ਹੁਣ ਗਾਇਕ ਮੀਕਾ ਸਿੰਘ ਨੇ ਅਨੂੰ ਮਲਿਕ ਨਾਲ ਲਿਆ ਪੰਗਾ, ਸਟੇਜ ਤੋਂ ਇਸ ਤਰ੍ਹਾਂ ਉਡਾਇਆ ਮਜ਼ਾਕ

By  Rupinder Kaler December 17th 2019 01:14 PM

ਬਾਲੀਵੁੱਡ ਦੇ ਪਲੇਬੈਕ ਸਿੰਗਰ ਮੀਕਾ ਸਿੰਘ ਹਾਲ ਹੀ ਵਿੱਚ ਇੱਕ ਪ੍ਰੋਗਰਾਮ ਵਿੱਚ ਪਹੁੰਚੇ ਸਨ, ਜਿੱਥੇ ਉਹਨਾਂ ਨੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਈ ਖੁਲਾਸੇ ਕੀਤੇ । ਇਸ ਗੱਲਬਾਤ ਦੌਰਾਨ ਮੀਕਾ ਸਿੰਘ ਨੇ ਗਾਇਕ ਅਨੂੰ ਮਲਿਕ ਦੀਆਂ ਖੂਬ ਲੱਤਾਂ ਖਿੱਚੀਆਂ । ਮੀਕਾ ਸਿੰਘ ਨੇ ਦੱਸਿਆ ਕਿ ਕਰੀਅਰ ਦੇ ਸ਼ੁਰੂਆਤੀ ਦਿਨਾਂ ਵਿੱਚ ਉਹਨਾਂ ਦੀ ਆਵਾਜ਼ ਬਹੁਤ ਖਰਾਬ ਸੀ ।

https://www.instagram.com/p/B6Fd-n5nEWO/

ਉਹਨਾਂ ਨੇ ਦੱਸਿਆ ਕਿ 1995 ਵਿੱਚ ਉਹਨਾਂ ਨੇ ਦਲੇਰ ਭਾਜੀ ਦਾ ਗਾਣਾ ‘ਡਰਦੀ ਰੱਬ ਰੱਬ ਕਰਦੀ’ ਕੰਪੋਜ ਕੀਤਾ ਸੀ । ਇਸ ਦੌਰਾਨ ਉਹ ਗਾਇਕ ਬਣਨ ਦੀ ਵੀ ਸੋਚ ਰਹੇ ਸਨ । ਇਸ ਮੌਕੇ ਉਹਨਾਂ ਨੇ ‘ਸਾਵਨ ਮੇਂ ਲੱਗ ਗਈ ਆਗ’ ਗਾਣੇ ਨੂੰ ਖੁਦ ਹੀ ਗਾਇਆ ਤੇ ਖੁਦ ਹੀ ਕੰਪੋਜ ਕਰਕੇ ਰਿਲੀਜ਼ ਕਰ ਦਿੱਤਾ । ਦਲੇਰ ਮਹਿੰਦੀ ਨੇ ਜਦੋਂ ਇਹ ਗਾਣਾ ਸੁਣਿਆ ਤਾਂ ਉਹਨਾਂ ਨੇ ਕਿਹਾ ਕਿ ਤੇਰੀ ਆਵਾਜ਼ ਬਹੁਤ ਖਰਾਬ ਹੈ । ਉਹਨਾਂ ਨੇ ਮੀਕਾ ਨੂੰ ਗਾਣਾ ਗਾਉਣ ਤੋਂ ਮਨਾ ਕਰ ਦਿੱਤਾ ।

https://www.instagram.com/p/B55HJEInBbC/

ਦਲੇਰ ਮਹਿੰਦੀ ਦੇ ਇਸ ਰਵੱਈਏ ਤੇ ਮੀਕਾ ਨੇ ਕਿਹਾ ਕਿ ਉਹ ਅਨੂੰ ਮਲਿਕ ਤੋਂ ਤਾਂ ਵਧੀਆ ਹੀ ਗਾਉਂਦੇ ਹਨ । ਮੀਕਾ ਨੇ ਸਟੇਜ ਤੋਂ ਹੀ ਕਿਹਾ ਕਿ ਅਨੂੰ ਜੀ ਗੁੱਸਾ ਨਾ ਕਰਿਓ ਤੁਸੀਂ ਬਹੁਤ ਖਰਾਬ ਗਾਊਂਦੇ ਹੋ । ਮੀਕਾ ਸਿੰਘ ਨੇ ਦਲੇਰ ਮਹਿੰਦੀ ਨੂੰ ਕਿਹਾ ਕਿ ਜੇਕਰ ਤੁਸੀਂ ਗਾ ਸਕਦੇ ਹੋ ਤਾਂ ਮੈਂ ਵੀ ਗਾ ਸਕਦਾ ਹਾਂ ।

https://www.instagram.com/p/B5W0_D2HSA4/

ਮੀਕਾ ਦਾ ਇਹ ਗਾਣਾ ਹਿੱਟ ਹੋ ਗਿਆ ਤੇ ਮੀਕਾ ਦੀ ਪਹਿਚਾਣ ਇੱਕ ਗਾਇਕ ਦੇ ਰੂਪ ਵਿੱਚ ਹੋਣ ਲੱਗੀ । ਮੀਕਾ ਨੇ ਕਿਹਾ ਕਿ ਪਹਿਲਾ ਗਾਣਾ ਹਿੱਟ ਹੋਣ ਤੋਂ ਬਾਅਦ ਮੈਨੂੰ ਗਿਟਾਰ ਵਜਾਉਣ ਦੇ ਜਿੱਥੇ 5 ਹਜ਼ਾਰ ਮਿਲਦੇ ਸਨ ਉੱਥੇ 50 ਹਜ਼ਾਰ ਮਿਲਣ ਲੱਗੇ ਸਨ । ਉਹਨਾਂ ਨੇ ਕਿਹਾ ਕਿ ਤਿੰਨ ਸਾਲ ਉਹਨਾਂ ਨੇ ਬਹੁਤ ਮਿਹਨਤ ਕੀਤੀ ਤੇ ਵਾਪਿਸ ਗਾਣੇ ਗਾਉਣ ਲੱਗਾ ।

Related Post