ਦਬੰਗ ਸੁਭਾਅ ਦਾ ਮਾਲਕ ਹੈ ਮੀਕਾ ਸਿੰਘ, ਪ੍ਰੈੱਸ ਕਾਨਫਰੰਸ 'ਚ ਕੀਤਾ ਇਹ ਕੰਮ 

By  Rupinder Kaler August 22nd 2019 12:26 PM

ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦੇ ਰਿਸ਼ਤੇਦਾਰ ਦੇ ਵਿਆਹ ਦੀ ਪਾਰਟੀ ਵਿੱਚ ਗਾਣਾ ਗਾਉਣ ਤੋਂ ਬਾਅਦ ਸਿਨੇਮਾ ਜਗਤ ਦੇ ਲੋਕਾਂ ਨੇ ਮੀਕਾ ਨੂੰ ਬੈਨ ਕਰ ਦਿੱਤਾ ਸੀ । ਆਲ ਇੰਡੀਆ ਸਿਨੇ ਵਰਕਰ ਐਸੋਸ਼ੀਏਸ਼ਨ ਤੇ ਕੁਝ ਹੋਰ ਜੱਥੇਬੰਦੀਆਂ ਨੇ ਮਿਲਕੇ ਮੀਕਾ ਦੇ ਖਿਲਾਫ ਇਹ ਫ਼ੈਸਲਾ ਲਿਆ ਸੀ । ਇਸ ਤੋਂ ਬਾਅਦ ਮੀਕਾ ਨੇ ਪ੍ਰੈੱਸ ਕਾਨਫਰੰਸ ਕਰਕੇ ਇਸ ਮਾਮਲੇ ਤੇ ਸਿਨੇਮਾ ਜਗਤ ਤੋਂ ਮੁਆਫੀ ਮੰਗੀ, ਪਰ ਇੱਕ ਪ੍ਰੈੱਸ ਵਾਰਤਾ ਦੌਰਾਨ ਉਹ ਪੱਤਰਕਾਰਾਂ ਦੇ ਸਵਾਲਾਂ ਤੋਂ ਏਨੇਂ ਪਰੇਸ਼ਾਨ ਹੋਏ ਕਿ ਉਹ ਅੱਧ ਵਿਚਾਲੇ ਹੀ ਪ੍ਰੈੱਸ ਕਾਨਫਰੰਸ ਛੱਡ ਕੇ ਭੱਜ ਗਏ ।

https://twitter.com/ANI/status/1164172749876715520

ਮੀਕਾ ਨੇ ਮੀਡੀਆ ਨੂੰ ਕਿਹਾ ਕਿ 'ਮੈਂ ਇਸ ਸਭ ਲਈ ਮੁਆਫੀ ਮੰਗਦਾ ਹਾਂ ਤੇ ਅੱਗੇ ਤੋਂ ਇਹ ਗਲਤੀ ਕਦੇ ਨਹੀਂ ਹੋਵੇਗੀ । ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਵੀਜਾ ਮਿਲਿਆ ਇਸ ਲਈ ਉਹ ਚਲੇ ਗਏ, ਤੁਹਾਨੂੰ ਵੀਜਾ ਮਿਲੇਗਾ ਤਾਂ ਤੁਸੀਂ ਵੀ ਜਾਓਗੇ' । ਮੀਕਾ ਨੇ ਕਿਹਾ ਕਿ ਉਹਨਾਂ ਦਾ ਇਹ ਪ੍ਰੋਗਰਾਮ ਕਈ ਮਹੀਨੇ ਪਹਿਲਾਂ ਹੀ ਤੈਅ ਹੋ ਚੁੱਕਿਆ ਸੀ, ਹਾਲਾਂਕਿ ਉਹਨਾਂ ਦੀ ਟਾਈਮਿੰਗ ਗਲਤ ਸੀ ।

https://www.instagram.com/p/B1L31LBHwbO/

ਉਹਨਾਂ ਨੇ ਕਿਹਾ ਕਿ ਸੋਨੂੰ ਨਿਗਮ ਤੇ ਨੇਹਾ ਕੱਕੜ ਵਰਗੇ ਬਹੁਤ ਸਾਰੇ ਕਲਾਕਾਰ ਪਾਕਿਸਤਾਨ ਵਿੱਚ ਪ੍ਰੋਗਰਾਮ ਕਰ ਚੁੱਕੇ ਹਨ, ਉਦੋਂ ਕੋਈ ਕਿਉਂ ਨਹੀਂ ਬੋਲਿਆ । ਉਹਨਾਂ ਨੇ ਕਿਹਾ ਕਿ ਕੁਝ ਲੋਕ ਉਹਨਾਂ ਦੇ ਨਾਂਅ ਨਾਲ ਸੁਰਖੀਆਂ ਵਿੱਚ ਆਉਣਾ ਚਾਹੁੰਦੇ ਹਨ ।

broadway broadway

ਇੱਕ ਪੱਤਰਕਾਰ ਦੇ ਸਵਾਲ ਤੇ ਮੀਕਾ ਨੂੰ ਏਨਾਂ ਗੁੱਸਾ ਅਇਆ ਕਿ ਉਹਨਾਂ ਨੇ ਇਹ ਕਹਿ ਦਿੱਤਾ ਕਿ 'ਉਹ ਚਾਹੇ ਜਿੱਥੇ ਮਰਜੀ ਸ਼ੋਅ ਕਰਨ ਮੇਰੀ ਮਰਜੀ' ਇਸ ਤੋਂ ਬਾਅਦ ਮੀਕਾ ਉੱਥੋਂ ਚਲੇ ਗਏ । ਤੁਹਾਨੂੰ ਦੱਸ ਦਿੰਦੇ ਹਾਂ ਕਿ ਮੀਕਾ ਤੇ ਲੱਗੀ ਹਰ ਤਰ੍ਹਾਂ ਦੀ ਪਾਬੰਦੀ ਹਟਾ ਦਿੱਤੀ ਗਈ ਹੈ ।

Related Post