ਜਦੋਂ ਏਅਰਪੋਰਟ 'ਤੇ ਹੀ ਡਾਂਸ ਸਟੈੱਪਸ ਕਰਨ ਲੱਗ ਪਈ ਮਿਸ ਪੂਜਾ,ਵੇਖੋ ਵੀਡੀਓ
Shaminder
March 18th 2019 09:49 AM --
Updated:
March 18th 2019 09:53 AM
ਮਿਸ ਪੂਜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਉਹ ਆਪਣੇ ਗੀਤ ਫਿਸ਼ ਕੱਟ 'ਤੇ ਡਾਂਸ ਕਰਦੀ ਹੋਏ ਨਜ਼ਰ ਆ ਰਹੇ ਨੇ । ਹੈਰਾਨੀ ਦੀ ਗੱਲ ਇਹ ਹੈ ਕਿ ਮਿਸ ਪੂਜਾ ਏਅਰਪੋਰਟ 'ਤੇ ਡਾਂਸ ਦੇ ਇਹ ਸਟੈੱਪਸ ਕਰਦੇ ਨਜ਼ਰ ਆਏ । ਮਿਸ ਪੂਜਾ ਦਾ ਇਹ ਗੀਤ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਹੈ ਅਤੇ ਸਰੋਤਿਆਂ ਵੱਲੋਂ ਉਨ੍ਹਾਂ ਨੇ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।