ਕਿਸ ਤਰ੍ਹਾਂ ਕੋਈ ਫ਼ਿਲਮ ਹੁੰਦੀ ਹੈ ਸੁਪਰ ਹਿੱਟ, ਜਾਣੋਂ ਕਰਮਜੀਤ ਅਨਮੋਲ ਵੱਲੋਂ ਸ਼ੇਅਰ ਕੀਤੀ ਇਸ ਵੀਡਿਓ ਨੂੰ ਦੇਖ ਕੇ

By  Rupinder Kaler March 2nd 2019 10:47 AM

ਪੰਜਾਬੀ ਫ਼ਿਲਮ ਮਿੰਦੋ ਤਸੀਲਦਾਰਨੀ ਦੀ ਸ਼ੂਟਿੰਗ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ । ਇਸ ਫ਼ਿਲਮ ਵਿੱਚ ਪੰਜਾਬ ਦੇ ਸੱਭਿਆਚਾਰ ਖ਼ਾਸ ਕਰਕੇ ਪੰਜਾਬ ਦੀ ਕਿਸਾਨੀ ਨੂੰ ਦਿਖਾਇਆ ਜਾਵੇਗਾ ਜਿਸ ਦਾ ਖੁਲਾਸਾ ਉਸ ਵੀਡਿਓ ਤੋਂ ਹੁੰਦਾ ਹੈ , ਜਿਹੜੀ ਕਿ ਕਰਮਜੀਤ ਅਨਮੋਲ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ। ਇਸ ਵੀਡਿਓ ਵਿੱਚ ਮਿੰਦੋ ਤਸੀਲਦਾਰਨੀ ਦੀ ਟੀਮ ਦੇ ਦੋ ਮੈਂਬਰ ਇੱਕ ਟਰੈਕਟਰ ਨੂੰ ਲਿਜਾ ਰਹੇ ਹਨ । ਕਰਮਜੀਤ ਅਨਮੋਲ ਉਹਨਾਂ ਪਿੱਛੇ ਗੱਡੀ ਤੇ ਜਾ ਰਹੇ ਹਨ ।

https://www.instagram.com/p/Buaz6wGBytt/

ਵੀਡਿਓ ਵਿੱਚ ਵਿਚ ਕਰਮਜੀਤ ਕਹਿ ਰਹੇ ਹਨ ਕਿ ਇਹ ਟੀਮ ਦੇ ਉਹ ਮੈਂਬਰ ਹਨ ਜਿਹੜੇ ਬਹੁਤ ਮਿਹਨਤ ਕਰਦੇ ਹਨ । ਇਹ ਦੋਵਂੇ ਸਵੇਰੇ ਸਵੇਰੇ ਫ਼ਿਲਮ ਦੇ ਸੈੱਟ ਤੇ ਟਰੈਕਟਰ ਲਿਜਾ ਰਹੇ ਹਨ । ਕਰਮਜੀਤ ਅਨਮੋਲ ਦਾ ਇਸ ਵੀਡਿਓ ਨੂੰ ਸ਼ੇਅਰ ਕਰਨ ਦਾ ਕੀ ਮਕਸਦ ਹੈ ਇਹ ਤਾਂ ਉਹ ਹੀ ਦੱਸ ਸਕਦੇ ਹਨ, ਪਰ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੋਈ ਫਿਲਮ ਤਾਂ ਹੀ ਹਿੱਟ ਹੋ ਸਕਦੀ ਹੈ ਜੇਕਰ ਉਸ ਤੇ ਚੰਗੀ ਮਿਹਨਤ ਕੀਤੀ ਹੋਵੇ । ਕਿਸੇ ਫ਼ਿਲਮ ਨੂੰ ਪੂਰੀ ਟੀਮ ਦੀ ਮਿਹਨਤ ਹੀ ਕਾਮਯਾਬ ਬਣਾਉਂਦੀ ਹੈ ।

https://www.instagram.com/p/Bud3LfSBhEm/

ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ  ਇਸ ਫਿਲਮ ਵਿੱਚ ਰਾਜਵੀਰ ਜਵੰਦਾ ਮੁੱਖ ਭੂਮਿਕਾ ਵਿੱਚ ਦਿਖਾਈ ਦੇਣਗੇ ਜਦੋਂ ਕਿ ਉਹਨਾਂ ਦੇ ਨਾਲ ਕਵਿਤਾ ਕੌਸ਼ਿਕ ਹੋਣਗੇ । ਇਸ ਤਰ੍ਹਾਂ ਕਰਮਜੀਤ ਅਨਮੋਲ ਅਤੇ ਹੋਰ ਕਈ ਕਲਾਕਾਰ ਇਸ ਫਿਲਮ ਦਾ ਸ਼ਿੰਗਾਰ ਬਣਨਗੇ । ‘ਮਿੰਦੋ ਤਹਿਸੀਲਦਾਰਨੀ’ ਫਿਲਮ 27  ਜੂਨ 2019 ਨੂੰ ਰਿਲੀਜ਼ ਹੋਵੇਗੀ । ਇਸ ਫਿਲਮ ਦੀ ਕਹਾਣੀ ਅਤੇ ਨਿਰਦੇਸ਼ਨ ਅਵਤਾਰ ਸਿੰਘ ਕਰਨਗੇ ।ਇਹ ਫਿਲਮ ਕਰਮਜੀਤ ਅਨਮੋਲ ਤੇ ਰਨਜੀ ਸਿੰਗਲਾ ਦੀ ਪ੍ਰੋਡਕਸ਼ਨ ਹੇਠ ਬਣ ਰਹੀ ਹੈ । ਸੋ ਰਾਜਵੀਰ ਜਵੰਦਾ ਇਸ ਫਿਲਮ ਲਈ ਖੂਬ ਮਿਹਨਤ ਕਰ ਰਹੇ ਹਨ ਤੇ ਇਹ ਫਿਲਮ ਉਹਨਾਂ ਨੂੰ ਕੀ ਮੁਕਾਮ ਦਿਵਾਉਂਦੀ ਹੈ ਇਹ ਦੇਖਣ ਵਾਲੀ ਗੱਲ ਹੋਵੇਗੀ ।

 

Related Post