ਮੋਗਾ ਦੇ ਇਸ ਸਟਾਰ ਨੇ ਔਖੇ ਵੇਲੇ ‘ਚ ਮਜ਼ਦੂਰਾਂ ਦੀ ਮਦਦ ਕਰਕੇ ਮੋਹ ਲਿਆ ਸਭ ਦਾ ਮਨ, ਮੰਤਰੀ ਸਮ੍ਰਿਤੀ ਇਰਾਨੀ ਨੇ ਇੰਝ ਕੀਤੀ ਤਾਰੀਫ਼

By  Shaminder May 25th 2020 05:03 PM

ਦੇਸ਼ ‘ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ । ਹੁਣ ਤੱਕ ਇਸ ਵਾਇਰਸ ਦੀ ਲਪੇਟ ‘ਚ ਆਉਣ ਕਾਰਨ ਕਈ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਨੇ, ਜਦੋਂਕਿ ਕਈ ਲੋਕ ਇਸ ਬਿਮਾਰੀ ਦੇ ਨਾਲ ਜੂਝ ਰਹੇ ਨੇ । ਪੂਰੇ ਦੇਸ਼ ‘ਚ ਬੀਤੇ ਕਈ ਦਿਨਾਂ ਤੋਂ ਲਾਕਡਾਊਨ ਚੱਲ ਰਿਹਾ ਹੈ । ਪਰ ਇਸ ਲਾਕਡਾਊਨ ਦੌਰਾਨ ਸਭ ਤੋਂ ਜ਼ਿਆਦਾ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪ੍ਰਵਾਸੀ ਮਜ਼ਦੂਰਾਂ ਨੂੰ । ਜਿਨ੍ਹਾਂ ਦੇ ਸਾਹਮਣੇ ਰੋਜ਼ੀ ਰੋਟੀ ਦਾ ਸਵਾਲ ਖੜਾ ਹੋ ਚੁੱਕਿਆ ਹੈ, ਪਰ ਕੁਝ ਮਜ਼ਦੂਰ ਜੋ ਆਪਣੇ ਘਰਾਂ ਨੂੰ ਜਾਣਾ ਚਾਹੁੰਦੇ ਸਨ ਪਰ ਲਾਕਡਾਊਨ ਕਾਰਨ ਆਵਾਜਾਈ ਦੇ ਸਾਰੇ ਸਾਧਨ ਬੰਦ ਹੋਣ ਕਾਰਨ ਇਹ ਮਜ਼ਦੂਰ ਆਪਣੇ ਘਰਾਂ ਨੂੰ ਨਹੀਂ ਸਨ ਜਾ ਸਕੇ ।

https://twitter.com/smritiirani/status/1264382750913691648

ਪਰ ਅਜਿਹੇ ਮੌਕੇ ਅਦਾਕਾਰ ਸੋਨੂੰ ਸੂਦ ਇਨ੍ਹਾਂ ਮਜ਼ਦੂਰਾਂ ਲਈ ਫਰਿਸ਼ਤਾ ਬਣ ਕੇ ਸਾਹਮਣੇ ਆਏ ਹਨ । ਉਨ੍ਹਾਂ ਨੇ ਖੁਦ ਆਪਣੇ ਖਰਚੇ ‘ਤੇ ਇਨ੍ਹਾਂ ਮਜ਼ਦੂਰਾਂ ਨੂੰ ਆਪੋ ਆਪਣੇ ਘਰਾਂ ‘ਚ ਪਹੁੰਚਾਉਣ ਦਾ ਬੀੜਾ ਚੁੱਕਿਆ ਹੈ । ਜਿਸ ਤੋਂ ਬਾਅਦ ਇਨ੍ਹਾਂ ਮਜ਼ਦੂਰਾਂ ਵੱਲੋਂ ਜਿੱਥੇ ਉਨ੍ਹਾਂ ਦਾ ਸ਼ੁਕਰੀਆ ਅਦਾ ਕੀਤਾ ਜਾ ਰਿਹਾ ਹੈ, ਉੱਥੇ ਹੀ ਮੰਤਰੀ ਸਮ੍ਰਿਤੀ ਇਰਾਨੀ ਨੇ ਵੀ ਸੋਨੂੰ ਸੂਦ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਹੈ ।

https://twitter.com/SonuSood/status/1263893809827463168

ਸਾਥੀ ਕਲਾਕਾਰ ਦੇ ਤੌਰ 'ਤੇ ਮੈ ਤਹਾਨੂੰ ਦਹਾਕਿਆਂ ਤੋਂ ਜਾਣਦੀ ਹਾਂ ਪਰ ਅੱਜ ਦੇ ਇਨ੍ਹਾਂ ਮੁਸ਼ਕਲ ਹਾਲਾਤ 'ਚ ਜੋ ਦਇਆ ਤੁਸੀਂ ਦਿਖਾਈ ਹੈ, ਉਸ ਨੇ ਮੈਨੂੰ ਮਾਣ ਮਹਿਸੂਸ ਕਰਨ ਦਾ ਮੌਕਾ ਦਿੱਤਾ ਹੈ। ਲੋੜਵੰਦਾਂ ਦੀ ਮਦਦ ਲਈ ਸ਼ੁਕਰੀਆ।

https://www.instagram.com/p/B-HnddEg5Uj/

ਪੰਜਾਬ ਦੇ ਮੋਗਾ ਤੋਂ ਉੱਠ ਕੇ ਬਾਲੀਵੁੱਡ ਵਿੱਚ ਵੱਡਾ ਨਾਂ ਬਣਾਉਣ ਸੋਨੂੰ ਨੇ ਹੁਣ ਤਕ ਸਾਢੇ ਸੱਤ ਸੌ ਤੋਂ ਵੱਧ ਪਰਵਾਸੀਆਂ ਨੂੰ ਉਨ੍ਹਾਂ ਦੇ ਘਰ ਤਕ ਪਹੁੰਚਾਇਆ ਹੈ। ਅਜਿਹੇ 'ਚ ਸਮ੍ਰਿਤੀ ਇਰਾਨੀ ਨੇ ਸੋਨੂ ਸੂਦ ਦੀ ਤਾਰੀਫ਼ ਕੀਤੀ ਹੈ। ਸਮ੍ਰਿਤੀ ਨੇ ਲਿਖਿਆ ਸੋਨੂ ਤੁਸੀਂ ਲੋੜਵੰਦਾਂ ਲਈ ਜੋ ਦਇਆ ਦਿਖਾਈ ਹੈ, ਉਸ 'ਤੇ ਮੈਨੂੰ ਮਾਣ ਹੈ।

Related Post