ਕੀ ਤੁਸੀਂ ਵੀ ਮਿਸ ਪੂਜਾ ਦੇ ਨਵੇਂ ਗੀਤ 'ਤੇ ਭੰਗੜਾ ਪਾਉਣ ਲਈ ਹੋ ਤਿਆਰ!

By  Shaminder November 8th 2019 10:31 AM

ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਦੇਣ ਵਾਲੀ ਮਿਸ ਪੂਜਾ ਹੁਣ ਇੱਕ ਹੋਰ ਹਿੱਟ ਗੀਤ ਦੇਣ ਜਾ ਰਹੇ ਹਨ । ਜੀ ਹਾਂ ਮਿਸ ਪੂਜਾ ਮਹਿੰਦੀ ਗਾਣੇ ਨਾਲ ਜਲਦ ਹੀ ਸਰੋਤਿਆਂ ਦੀ ਕਚਹਿਰੀ 'ਚ ਹਾਜ਼ਰ ਹੋਣ ਜਾ ਰਹੇ ਹਨ ।ਜਿਸ ਦਾ ਇੱਕ ਪੋਸਟਰ ਮਿਸ ਪੂਜਾ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ ।ਮਿਸ ਪੂਜਾ 'ਮਹਿੰਦੀ' ਟਾਈਟਲ ਹੇਠ ਨਵਾਂ ਗਾਣਾ ਰਿਲੀਜ਼ ਕਰੇਗੀ ।ਇਹ ਗੀਤ 14  ਨਵੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ । ਇਹ ਗਾਣਾ ਬਿਲਕੁਲ ਦੇਸੀ ਹੋਵੇਗਾ ਪਰ ਇਸ ਨੂੰ ਨਵੇਂ ਅੰਦਾਜ਼ ਵਿੱਚ ਪੇਸ਼ ਕੀਤਾ ਜਾਵੇਗਾ ।

https://www.instagram.com/p/B4jaWgGgkuo/

ਗਾਣੇ ਨੂੰ ਮਿਊਜ਼ਿਕ dj ksr ਨੇ ਦਿੱਤਾ ਹੈ ਜਦੋਂ ਕਿ ਗਾਣੇ ਦੇ ਬੋਲ yaad ਨੇ ਲਿਖੇ ਹਨ । ਗਾਣੇ ਦੀ ਵੀਡੀਓ minister music ਨੇ ਫ਼ਿਲਮਾਈ ਹੈ । ਗਾਣੇ ਨੂੰ ਰਾਇਲ ਮਿਊਜ਼ਿਕ ਗੈਂਗ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ ।

https://www.instagram.com/p/B4hGeDEAVs9/

ਦੱਸ ਦਈਏ ਕਿ ਮਿਸ ਪੂਜਾ ਲੰਬੇ ਸਮੇਂ ਤੋਂ ਪੰਜਾਬੀ ਇੰਡਸਟਰੀ 'ਚ ਸਰਗਰਮ ਹੈ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦੇ ਰਹੇ ਨੇ । 'ਝੋਨਾ ਲਾਉਣਾ ਹੀ ਛੱਡ ਦੇਣਾ' ਤੋਂ ਬਾਅਦ ਚਰਚਾ 'ਚ ਆਈ ਮਿਸ ਪੂਜਾ ਹੁਣ ਤੱਕ ਕਈ ਯਾਦਗਾਰ ਗੀਤ ਦੇ ਚੁੱਕੇ ਹਨ ।

Related Post