ਪਾਕਿਸਤਾਨ ਵਿੱਚ ਸ਼ੋਅ ਲਗਾਉਣ ਤੋਂ ਬਾਅਦ ਵਾਪਸ ਪਰਤੇ ਗਾਇਕ ਮੀਕਾ ਸਿੰਘ, ਵਾਪਸ ਪਰਤਦੇ ਹੀ ਕਹੀ ਇਹ ਗੱਲ 

By  Rupinder Kaler August 16th 2019 01:15 PM -- Updated: August 16th 2019 01:19 PM

ਪਾਕਿਸਤਾਨ ਵਿੱਚ ਸ਼ੋਅ ਲਗਾਉਣ ਕਰਕੇ ਵਿਵਾਦਾਂ ਵਿੱਚ ਆਏ ਪੰਜਾਬੀ ਪੌਪ ਗਾਇਕ ਮੀਕਾ ਸਿੰਘ ਭਾਰਤ ਵਾਪਿਸ ਪਰਤ ਆਏ ਹਨ। ਇਸ ਸਬੰਧ ਵਿੱਚ ਮੀਕਾ ਸਿੰਘ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਇੱਕ ਟਵੀਟ ਵੀ ਸਾਂਝਾ ਕੀਤਾ ਹੈ । ਮੀਕਾ ਸਿੰਘ ਪਾਕਿਸਤਾਨ ਤੋਂ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦੇ ਚਚੇਰੇ ਭਰਾ ਦੀ ਲੜਕੀ ਦੇ ਵਿਆਹ ਵਿੱਚ ਪ੍ਰਫਾਰਮੈਂਸ ਦੇਣ ਤੋਂ ਬਾਅਦ ਪਾਕਿਸਤਾਨ ਤੋਂ ਪਰਤੇ ਹਨ ।

https://twitter.com/MikaSingh/status/1161825670411870208

ਮੀਕਾ ਸਿੰਘ ਵੱਲੋਂ ਸਾਂਝੀ ਕੀਤੀ ਗਈ ਵੀਡੀਓ ਦੀ ਗੱਲ ਕੀਤੀ ਜਾਵੇ ਤਾਂ ਇਸ ਵੀਡੀਓ ਵਿੱਚ ਮੀਕਾ ਸਿੰਘ ਨੂੰ 'ਭਾਰਤ ਮਾਤਾ ਕੀ ਜੈ' ਅਤੇ 'ਵੰਦੇ ਮਾਤਰਮ' ਦੇ ਨਾਅਰੇ ਲਾਉਂਦੇ ਸੁਣਿਆ ਜਾ ਸਕਦਾ ਹੈ। ਇਸ ਵੀਡੀਓ ਨੂੰ ਮੀਕਾ ਸਿੰਘ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ ਉਸ ਨੇ ਲਿਖਿਆ ਹੈ 'ਤੁਹਾਡੇ ਸਾਰਿਆਂ ਦਾ ਅਜਿਹੇ ਨਿੱਘੇ ਸਵਾਗਤ ਲਈ ਧੰਨਵਾਦ'।

https://twitter.com/MikaSingh/status/1161985030572277766

ਤੁਹਾਨੂੰ ਦੱਸ ਦਿੰਦੇ ਹਾਂ ਧਾਰਾ 370  ਹਟਾਉਣ ਤੋਂ ਬਾਅਦ ਪਾਕਿਸਤਾਨ ਤੇ ਭਾਰਤ ਵਿਚਾਲੇ ਕਾਫੀ ਖਿਚੋਤਾਣ ਚੱਲ ਰਹੀ ਹੈ । ਦੋਹਾਂ ਮੁਲਕਾਂ ਨੇ ਇੱਕ ਦੂਜੇ ਨਾਲ ਵਪਾਰ ਬੰਦ ਕਰ ਲਿਆ ਹੈ । ਕੌਮਾਂਤਰੀ ਸਰਹੱਦ ਤੇ ਵੀ ਕਾਫੀ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ । ਅਜਿਹੇ ਵਿੱਚ ਮੀਕਾ ਸਿੰਘ ਵੱਲੋਂ ਕਰਾਚੀ 'ਚ ਪ੍ਰਫਾਰਮ ਕਰਨਾ ਆਪਣੇ ਆਪ ਵਿੱਚ ਸੁਰਖੀਆਂ ਵਟੋਰ ਰਿਹਾ ਹੈ । ਇਸ ਗੱਲ ਨੂੰ ਲੈ ਕੇ ਬਾਲੀਵੁੱਡ ਨੇ ਉਹਨਾਂ ਦੇ ਕੰਮ ਕਰਨ ਤੇ ਰੋਕ ਲਗਾ ਦਿੱਤੀ ਹੈ ।

https://twitter.com/SureshSGupta/status/1161305990676922368

Related Post