ਨਵੇਂ ਗੀਤ 'ਕਸ਼ਮੀਰ' ਨਾਲ ਜਲਦ ਹਾਜ਼ਰ ਹੋਵੇਗੀ ਮਿਸ ਪੂਜਾ 

By  Shaminder October 1st 2018 08:20 AM

ਮਿਸ ਪੂਜਾ ਦੇ ਡਰੀਮ ਪ੍ਰੋਜੈਕਟ ਕਸ਼ਮੀਰ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ । ਇਸ ਗੀਤ ਲਈ ਮਿਸ ਪੂਜਾ ਏਨੀਂ ਦਿਨੀਂ ਸ਼ੂਟਿੰਗ ਕਰ ਰਹੀ ਹੈ ਅਤੇ ਜਲਦ ਹੀ ਆਪਣੇ ਇਸ ਨਵੇਂ ਗੀਤ ਨਾਲ ਸਰੋਤਿਆਂ ਦੇ ਰੁਬਰੂ ਹੋਵੇਗੀ । ਕੁਝ ਦਿਨ ਪਹਿਲਾਂ ਮਿਸ ਪੂਜਾ ਨੇ ਆਪਣੇ ਇਸ ਡਰੀਮ ਪ੍ਰੋਜੈਕਟ ਬਾਰੇ ਆਪਣੇ ਇੰਸਟਾਗ੍ਰਾਮ 'ਤੇ ਜਾਣਕਾਰੀ ਸਾਂਝੀ ਕੀਤੀ ਸੀ । ਹੁਣ ਉਨ੍ਹਾਂ ਨੇ ਆਪਣਾ ਇੱਕ ਵੀਡਿਓ ਸਾਂਝਾ ਕੀਤਾ ਹੈ ਜਿਸ 'ਚ ਉਹ ਆਪਣੇ ਇਸ ਨਵੇਂ ਪ੍ਰਜੈਕਟ 'ਤੇ ਕੰਮ ਕਰਦੀ ਵਿਖਾਈ ਦੇ ਰਹੀ ਹੈ ।ਇਸ ਤੋਂ ਪਹਿਲਾਂ ਵੀ ਉਹ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੀ ਹੈ ।

ਹੋਰ ਵੇਖੋ : ਲੰਦਨ ‘ਚ ਜਦੋਂ ਮਿਸ ਪੂਜਾ ਦੇ ਗੀਤਾਂ ਨੇ ਲੋਕਾਂ ਨੂੰ ਨਚਾਇਆ

https://www.instagram.com/p/BoWzaHGhC9I/?hl=en&taken-by=misspooja

ਆਪਣੇ ਗੀਤਾਂ 'ਚ ਜਿੱਥੇ ਪੰਜਾਬ ਦੀ ਕਿਰਸਾਨੀ ਦੀ ਗੱਲ ਕਰਦੀ ਹੈ । ਉੱਥੇ ਹੀ ਆਪਣੇ ਲੋਕ ਗੀਤਾਂ ਰਾਹੀਂ ਲੋਕਾਂ ਨੂੰ ਨਚਾਉਣ 'ਚ ਵੀ ਮਾਹਿਰ ਹੈ । ਮਿਸ ਪੂਜਾ ਨੇ ਰੋਮਾਂਟਿਕ ,ਲੋਕ ਗੀਤ,ਬੋਲੀਆਂ ਅਤੇ ਧਾਰਮਿਕ ਹੀ ਨਹੀਂ ਹਰ ਭਾਂਤ ਦੇ ਗੀਤ ਗਾਏ ਨੇ ਅਤੇ ਸਰੋਤਿਆਂ ਦਾ ਭਰਵਾਂ ਹੁੰਗਾਰਾ ਵੀ ਉਨ੍ਹਾਂ ਨੂੰ ਮਿਲਦਾ ਰਿਹਾ ਹੈ ਅਤੇ ਉਹ ਹੁਣ ਮੁੜ ਤੋਂ ਆਪਣੇ ਨਵੇਂ ਗੀਤ 'ਕਸ਼ਮੀਰ' ਨਾਲ ਸਰੋਤਿਆਂ 'ਚ ਹਾਜ਼ਰ ਹੋ ਰਹੀ ਹੈ । ਇਹ ਗੀਤ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ ਅਤੇ ਇਸ ਦੇ ਪੋਸਟਰ ਨੂੰ ਸਾਂਝਾ ਕਰਦੇ ਹੋਏ ਮਿਸ ਪੂਜਾ ਨੇ ਲਿਖਿਆ ਹੈ ਕਿ ਇਹ ਉਨ੍ਹਾਂ ਦਾ ਡਰੀਮ ਪ੍ਰਾਜੈਕਟ ਹੈ ।

ਜਿਸ ਨੂੰ ਲੈ ਕੇ ਉਹ ਪੱਬਾਂ ਭਾਰ ਹਨ । ਇਸ ਗੀਤ ਦਾ ਵੀਡਿਓ ਕੁਝ ਹੀ ਦਿਨਾਂ 'ਚ ਆਉਣ ਵਾਲਾ ਹੈ । ਮਿਸ ਪੂਜਾ ਆਪਣੇ ਇਸ ਡਰੀਮ ਪ੍ਰਾਜੈਕਟ ਨੂੰ ਪੂਰਾ ਕਰਨ ਲਈ ਕਰੜੀ ਮਿਹਨਤ ਕਰ ਰਹੀ ਹੈ । ਹੁਣ ਵੇਖਣਾ ਹੋਵੇਗਾ ਕਿ ਉਨ੍ਹਾਂ ਦੀ ਇਹ ਮਿਹਨਤ ਕੀ ਰੰਗ ਲਿਆਉਂਦੀ ਹੈ ।ਕਸ਼ਮੀਰ 'ਚ ਉਹ ਸਰੋਤਿਆਂ ਲਈ ਕਸ਼ਮੀਰ ਦੀਆਾਂ ਵਾਦੀਆਂ ਦਾ ਜ਼ਿਕਰ ਕਰੇਗੀ ਜਾਂ ਫਿਰ ਉੱਥੋਂ ਦੀਆਂ ਹੁਸੀਨ ਮੁਟਿਆਰਾਂ ਦੀ ,ਇਹ ਤਾਂ ਇਸ ਗੀਤ ਦੇ ਆਉਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ । ਪਰ ਫਿਲਹਾਲ ਤਾਂ ਉਹ ਆਪਣੇ ਇਸ ਪ੍ਰੋਜੈਕਟ ਨੂੰ ਲੈ ਕੇ ਉਤਸ਼ਾਹਿਤ ਹੈ ।

Related Post