ਗਾਇਕ ਮੀਕਾ ਸਿੰਘ ਪਹੁੰਚੇ ਨਨਕਾਣਾ ਸਾਹਿਬ, ਗੁਰਦੁਆਰਾ ਸਾਹਿਬ 'ਚ ਟੇਕਿਆ ਮੱਥਾ, ਵੀਡੀਓ ਵਾਇਰਲ 

By  Rupinder Kaler August 8th 2019 05:34 PM

ਪੰਜਾਬੀ ਗਾਣਿਆਂ ਨਾਲ ਬਾਲੀਵੁੱਡ ਵਿੱਚ ਧਾਕ ਜਮਾਉਣ ਵਾਲੇ ਮਸ਼ਹੂਰ ਗਾਇਕ ਮੀਕਾ ਸਿੰਘ ਬੀਤੇ ਦਿਨ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਨਨਕਾਣਾ ਸਾਹਿਬ ਪਹੁੰਚੇ, ਇਸ ਪਵਿੱਤਰ ਸਥਾਨ ਤੇ ਪਹੁੰਚ ਕੇ ਉਹਨਾਂ ਨੇ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਿਆ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ । ਇਸ ਦੌਰਾਨ ਮੀਕਾ ਸਿੰਘ ਨੇ ਪੰਗਤ ਵਿੱਚ ਬੈਠ ਕੇ ਲੰਗਰ ਵੀ ਛਕਿਆ ।

ਮੀਕਾ ਸਿੰਘ ਨੂੰ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਸਿਰੋਪਾ ਵੀ ਦਿੱਤਾ ਗਿਆ ।ਇਸ ਦੌਰੇ ਦੌਰਾਨ ਮੀਕਾ ਦੇ ਪਾਕਿਸਤਾਨੀ ਪ੍ਰਸ਼ੰਸਕਾਂ ਨੇ ਉਹਨਾਂ ਸੈਲਫੀਆਂ ਵੀ ਲਈਆਂ । ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਕੁਝ ਦਿਨ ਪਹਿਲਾਂ ਹੀ ਨਨਕਾਣਾ ਸਾਹਿਬ ਤੋਂ ਕੌਮਾਂਤਰੀ ਨਗਰ ਕੀਰਤਨ ਰਵਾਨਾ ਹੋਇਆ ਹੈ ।

ਇਸ ਸਭ ਦੇ ਚਲਦੇ ਦੋਹਾਂ ਦੇਸ਼ਾਂ ਵਿਚਾਲੇ ਕਾਫੀ ਸੁਖਾਵਾਂ ਮਾਹੌਲ ਸੀ । ਪਰ ਮੋਦੀ ਸਰਕਾਰ ਵੱਲੋਂ ਕਸ਼ਮੀਰ ਵਿੱਚੋਂ ਧਾਰਾ 370 ਹਟਾਉਣ ਤੇ ਦੋਹਾਂ ਦੇਸ਼ਾਂ ਵਿਚਾਲੇ ਫਿਰ ਤਣਾਅ ਦਾ ਮਹੌਲ ਬਣ ਗਿਆ ਹੈ ।

Related Post