ਪਾਕਿਸਤਾਨ 'ਚ ਪਰਫਾਰਮ ਕਰਨਾ ਗਾਇਕ ਮੀਕਾ ਸਿੰਘ ਨੂੰ ਪਿਆ ਮਹਿੰਗਾ,ਇੰਝ ਕੱਢੀ ਪ੍ਰਸ਼ੰਸਕਾਂ ਨੇ ਭੜਾਸ 

By  Shaminder August 12th 2019 02:47 PM

ਪੰਜਾਬੀ ਗਾਇਕ ਮੀਕਾ ਸਿੰਘ ਨੂੰ ਪਾਕਿਸਤਾਨ 'ਚ ਇੱਕ ਅਰਬਪਤੀ ਸ਼ਖਸ ਦੇ ਵਿਆਹ 'ਤੇ ਪਰਫਾਰਮ ਕਰਨਾ ਮਹਿੰਗਾ ਪੈ ਗਿਆ ਹੈ । ਜਿਸ ਤੋਂ ਬਾਅਦ ਪ੍ਰਸ਼ੰਸਕਾਂ ਵੱਲੋਂ ਉਨ੍ਹਾਂ 'ਤੇ ਲਗਾਤਾਰ ਕਮੈਂਟ ਕੀਤੇ ਜਾ ਰਹੇ ਨੇ । ਓਧਰ ਪਾਕਿਸਤਾਨ 'ਚ ਵੀ ਇਸ ਵੀਡੀਓ ਨੂੰ ਵੇਖਿਆ ਜਾ ਰਿਹਾ ਹੈ । ਪਰਫਾਰਮੈਂਸ ਦੌਰਾਨ ਮੀਕਾ ਸਿੰਘ 'ਜੁੰਮੇ ਕੀ ਰਾਤ' ਗੀਤ ਗਾਉਂਦੇ ਸੁਣਾਈ ਦੇ ਰਹੇ ਹਨ ।

ਹੋਰ ਵੇਖੋ :Search ਮੀਕਾ ਸਿੰਘ ਗਾਇਕ ਮੀਕਾ ਸਿੰਘ ਪਹੁੰਚੇ ਨਨਕਾਣਾ ਸਾਹਿਬ, ਗੁਰਦੁਆਰਾ ਸਾਹਿਬ ‘ਚ ਟੇਕਿਆ ਮੱਥਾ, ਵੀਡੀਓ ਵਾਇਰਲ

https://twitter.com/nailainayat/status/1160273105207660544

ਇਸ ਵੀਡੀਓ ਨੂੰ ਵਿਆਹ 'ਚ ਸ਼ਾਮਿਲ ਹੋਣ ਆਏ ਕੁਝ ਮਹਿਮਾਨਾਂ ਵੱਲੋਂ ਸਾਂਝਾ ਕੀਤਾ ਗਿਆ ਹੈ । ਇਸ ਦੇ ਨਾਲ ਹੀ ਕੁਝ ਪਾਕਿਸਤਾਨੀ ਸਿਆਸਤਦਾਨਾਂ ਵੱਲੋਂ ਵੀ ਇਸ ਵੀਡੀਓ ਨੂੰ ਟਵਿੱਟਰ 'ਤੇ ਸਾਂਝਾ ਕੀਤਾ ਗਿਆ ਹੈ ।

Image result for mika singh performance

ਦੱਸ ਦਈਏ ਕਿ ਕਸ਼ਮੀਰ 'ਚ ਧਾਰਾ 370 ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਬੁਰੀ ਤਰ੍ਹਾਂ ਬੌਖਲਾ ਗਿਆ ਹੈ ਅਤੇ ਦੋਨਾਂ ਮੁਲਕਾਂ ਦਰਮਿਆਨ ਤਲਖੀ ਵੱਧਦੀ ਜਾ ਰਹੀ ਹੈ ।ਅਜਿਹੇ 'ਚ ਮੀਕਾ ਸਿੰਘ ਵੱਲੋਂ ਪਾਕਿਸਤਾਨ 'ਚ ਪਰਫਾਰਮ ਕਰਨ 'ਤੇ ਭਾਰਤ 'ਚ ਸੋਸ਼ਲ ਮੀਡੀਆ 'ਤੇ ਲੋਕਾਂ ਵੱਲੋਂ ਉਨ੍ਹਾਂ ਖਿਲਾਫ ਭੜਾਸ ਕੱਢੀ ਜਾ ਰਹੀ ਹੈ ।

Image result for mika singh performance

Related Post