ਬੱਬੂ ਮਾਨ ਦਾ ਹਿੰਦੀ ਗੀਤ ‘ਮਿਸ ਯੂ ਬੇਬੀ’ ਰਿਲੀਜ਼, ਸਰੋਤਿਆਂ ਨੂੰ ਨਹੀਂ ਆਇਆ ਪਸੰਦ

ਬੱਬੂ ਮਾਨ ਦਾ ਹਿੰਦੀ ਗੀਤ ‘ਮਿਸ ਯੂ ਬੇਬੀ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਨੂੰ ਬੱਬੂ ਮਾਨ ਨੇ ਬੀਤੇ ਦਿਨ ਰਿਲੀਜ਼ ਕੀਤਾ ਸੀ । ਪਰ ਇਹ ਗੀਤ ਸਰੋਤਿਆਂ ਨੂੰ ਪਸੰਦ ਨਹੀਂ ਆਇਆ ।

Written by  Shaminder   |  May 01st 2024 06:11 PM  |  Updated: May 01st 2024 06:11 PM

ਬੱਬੂ ਮਾਨ ਦਾ ਹਿੰਦੀ ਗੀਤ ‘ਮਿਸ ਯੂ ਬੇਬੀ’ ਰਿਲੀਜ਼, ਸਰੋਤਿਆਂ ਨੂੰ ਨਹੀਂ ਆਇਆ ਪਸੰਦ

ਬੱਬੂ ਮਾਨ (Babbu Maan) ਦਾ ਹਿੰਦੀ ਗੀਤ ‘ਮਿਸ ਯੂ ਬੇਬੀ’ (Miss You Baby) ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਨੂੰ ਬੱਬੂ ਮਾਨ ਨੇ ਬੀਤੇ ਦਿਨ ਰਿਲੀਜ਼ ਕੀਤਾ ਸੀ । ਪਰ ਇਹ ਗੀਤ ਸਰੋਤਿਆਂ ਨੂੰ ਪਸੰਦ ਨਹੀਂ ਆਇਆ । ਸੋਸ਼ਲ ਮੀਡੀਆ ‘ਤੇ ਇਸ ਗੀਤ ‘ਤੇ ਫੈਨਸ ਦੇ ਨਾਲ-ਨਾਲ ਸੋਸ਼ਲ ਮੀਡੀਆ ਯੂਜ਼ਰ ਨੇ ਵੀ ਆਪੋ ਆਪਣੇ ਪ੍ਰਤੀਕਰਮ ਦਿੱਤੇ ਹਨ । ਕਈਆਂ ਨੂੰ ਤਾਂ ਇਹ ਗੀਤ ਬਿਲਕੁਲ ਵੀ ਪਸੰਦ ਨਹੀਂ ਆਇਆ । 

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਦੇ ਮਾਸਟਰ ਮਾਈਂਡ ਗੋਲਡੀ ਬਰਾੜ ਦਾ ਅਮਰੀਕਾ ‘ਚ ਗੋਲੀ ਮਾਰ ਕੇ ਕਤਲ ਕੀਤੇ ਜਾਣ ਦੀ ਖ਼ਬਰ !

ਸੋਸ਼ਲ ਮੀਡੀਆ ਯੂਜ਼ਰਸ ਨੇ ਦਿੱਤੇ ਪ੍ਰਤੀਕਰਮ 

ਸੋਸ਼ਲ ਮੀਡੀਆ ‘ਤੇ ਇਸ ਗੀਤ ਨੂੰ ਲੈ ਕੇ ਇੱਕ ਯੂਜ਼ਰ ਨੇ ਲਿਖਿਆ ‘ਬਸ ਕਰ ਬਾਈ, ਪੰਜਾਬੀ ਗੀਤ ਹੀ ਕਰ ਲੈ। ਕਿਉਂ ਦੁਖੀ ਕੀਤਾ। ਕੋਈ ਤਾਂ ਬੀਟ ਸੌਂਗ ਆਉਂਦੇ ਅੱਜ ਅੱਕ ਕੇ ਕਮੈਂਟ ਕੀਤਾ । ਆਪਣੀ ਜ਼ਿੱਦ ਕਰਕੇ ਬਾਈ ਤੇਰੇ ਨਾਲੋਂ ਸੱਠ ਸੱਤਰ ਪਰਸੈਂਟ ਫੈਨ ਟੁੱਟ ਗਏ । ਤੂੰ ਬਾਈ ਆਪ ਕਿਹਾ ਸੀ ਕਿ ਮੈਂ ਓਹੀ ਗਾਉਂ ਜੋ ਫੈਨਸ ਨੂੰ ਪਸੰਦ ਆ ।

ਸਾਨੂੰ 2013 ਵਾਲਾ ਬਾਈ ਚਾਹੀਦਾ ਸਾਡਾ’।ਇੱਕ ਹੋਰ ਨੇ ਲਿਖਿਆ ‘ਬਾਈ ਮਿਸ ਯੂ ਬੱਬੂ ਮਾਨ ਕਿੱਥੇ ਗਿਆ ਉਹ ਵਾਲਾ ਜਿਸ ਨੂੰ ਅਸੀਂ ਜਾਣਦੇ ਸੀ ਬਾਈ । ਤੁਹਾਡਾ ਰੁਤਬਾ ਬਹੁਤ ਉੱਚਾ ਪਰ ਬਾਈ ਸੌਂਗ ਉਸ ਹਿਸਾਬ ਦੇ ਨਾਲ ਨਹੀਂ ਆ ਰਹੇ । ਬਾਕੀ ਬਾਈ ਤੇਰੇ ਨਾਲ ਆਂ ਹਮੇਸ਼ਾ।ਕੋਈ ਬੋਲੂ ਉਸ ਨੂੰ ਜਵਾਬ ਵੀ ਦੇਵਾਂਗੇ।

ਪਰ ਬਾਈ ਜੀ ਸੌਂਗ ਦੇ ਮਿਊਜ਼ਿਕ ਵਾਲਾ ਕੰਮ ਪਹਿਲਾਂ ਵਾਲਾ ਨਹੀਂ ਰਿਹਾ।ਦਿਲ ਬਹੁਤ ਉਦਾਸ ਆ ਬਾਈ । ਸਾਨੂੰ ਪੁਰਾਣੇ ਬੱਬੂ ਦੀ ਤਲਾਸ਼ ਆ’। ਇੱਕ ਹੋਰ ਨੇ ਬੱਬੂ ਮਾਨ ਨੂੰ ਸਲਾਹ ਦਿੱਤੀ ਕਿ ‘ਛੇ ਮਹੀਨਿਆਂ ਬਾਅਦ ਹੀ ਕੱਢੋ ਭਾਵੇਂ ਗੀਤ, ਪਰ ਅੱਤ ਗੀਤ ਹੋਣਾ ਚਾਹੀਦਾ ਹੈ’। ਇਸ ਤੋਂ ਇਲਾਵਾ ਹੋਰ ਵੀ ਕਈ ਯੂਜ਼ਰ ਨੇ ਕਮੈਂਟਸ ਕੀਤੇ ਹਨ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network