ਮੀਕਾ ਸਿੰਘ ਦੀ ਗਾਇਕੀ ਹੀ ਨਹੀਂ ਦਿਲ ਵੀ ਹੈ ਖੂਬਸੂਰਤ, ਗਰੀਬ ਬੱਚਿਆਂ ਨਾਲ ਖਾਂਦੇ ਦਿਖੇ ਖਾਣਾ, ਦੇਖੋ ਵੀਡੀਓ
ਮੀਕਾ ਸਿੰਘ ਦੀ ਗਾਇਕੀ ਹੀ ਨਹੀਂ ਦਿਲ ਵੀ ਹੈ ਖੂਬਸੂਰਤ, ਗਰੀਬ ਬੱਚਿਆਂ ਨਾਲ ਖਾਂਦੇ ਦਿਖੇ ਖਾਣਾ, ਦੇਖੋ ਵੀਡੀਓ : ਮੀਕਾ ਸਿੰਘ ਉਹ ਪੰਜਾਬੀ ਗਾਇਕ ਜਿਸ ਨੇ ਬਾਲੀਵੁੱਡ 'ਚ ਆਪਣੀ ਦਮਦਾਰ ਗਾਇਕੀ ਨਾਲ ਪੰਜਾਬੀਆਂ ਦਾ ਨਾਮ ਰੌਸ਼ਨ ਕੀਤਾ ਹੈ। ਮੀਕਾ ਸਿੰਘ ਦੀ ਗਾਇਕੀ ਤਾਂ ਸ਼ਾਨਦਾਰ ਹੈ ਹੀ ਨਾਲ ਉਹਨਾਂ ਦਾ ਦਿਲ ਵੀ ਬਹੁਤ ਵੱਡਾ ਹੈ, ਜਿਸ ਦਾ ਸਬੂਤ ਦਿੰਦਾ ਹੈ ਮੀਕਾ ਸਿੰਘ ਦਾ ਇਹ ਵੀਡੀਓ ਜਿਸ 'ਚ ਮੀਕਾ ਸਿੰਘ ਸਵੇਰੇ 4 ਵਜੇ ਸੜਕ 'ਤੇ ਸਟਾਲ ਲਗਾ ਕੇ ਗੁਜ਼ਾਰਾ ਕਰਨ ਵਾਲੇ ਬੱਚਿਆਂ ਨਾਲ ਬੈਠ ਖਾਣਾ ਖਾਹ ਰਹੇ ਹਨ। ਦੱਸ ਦਈਏ ਇਹ ਵੀਡੀਓ ਗੋਆ ਦਾ ਹੈ, ਜਿੱਥੇ ਗਾਇਕ ਮੀਕਾ ਸਿੰਘ ਆਪਣੀਆਂ ਛੁੱਟੀਆਂ ਬਤੀਤ ਕਰ ਰਹੇ ਹਨ।
Hey friends.. When I went out for #Eggpau at 4am, I realised that we so much money in parties and that God has been so kind. But I have a small request if you can all spend there just spend 500 rupees which is nothing for us these beautiful kids can enjoy a meal too.@Divine_T pic.twitter.com/APslQWs8sL
— King Mika Singh (@MikaSingh) February 27, 2019
ਵੀਡੀਓ 'ਚ ਉਹਨਾਂ ਬਹੁਤ ਹੀ ਖੂਬਸੂਰਤ ਸੰਦੇਸ਼ ਦਿੱਤਾ ਹੈ। ਉਹਨਾਂ ਦਾ ਕਹਿਣਾ ਕਿ ਹੈ ਕਿ ਅਸੀਂ ਗੋਆ ਆ ਕੇ ਬਹੁਤ ਸਾਰਾ ਰੁਪਿਆ ਪਰਟੀਜ਼ 'ਚ ਉਡਾ ਦਿੰਦੇ ਹਾਂ ਪਰ ਸਾਨੂ ਇਹਨਾਂ ਗਰੀਬ ਬੱਚਿਆਂ ਅਤੇ ਪਰਿਵਾਰਾਂ ਬਾਰੇ ਵੀ ਸੋਚਣਾ ਚਾਹੀਦਾ ਹੈ ਤੇ ਕੁਝ ਰੁਪਿਆਂ ਦੀਆਂ ਮਦਦ ਇਹਨਾਂ ਲਈ ਵੀ ਦੇਣੀ ਚਾਹੀਦੀ ਹੈ। ਮੀਕਾ ਸਿੰਘ ਨੇ ਇਹ ਵੀਡੀਓ ਆਪਣੇ ਟਵਿੱਟਰ ਅਕਾਊਂਟ 'ਤੇ ਪੋਸਟ ਕੀਤਾ ਹੈ। ਉਹਨਾਂ ਦੇ ਇਸ ਉਪਰਾਲੇ ਨੂੰ ਲੋਕਾਂ ਵੱਲੋਂ ਖਾਸਾ ਸਰਾਹਿਆ ਜਾ ਰਿਹਾ ਹੈ।
ਹੋਰ ਵੇਖੋ : ਆਮਿਰ ਖਾਨ ਦਾ ਸ਼ਲੋਕਾ ਮਹਿਤਾ ਨਾਲ ਇਹ ਸ਼ਾਨਦਾਰ ਡਾਂਸ ਛਾਇਆ ਸੁਰਖੀਆਂ ‘ਚ, ਦੇਖੋ ਵੀਡੀਓ
View this post on Instagram
Good morning.. How many of you know that this song is sung by me?
ਮੀਕਾ ਸਿੰਘ ਬਾਲੀਵੁੱਡ 'ਚ ਬਹੁਤ ਵੱਡਾ ਨਾਮ ਹੈ। ਕੋਈ ਹੀ ਅਜਿਹੀ ਫਿਲਮ ਹੁੰਦੀ ਹੋਵੇਗੀ ਜਿਸ 'ਚ ਮੀਕਾ ਸਿੰਘ ਦਾ ਗਾਇਆ ਗਾਣਾ ਨਾ ਹੋਵੇ। ਮੀਕਾ ਸਿੰਘ ਦੀ ਅਜਿਹੀ ਦਰਿਆਦਿਲੀ ਦੀਆਂ ਵੀਡੀਓਜ਼ ਅਕਸਰ ਹੀ ਵੇਖਣ ਨੂੰ ਮਿਲ ਜਾਂਦੀਆਂ ਹਨ। ਜਲਦ ਮੀਕਾ ਸਿੰਘ, ਉਹਨਾਂ ਦੇ ਵੱਡੇ ਭਰਾ ਦਲੇਰ ਮਹਿੰਦੀ, ਹੰਸ ਰਾਜ ਹੰਸ ਅਤੇ ਗਾਇਕ ਜਸਬੀਰ ਜੱਸੀ ਕਪਿਲ ਸ਼ਰਮਾ ਦੇ ਸ਼ੋਅ 'ਚ ਵੀ ਹਾਸਿਆਂ ਦੇ ਠਹਾਕੇ ਲਗਾਉਂਦੇ ਨਜ਼ਰ ਆਉਣ ਵਾਲੇ ਹਨ।