ਜਾਣੋ ਕਿਹੋ ਜਿਹਾ ਲਗਾ ਮਿਸ ਪੂਜਾ ਨੂੰ ਪਹਿਲਾ ਹਿੰਦੀ ਗੀਤ ਕਰਕੇ

By  Gourav Kochhar January 10th 2018 11:49 AM -- Updated: January 10th 2018 12:23 PM

ਬਾਲੀਵੁੱਡ ਵਿਚ ਅੱਜ ਕਲ ਪੰਜਾਬੀ ਗਾਇਕਾਂ ਦੀ ਪੂਰੀ ਚੜਾਈ ਆ | ਹਰ ਕੋਈ ਬਾਲੀਵੁੱਡ ਫ਼ਿਲਮ ਬਣਾਉਣ ਵਾਲਾ ਚਾਹੁੰਦਾ ਹੈ ਕਿ ਉਸਦੀ ਫ਼ਿਲਮ ਵਿਚ ਕੋਈ ਪੰਜਾਬੀ ਬੀਟ ਗੀਤ ਜਰੂਰ ਹੋਵੇ, ਫਿਰ ਚਾਹੇ ਉਹ ਹਨੀ ਸਿੰਘ ਦਾ ਹੋਵੇ ਜਾਂ ਹੋਵੇ ਗੁਰੂ ਰੰਧਾਵਾ ਦਾ | ਪਰ ਹੁਣ ਇਨ੍ਹਾਂ ਪੰਜਾਬੀ ਗਾਇਕਾਂ ਦੀ ਸੂਚੀ ਵਿਚ ਇਕ ਹੋਰ ਨਾਮ ਜੁੜਦਾ ਨਜ਼ਰ ਆ ਰਿਹਾ ਹੈ, ਤੇ ਉਹ ਨਾਮ ਹੈ ਮਿਸ ਪੂਜਾ ਦਾ |

ਜੀ ਹਾਂ ਤੁਸੀਂ ਮਿਸ ਪੂਜਾ ਨੂੰ ਪੰਜਾਬੀ ਗੀਤ ਗਾਉਂਦੇ ਤਾਂ ਬਹੁਤ ਵਾਰ ਵੇਖਿਆ ਹੋਣਾ ਹੈ ਪਰ ਹੁਣ ਮਿਸ ਪੂਜਾ ਨੇ ਇਕ ਹਿੰਦੀ ਗੀਤ ਗਾਇਆ ਹੈ ਜਿਸਦਾ ਨਾਮ ਹੈ ਪਰਦੇ ਮੇਂ ਰਹਿਣੇ ਦੋ | ਆਸ਼ਾ ਭੋਸਲੇ ਦੁਆਰਾ ਗਾਇਆ ਇਹ ਗੀਤ ਕਿਸੀ ਸਮੇਂ ਬਹੁਤ ਹਿੱਟ ਹੋਇਆ ਸੀ | ਪਰ ਪੰਜਾਬੀ ਗਾਇਕਾ ਨੇ ਇਸ ਗੀਤ ਨੂੰ ਆਪਣੀ ਸੁਰੀਲੀ ਤੇ ਮੀਠੀ ਆਵਾਜ਼ ਵਿਚ ਗਾ ਕੇ ਗੀਤ ਨੂੰ ਸੁਪਰ-ਡੁਪਰ ਹਿੱਟ ਕਰ ਦਿੱਤਾ ਹੈ | ਇਸ ਗੀਤ ਨੂੰ ਲੋਕਾਂ ਨੇ ਇਨ੍ਹਾਂ ਪਸੰਦ ਕਿੱਤਾ ਹੈ ਕਿ ਹੈ ਕੁਝ ਹੀ ਘੰਟਿਆਂ ਵਿਚ ਟਰੇਂਡਿੰਗ ਤੇ ਆ ਗਿਆ | ਜੋ ਵੀ ਕਹੋ ਪੰਜਾਬ ਦੀ ਇਹ ਗਾਇਕਾ ਬਾਕੀ ਗਾਇਕਾਂ ਤੋਂ ਕਿੱਤੇ ਘੱਟ ਨਹੀਂ |

ਜਾਣੋ ਕਿਥੇ ਮਨਾਉਣਗੇ ਮਿਸ ਪੂਜਾ ਲੋਹੜੀ ਦਾ ਤਿਓਹਾਰ

ਤਿਓਹਾਰ ਦਾ ਮੌਸਮ ਚੱਲ ਰਿਹਾ ਹੈ ਤੇ ਸਾਰਾ ਪੰਜਾਬ ਅੱਜ ਕਲ ਆਉਣ ਵਾਲੇ ਤਿਓਹਾਰ ਲੋਹੜੀ ਦੀ ਤਿਆਰੀ ਵਿਚ ਜੁਟਿਆ ਹੋਇਆ ਹੈ | ਮਿਸ ਪੂਜਾ ਨੇ ਵੀ ਲੋਹੜੀ ਨੂੰ ਲੈ ਕੇ ਕੁਝ ਯੋਜਨਾ ਬਣਾਈ ਹੋਈ ਹੈ, ਖ਼ਬਰ ਮਿੱਲੀ ਹੈ ਕਿ ਉਹ ਇਸ ਸਾਲ ਲੋਹੜੀ ਆਪਣੇ ਪਰਿਵਾਰ ਨਾਲ ਮਨਾਉਗੇ | ਜੀ ਹਾਂ ਇਕ ਇੰਟਰਵਿਊ ਦੌਰਾਨ ਮਿਸ ਪੂਜਾ Miss Pooja ਨੇ ਦਸਿਆ ਕਿ ਲੋਹੜੀ ਉਨ੍ਹਾਂ ਦਾ ਇਕ ਪਸੰਦੀਦਾ ਤਿਓਹਾਰ ਹੈ ਤੇ ਉਹ ਇਸ ਤਿਓਹਾਰ ਨੂੰ ਆਪਣੇ ਪਰਿਵਾਰ ਨਾਲ ਮਨਾਉਣਾ ਪਸੰਦ ਕਰਦੇ ਹਨ | ਤੇ ਉਨ੍ਹਾਂ ਨੇ ਇਹ ਵੀ ਦਸਿਆ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਅਤੇ ਮਾਨ ਹੁੰਦਾ ਹੈ ਉਨ੍ਹਾਂ ਮਾਂ-ਬਾਪ ਤੇ ਜੋ ਧੀਆਂ ਲਈ ਲੋਹੜੀ ਮਨਾਉਂਦੇ ਹਨ | ਮੁੰਡਿਆਂ ਦੀ ਲੋਹੜੀ ਤਾਂ ਹਰ ਕੋਈ ਮਨਾਉਂਦਾ ਹੈ ਪਰ ਮਿਸ ਪੂਜਾ ਨੂੰ ਫ਼ਕਰ ਹੈ ਉਨ੍ਹਾਂ ਤੇ ਜੋ ਧੀ ਨੂੰ ਘੱਟ ਨਹੀਂ ਸਮਝਦੇ ਅਤੇ ਉਨ੍ਹਾਂ ਲਈ ਵੀ ਲੋਹੜੀ ਮਨਾਉਂਦੇ ਹਨ |

    

Related Post