FWICE ਦੇ ਬੈਨ ਤੋਂ ਬਾਅਦ ਗਾਇਕ ਮੀਕਾ ਸਿੰਘ ਨੇ ਚਿੱਠੀ ਲਿਖ ਮੰਗੀ ਮਾਫੀ, ਸਾਂਝੀ ਕੀਤੀ ਇਹ ਵੀਡੀਓ

By  Aaseen Khan August 19th 2019 02:08 PM -- Updated: August 19th 2019 02:10 PM

ਪਾਕਿਸਤਾਨ 'ਚ ਜਾ ਕੇ ਸ਼ੋਅ ਲਗਾਉਣ ਤੋਂ ਬਾਅਦ ਵਿਵਾਦਾਂ 'ਚ ਘਿਰੇ ਬਾਲੀਵੁੱਡ ਗਾਇਕ ਮੀਕਾ ਸਿੰਘ 'ਤੇ ਆਲ ਇੰਡੀਆ ਸਿਨੇ ਵਰਕਸ ਐਸੋਸ਼ੀਏਸ਼ਨ(ਏ.ਆਈ.ਸੀ.ਡਬਲਿਊ) ਅਤੇ ਫੈਡਰੇਸ਼ਨ ਆਫ ਇੰਡੀਆ ਸਿਨੇ ਇੰਪਲੋਆਏ (ਐੱਫ.ਡਬਲਿਊ.ਆਈ.ਸੀ.) ਨੇ ਮੀਕਾ ਸਿੰਘ 'ਤੇ ਬੈਨ ਲਗਾ ਦਿੱਤਾ ਸੀ। ਹੁਣ ਮਾਮਲਾ ਵਧਦੇ ਦੇਖ ਮੀਕਾ ਸਿੰਘ ਨੇ FWICE ਤੋਂ ਮਾਫੀ ਮੰਗੀ ਹੈ ਅਤੇ ਉਹਨਾਂ ਨਾਲ ਇੱਕ ਵਾਰ ਮਿਲਣ ਦੀ ਅਪੀਲ ਕੀਤੀ ਹੈ। ਮੀਕਾ ਸਿੰਘ ਦੀ ਅਪੀਲ ਤੋਂ ਬਾਅਦ FWICE ਉਹਨਾਂ ਨਾਲ ਇੱਕ ਬੈਠਕ ਕਰੇਗੀ।

 

View this post on Instagram

 

Good morning:) have a great day..

A post shared by Mika Singh (@mikasingh) on Aug 12, 2019 at 11:25pm PDT

ਹੋਰ ਵੇਖੋ : ਮੀਕਾ ਸਿੰਘ ਨਾਲ ਕੰਮ ਕਰਨ ਵਾਲੇ 'ਤੇ ਹੋਵੇਗੀ ਕਾਨੂੰਨੀ ਕਾਰਵਾਈ,ਭਾਰਤ ਸਿਨੇ ਐਸੋਸ਼ੀਏਸ਼ਨ ਨੇ ਲਗਾਇਆ ਬੈਨ,ਜਾਣੋ ਮਾਮਲਾ

ਮੀਕਾ ਸਿੰਘ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ ਹੈ "ਮੈਂ FWICE ਅਤੇ ਬੀ.ਐੱਨ. ਤਿਵਾਰੀ ਦਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਮੇਰੀਆਂ ਭਾਵਨਾਵਾਂ ਨੂੰ ਸਮਝਿਆ। ਮੈਂ ਹਮੇਸ਼ਾ ਆਪਣੇ ਸਮਾਜ ਅਤੇ ਦੇਸ਼ ਲਈ ਕੰਮ ਕਰਦਾ ਰਹਾਂਗਾ।'

I would like to sincerely thank Mr. BN Tiwari and #FWICE for being so understanding towards me and my sentiments. As I always have done, I will continue to do good for my society and the people of my Country. JaiHind ??.. #Supportindiansingers #Banpaksitanisingers ... pic.twitter.com/Zsj3uHi2uU

— King Mika Singh (@MikaSingh) August 18, 2019

ਦੱਸ ਦਈਏ ਮੀਕਾ ਨੇ 8 ਅਗਸਤ ਨੂੰ ਪਾਕਿਸਤਾਨ 'ਚ ਇੱਕ ਪ੍ਰੋਗਰਾਮ ਕੀਤਾ ਕੀਤਾ ਜਿਸ ਤੋਂ ਬਾਅਦ ਉਹਨਾਂ 'ਤੇ ਭਾਰਤ 'ਚ ਫਿਲਮਾਂ 'ਚ ਕੰਮ ਕਰਨ 'ਤੇ ਬੈਨ ਲਗਾ ਦਿੱਤਾ ਸੀ।ਦੱਸਿਆ ਜਾ ਰਿਹਾ ਹੈ ਕਿ ਮੀਕਾ ਸਿੰਘ ਨੇ ਇਹ ਪ੍ਰੋਗਰਾਮ ਪਰਵੇਜ਼ ਮੁਸ਼ਰਫ ਦੇ ਕਰੀਬੀ ਰਿਸ਼ਤੇਦਾਰਾਂ ਦੇ ਲਗਾਇਆ ਸੀ। ਜੰਮੂ ਅਤੇ ਕਸ਼ਮੀਰ ਵਿੱਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਹੀ ਦੋਨਾਂ ਮੁਲਕਾਂ 'ਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਅਜਿਹੇ 'ਚ ਮੀਕਾ ਸਿੰਘ ਵੱਲੋਂ ਪਾਕਿਸਤਾਨ 'ਚ ਜਾ ਕੇ ਸ਼ੋਅ ਲਗਾਉਣ 'ਤੇ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ ਸੀ।

Related Post