ਗਾਇਕ ਹੰਸ ਰਾਜ ਹੰਸ ਦੇ ਨਵੇਂ ਗਾਣੇ ਦਾ ਟੀਜ਼ਰ ਰਿਲੀਜ਼ 

By  Rupinder Kaler August 6th 2019 04:32 PM -- Updated: August 9th 2019 11:28 AM

ਰਾਜ ਗਾਇਕ ਹੰਸ ਰਾਜ ਹੰਸ ਦੇ ਨਵੇਂ ਗਾਣੇ ਦਾ ਟੀਜ਼ਰ ਰਿਲੀਜ਼ ਹੋਇਆ ਹੈ । ਉਹਨਾਂ ਦਾ ਇਹ ਨਵਾਂ ਗਾਣਾ 'ਮੇਰੀਆਂ ਉਦਾਸੀਆਂ' ਟਾਈਟਲ ਹੇਠ ਰਿਲੀਜ਼ ਕੀਤਾ ਜਾਵੇਗਾ । ਪੀਟੀਸੀ ਸਟੂਡੀਓ ਤੇ ਪੀਟੀਸੀ ਰਿਕਾਰਡਜ਼ ਦੇ ਇਸ ਗਾਣੇ ਦਾ 9 ਅਗਸਤ ਨੂੰ ਵਰਲਡ ਪ੍ਰੀਮੀਅਰ ਹੋਵੇਗਾ। ਰਾਜ ਗਾਇਕ ਹੰਸ ਰਾਜ ਹੰਸ ਦੇ ਇਸ ਗਾਣੇ ਦੇ ਟੀਜ਼ਰ ਨੂੰ ਪੰਜਾਬੀ ਮਿਊਜ਼ਿਕ ਸੁਨਣ ਵਾਲੇ ਕਾਫੀ ਪਸੰਦ ਕਰ ਰਹੇ ਹਨ ।

ਹੰਸ ਰਾਜ ਹੰਸ ਦੇ ਇਸ ਗੀਤ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਤੇ ਦਿਖਾਇਆ ਜਾਵੇਗਾ । ਇਸ ਤੋਂ ਇਲਾਵਾ ਤੁਸੀਂ ਇਸ ਗਾਣੇ ਨੂੰ 'ਪੀਟੀਸੀ ਪਲੇਅ' ਐਪ ਤੇ ਵੀ ਦੇਖ ਸਕਦੇ ਹੋ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਪੀਟੀਸੀ ਸਟੂਡੀਓ ਤੇ ਪੀਟੀਸੀ ਰਿਕਾਰਡਜ਼ ਵੱਲੋਂ ਹੰਸ ਰਾਜ ਹੰਸ ਦਾ 'ਪੰਜਾਬ' ਗਾਣਾ ਸਰੋਤਿਆਂ ਦੇ ਰੂਬਰੂ ਕੀਤਾ ਗਿਆ ਸੀ । ਇਸ ਗਾਣੇ ਨੂੰ ਕਾਫੀ ਪਿਆਰ ਮਿਲਿਆ ਸੀ ।

Related Post