ਅੱਜ ਹੈ ਮਿਲਿੰਦ ਗਾਬਾ ਦਾ ਅੱਜ ਜਨਮ ਦਿਨ, ਇਸ ਤਰ੍ਹਾਂ ਵਿਰਾਸਤ ’ਚ ਮਿਲਿਆ ਗੀਤ ਸੰਗੀਤ

By  Rupinder Kaler December 7th 2019 10:40 AM

ਗਾਇਕ ਤੇ ਸੰਗੀਤਕਾਰ ਮਿਲਿੰਦ ਗਾਬਾ ਦਾ ਅੱਜ ਜਨਮ ਦਿਨ ਹੈ । ਮਿਲਿੰਦ ਗਾਬਾ ਉਹ ਗਾਇਕ ਤੇ ਸੰਗੀਤਕਾਰ ਹੈ ਜਿਸ ਨੇ ਬਹੁਤ ਥੋੜੇ ਸਮੇਂ ਵਿੱਚ ਹੀ ਮਿਊਜ਼ਿਕ ਦੇ ਖੇਤਰ ਵਿੱਚ ਵੱਖਰੀ ਪਹਿਚਾਣ ਬਣਾ ਲਈ ਹੈ । ਮਿਲਿੰਦ ਗਾਬਾ ਉਹ ਕਲਾਕਾਰ ਹੈ ਜਿਸ ਵਿੱਚ ਹਰ ਗੁਣ ਮੌਜੂਦ ਹੈ ਉਹ ਇੱਕ ਗਾਇਕ, ਰੈਪਰ, ਗੀਤਕਾਰ, ਐਕਟਰ, ਸੰਗੀਤ ਨਿਰਦੇਸ਼ਕ ਹੈ । ਇਸ ਆਰਟੀਕਲ ਵਿੱਚ ਮਿਲਿੰਦ ਦੇ ਗਾਣੇ ਤੇ ਉਹਨਾਂ ਦੀਆਂ ਗੱਲਾਂ ਤੋਂ ਜਾਣੂ ਕਰਾਵਾਂਗੇ, ਜਿਹੜੀਆਂ ਸ਼ਾਇਦ ਤੁਹਾਨੂੰ ਨਾ ਪਤਾ ਹੋਣ ।

https://www.instagram.com/p/B5qNvdLnYMB/

ਮਿਲਿੰਦ ਗਾਬਾ ਦਾ ਜਨਮ 7 ਦਸੰਬਰ ਨੂੰ ਦਿੱਲੀ ਵਿੱਚ ਹੋਇਆ ਸੀ। ਮਿਲਿੰਦ ਗਾਬਾ ਨੇ ਮੁੱਢਲੀ ਪੜ੍ਹਾਈ ਦਿੱਲੀ ਦੇ ਵੇਦ ਵਿਆਸ ਡੀ.ਏ.ਵੀ ਪਬਲਿਕ ਸਕੂਲ ਤੋਂ ਹਾਸਲ ਕੀਤੀ । ਮਿਲਿੰਦ ਨੂੰ ਸਕੂਲ ਟਾਈਮ ਤੋਂ ਹੀ ਗੀਤ ਸੰਗੀਤ ਵਿੱਚ ਰੂਚੀ ਸੀ ਕਿਉਂਕਿ ਇਹ ਸਭ ਕੁਝ ਉਹਨਾਂ ਨੂੰ ਵਿਰਾਸਤ 'ਚ ਮਿਲਿਆ ਹੈ ।

https://www.instagram.com/p/B5h5S3GHqGv/

ਮਿਲਿੰਦ ਦੇ ਪਿਤਾ ਸ਼੍ਰੀ ਜੀਤੂ ਗਾਬਾ ਮਿਊਜ਼ਿਕ ਡਾਇਰੈਕਟਰ ਹਨ ਇਸ ਲਈ ਉਹਨਾਂ ਦੇ ਘਰ ਦਾ ਮਾਹੌਲ ਵੀ ਸੰਗੀਤਮਈ ਸੀ ਜਿਸ ਕਰਕੇ ਮਿਲਿੰਦ ਗਾਬਾ ਨੇ ਇਸ ਖੇਤਰ ਵਿੱਚ ਹੀ ਆਪਣਾ ਕਰੀਅਰ ਬਨਾਉਣਾ ਚਾਹਿਆ ਤੇ ਉਹਨਾਂ ਨੂੰ ਸਫਲਤਾ ਵੀ ਮਿਲੀ । ਮਿਲਿੰਦ ਗਾਬਾ ਨੇ ਬਾਲੀਵੁੱਡ ਫਿਲਮ ‘ਵੈਲਕਮ ਬੈਕ’ ਦੇ ਟਾਈਟਲ ਟਰੈਕ ‘ਚ ਮੀਕਾ ਸਿੰਘ ਦੇ ਨਾਲ ਰੈਪ ਕੀਤਾ ਜਿਸ ਨਾਲ ਉਹਨਾਂ ਨੂੰ ਸੰਗੀਤ ਦੀ ਦੁਨੀਆ ਵਿੱਚ ਪਹਿਚਾਣ ਮਿਲ ਗਈ ।

https://www.instagram.com/p/B5uwjR-HliN/

ਮਿਲਿੰਦ ਨੇ ਨਿੱਕੀ ਉਮਰ 'ਚ ਹੀ ਸਫਲਤਾ ਦੀਆਂ ਉਚਾਈਆਂ ਨੂੰ ਛੂਹ ਲਿਆ ਹੈ ਤੇ ਗਾਬਾ ਦਾ ਹਰ ਗਾਣਾ ਸਰੋਤਿਆਂ ਦੇ ਦਿਲਾਂ 'ਤੇ ਰਾਜ ਕਰਦਾ ਹੈ। ਮਿਲਿੰਦ ਗਾਬਾ ਦੇ ਹਿੱਟ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਲਿਸਟ ਵਿੱਚ 'ਨਜ਼ਰ ਲੱਗ ਜਾਏਗੀ', 'ਮੈਂ ਤੇਰੀ ਹੋ ਗਈ', 'ਬਿਊਟੀਫੁੱਲ', 'ਯਾਰ ਮੋੜ ਦੋ' ਤੇ 'ਜ਼ਰਾ ਪਾਸ ਆਉ' ਸਮੇਤ ਹੋਰ ਬਹੁਤ ਸਾਰੇ ਗਾਣੇ ਸ਼ਾਮਿਲ ਹਨ, ਤੇ ਉਹਨਾਂ ਵੱਲੋਂ ਦਿੱਤੇ ਜਾਣ ਵਾਲੇ ਹਿੱਟ ਗਾਣਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ।

https://www.instagram.com/p/B5SgbWSHft9/

Related Post