਤ ਨੂੰ ਫੀਚਰ ਕੀਤਾ ਗਿਆ ਹੈ । । ਇਸ ਗੀਤ ਦੇ ਬੋਲ ਐੱਸ ਮੁਖਤਿਆਰ ਨੇ ਲਿਖੇ ਹਨ ਜਦਕਿ ਮਿਊਜ਼ਿਕ ਖੁਦ ਕਰਣ ਸਿੰਘ ਅਰੋੜਾ ਨੇ ਕੀਤਾ ਹੈ ਅਤੇ ਕੰਪੋਜ਼ਿੰਗ ਵੀ ਉਨ੍ਹਾਂ ਨੇ ਖੁਦ ਹੀ ਕੀਤੀ ਹੈ ।

https://www.instagram.com/p/B28vAsjntZZ/

ਵੀਡੀਓ ਕਮਲਜੋਤ ਸਿੰਘ ਨੇ ਤਿਆਰ ਕੀਤੀ ਹੈ । ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਗਾਣੇ ਵਿੱਚ ਇੱਕ ਆਸ਼ਕਾਂ ਦੇ ਸੱਚੇ ਪਿਆਰ ਨੂੰ ਬਿਆਨ ਕੀਤਾ ਗਿਆ ਹੈ। ਗਾਣੇ ਵਿੱਚ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਸੱਚੇ ਪਿਆਰ ਕਰਨ ਵਾਲੇ ਇੱਕ ਦੂਜੇ ਲਈ ਆਪਣੀ ਜਾਨ ਤੱਕ ਵਾਰ ਜਾਂਦੇ ਹਨ । ਪੀਟੀਸੀ ਪੰਜਾਬੀ ‘ਤੇ ਆਏ ਦਿਨ ਨਵੇਂ ਨਵੇਂ ਗੀਤਾਂ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

ਪੀਟੀਸੀ ਪੰਜਾਬੀ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਦੀ ਲਗਾਤਾਰ ਸੇਵਾ ਕਰਦਾ ਆ ਰਿਹਾ ਹੈ । ਤੁਸੀਂ ਵੀ ਮਨੋਰੰਜਨ ਜਗਤ ਨਾਲ ਸਬੰਧਤ ਕੋਈ ਜਾਣਕਾਰੀ ਅਤੇ ਅਪਡੇਟਸ ਹਾਸਿਲ ਕਰਨਾ ਚਾਹੁੰਦੇ ਹੋ ਤਾਂ ਵੇਖਦੇ ਰਹੋ ਪੀਟੀਸੀ ਪੰਜਾਬੀ।

Related Post