ਪੰਜਾਬ ਹੜ੍ਹ ਪੀੜ੍ਹਤਾਂ ਲਈ ਮੀਕਾ ਸਿੰਘ ਵੱਲੋਂ ਖਾਲਸਾ ਏਡ ਨੂੰ ਦਿੱਤੀ ਜਾਵੇਗੀ 25 ਲੱਖ ਦੀ ਮਦਦ

By  Aaseen Khan August 29th 2019 01:20 PM

ਮੀਕਾ ਸਿੰਘ ਪਿਛਲੇ ਦਿਨੀਂ ਇਹ ਨਾਮ ਸੁਰਖ਼ੀਆਂ 'ਚ ਬਣਿਆ ਰਿਹਾ ਉਹ ਵੀ ਪਾਕਿਸਤਾਨ ਜਾ ਕੇ ਸ਼ੋਅ ਲਗਾਉਣ ਦੇ ਲਈ। ਫ਼ਿਲਮ ਇੰਡਸਟਰੀ 'ਚ ਕੰਮ ਕਰਨ 'ਤੇ ਬੈਨ ਲਗਾਇਆ ਗਿਆ ਤੇ ਫਿਰ ਮਾਫੀ ਤੋਂ ਬਾਅਦ ਉਸ ਬੈਨ ਨੂੰ ਵਾਪਿਸ ਲੈ ਲਿਆ ਗਿਆ। ਪਰ ਹੁਣ ਇੱਕ ਵਾਰ ਫਿਰ ਮੀਕਾ ਸਿੰਘ ਸੁਰਖੀਆਂ 'ਚ ਆ ਗਏ ਹਨ ਪਰ ਹੁਣ ਕਿਸੇ ਵਿਵਾਦ ਦੇ ਚਲਦਿਆਂ ਨਹੀਂ ਬਲਕਿ ਦਾਨ ਦੇ ਚਲਦਿਆਂ।

ਜਿਵੇਂ ਕਿ ਸਭ ਨੂੰ ਪਤਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਪੰਜਾਬ, ਮਹਾਰਾਸ਼ਟਰ ਅਤੇ ਰਾਜਸਥਾਨ ਵਰਗੇ ਸੂਬੇ ਹੜ੍ਹਾਂ ਦੀ ਮਾਰ ਝੱਲ ਰਹੇ ਹਨ। ਮੀਕਾ ਸਿੰਘ ਨੇ ਇਹਨਾਂ ਹੜ੍ਹਾਂ 'ਚ ਸੇਵਾ ਕਰ ਰਹੀ ਸੰਸਥਾ ਖਾਲਸਾ ਏਡ ਨੂੰ 25 ਲੱਖ ਰੁਪਏ ਦੀ ਮਾਲੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਮੀਕਾ ਸਿੰਘ ਨੇ ਇਸ ਦਾ ਐਲਾਨ ਇੱਕ ਵੀਡੀਓ ਜਾਰੀ ਕਰਕੇ ਦਿੱਤਾ ਹੈ ਜਿਸ ਨੂੰ ਖਾਲਸਾ ਏਡ ਵੱਲੋਂ ਸ਼ੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਗਿਆ ਹੈ। ਮੀਕਾ ਸਿੰਘ ਦਾ ਸ਼ੋਅ ਅਮਰੀਕਾ ਦੇ ਸ਼ਹਿਰ ਵਾਸ਼ਿੰਗਟਨ ਡੀ.ਸੀ. 'ਚ ਹੋਣ ਜਾ ਰਿਹਾ ਹੈ ਜਿਸ ਤੋਂ ਇਕੱਠਾ ਹੋਇਆ ਰੁਪਿਆ ਉਹ ਖਾਲਸਾ ਏਡ ਨੂੰ ਦੇਣ ਜਾ ਰਹੇ ਹਨ।

ਹੋਰ ਵੇਖੋ : ਮੀਕਾ ਸਿੰਘ ਦੀ ਗਾਇਕੀ ਹੀ ਨਹੀਂ ਦਿਲ ਵੀ ਹੈ ਖੂਬਸੂਰਤ, ਗਰੀਬ ਬੱਚਿਆਂ ਨਾਲ ਖਾਂਦੇ ਦਿਖੇ ਖਾਣਾ, ਦੇਖੋ ਵੀਡੀਓ

ਏਥੇ ਮੀਕਾ ਸਿੰਘ ਦਾ ਕਹਿਣਾ ਹੈ ਕਿ ਉਂਝ ਤਾਂ ਬਹੁਤ ਸਾਰੀਆਂ ਸੰਸਥਾਵਾਂ ਸਮਾਜ ਸੇਵਾ ਦਾ ਕੰਮ ਕਰ ਰਹੀਆਂ ਹਨ ਪਰ ਉਹਨਾਂ ਨੂੰ ਖਾਲਸਾ ਏਡ ਦਾ ਕੰਮ ਕਰਨ ਢੰਗ ਕਾਫੀ ਚੰਗਾ ਲੱਗਿਆ ਹੈ ਜਿਸ ਕਾਰਨ ਉਹ ਇਹ ਮਦਦ ਰਾਸ਼ੀ ਖਾਲਸਾ ਏਡ ਨੂੰ ਦੇਣ ਜਾ ਰਹੇ ਹਨ।

Related Post